Breaking News
Home / ਕੈਨੇਡਾ / ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਨੂੰ ਮਨਾਇਆ ਜਾਵੇਗਾ

ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਨੂੰ ਮਨਾਇਆ ਜਾਵੇਗਾ

ਟੋਰਾਂਟੋ : ਸੇਵਾ ਅਤੇ ਨਿਮਰਤਾ ਦੀ ਮਹਾਨ ਮੂਰਤ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਬੜੀ ਸ਼ਰਧਾ ਤੇ ਪ੍ਰੇਮ ਸਾਹਿਤ ਮਨਾਇਆ ਜਾ ਰਿਹਾ ਹੈ।
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਪ੍ਰੋਗਰਾਮ : 7 ਅਕਤੂਬਰ ਸ਼ਨੀਵਾਰ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10.00 ਵਜੇ, 9 ਅਕਤੂਬਰ ਸੋਮਵਾਰ ਭੋਗ ਸ੍ਰੀ ਆਖੰਡ ਪਾਠ ਸਾਹਿਬ 9.30 ਵਜੇ। ਉਪਰੰਤ ਸਾਰਾ ਦਿਨ ਕੀਰਤਨ, ਕਥਾ, ਢਾਡੀ ਦੀਵਾਨ ਰਾਤ 9.00 ਵਜੇ ਤੱਕ ਚੱਲਣਗੇ।
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੇਵਾ ਸਮੂਹ ਸਟੂਡੈਂਟਾਂ ਵਲੋਂ, ਗੁਰੂ ਕ੍ਰਿਪਾ ਦੁਆਰਾ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੋਨ ਨੰਬਰ 416-746-6666 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਰੈੱਡ ਵਿੱਲੋ ਕਲੱਬ ਨੇ ਸੈਨੇਟੇਨੀਅਲ ਪਾਰਕ ਦਾ ਟੂਰ ਲਗਾਇਆ

ਬਰੈਂਪਟਨ/ਹਰਜੀਤ ਬੇਦੀ : ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਪਿਛਲੇ ਦਿਨੀ ਸੈਨੇਟੇਨੀਅਲ ਪਾਰਕ ਦਾ ਟੂਰ ਕਲੱਬ …