Breaking News
Home / ਕੈਨੇਡਾ / ਹਰ ਪਰਿਵਾਰ ਦੇ ਵੇਖਣਯੋਗ ਨਾਟਕ ‘ਗੋਲਡਨ ਟਰੀ’ ਦੀ ਪੇਸ਼ਕਾਰੀ 22 ਅਕਤੂਬਰ ਨੂੰ

ਹਰ ਪਰਿਵਾਰ ਦੇ ਵੇਖਣਯੋਗ ਨਾਟਕ ‘ਗੋਲਡਨ ਟਰੀ’ ਦੀ ਪੇਸ਼ਕਾਰੀ 22 ਅਕਤੂਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ ਅੱਪ) ਵੱਲੋਂ ਆਪਣੇ ਪੰਜਾਬੀ ਨਾਟਕ ‘ਗੋਲਡਨ ਟਰੀ’ ਦੀ ਪੇਸ਼ਕਾਰੀ 22 ਅਕਤੂਬਰ 2017, ਦਿਨ ਐਤਵਾਰ ਨੂੰ ਬਾਅਦ ਦੁਪਹਿਰ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕੀਤੀ ਜਾਵੇਗੀ। ਪੰਜਾਬੀ ਰੰਗਮੰਚ ਦੇ ਸੂਝਵਾਨ ਦਰਸ਼ਕਾਂ ਨੂੰ ਉਕਤ ਦਿਨ ਸਣੇ ਪਰਿਵਾਰ ਇਸ ਨਾਟਕ ਦਾ ਆਨੰਦ ਮਾਨਣ ਲਈ ਰਾਖਵਾਂ ਰੱਖਣ ਦੀ ਅਪੀਲ ਕਰਦਿਆਂ ਨਾਟਕ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਲੋਕ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਉਕਤ ਨਾਟਕ ਹਲਕੀ ਫੁਲਕੀ ਕਮੇਡੀ ਨਾਲ ਸਿਸਟਮ ਤੇ ਟਕੋਰਾਂ ਕਰਦਿਆਂ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨ ਦੇ ਸਮਰੱਥ ਹੈ।
ਕੁਲਵਿੰਦਰ ਖਹਿਰਾ ਦੁਆਰਾ ਲਿਖਿਆ ਇਹ ਨਾਟਕ ਕੈਨੇਡਾ ਵਿੱਚ ਲਾਲਚੀ ਲੋਕਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੇ ਨਾਲ ਨਾਲ ਫਾਰਮ ਵਰਕਰਾਂ ਦੀ ਹੁੰਦੀ ਲੁੱਟ-ਖਸੁੱਟ ਤੋਂ ਵੀ ਪਰਦੇ ਉਠਾਉਂਦਾ ਹੈ। ਨਾਟਕ ਨੂੰ ਵੇਖਣ ਲਈ ਟਿਕਟ ਕੇਵਲ 15 ਡਾਲਰ ਰੱਖੀ ਗਈ ਹੈ। ਇਥੇ ਇਹ ਵੀ ਵਰਨਯੋਗ ਹੈ ਕਿ ‘ਹੈਟਸ ਅੱਪ’ ਦੀ ਟੀਮ ਪਿਛਲੇ ਇੱਕ ਦਹਾਕੇ ਤੋਂ ਨਾਟਕਾਂ ਰਾਹੀਂ ਆਪਣੇ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦਿਆਂ ਉਹਨਾਂ ਦਾ ਭਰਪੂਰ ਮਨੋਰੰਜਨ ਕਰਦੀ ਆ ਰਹੀ ਹੈ। ਹੈਟਸ ਅੱਪ ਦੀ ਨਾਟਕ ਟੀਮ ਕੈਨੇਡਾ ਭਰ ਵਿੱਚ ‘ਸੰਤਾਪ’, ‘ਬੰਦਾ ਬਹਾਦਰ’, ‘ਵੰਗਾਰ’, ‘ਨਵਾਂ ਜਨਮ’, ‘ਕੋਧਰੇ ਦੀ ਰੋਟੀ’, ‘ਟੋਆ’, ‘ਇਨਕਲਾਬ ਜ਼ਿੰਦਾਬਾਦ’, ‘ਮੈਂ ਭਗਤ ਸਿੰਘ’, ‘ਬੁੱਤ ਜਾਗ ਪਿਆ’, ‘ਲਰੈ ਦੀਨੁ ਕੇ ਹੇਤ’, ‘ਕਾਰੋਬਾਰੀ ਪਲਾਨਿੰਗ’, ‘ਭੰਡਾਂ ਦੀ ਮਹਿਫ਼ਲ’, ‘ਸੁੱਚਾ ਸਿੰਘ ਕੈਨੇਡੀਅਨ’, ‘ਸਾਧ-ਪਾਖੰਡੀ’, ਆਦਿ ਨਾਟਕਾਂ ਦੀਆਂ ਸਫ਼ਲ ਪੇਸ਼ਕਾਰੀਆਂ ਕਰ ਚੁੱਕੀ ਹੈ।
ਨਾਟਕ ‘ਗੋਲਡਨ ਟ੍ਰੀ’ ਵਿੱਚ ਜੀਟੀਏ ਦੇ ਸਥਾਨਕ ਕਲਾਕਾਰ ਅੰਤਰਪ੍ਰੀਤ, ਪਰਮਜੀਤ ਦਿਓਲ, ਸ਼ਿੰਗਾਰਾ ਸਮਰਾ, ਤਰੁਨ ਵਾਲੀਆ, ਮਾਸਟਰ ਜੋਵਨ ਦਿਓਲ, ਬੇਬੀ ਚੰਨਰੂਪ ਅਟਵਾਲ, ਰਾਬੀਆ ਰੰਧਾਵਾ, ਜੋਅ ਸੰਘੇੜਾ, ਕਰਮਜੀਤ ਗਿੱਲ, ਭੁਪਿੰਦਰ ਸਿੰਘ, ਜਗਵਿੰਦਰ ਪ੍ਰਤਾਪ ਸਿੰਘ, ਡੇਵਿਡ ਸੰਧੂ, ਆਦਿ ਕੰਮ ਕਰ ਰਹੇ ਹਨ। ਇਸ ਨਾਟਕ ਨੂੰ ਪਿੱਠਵਰਤੀ ਸੰਗੀਤ ਹਰਿੰਦਰ ਸੋਹਲ ਅੰਮ੍ਰਿਤਸਰ ਅਤੇ ਰਿੰਟੂ ਭਾਟੀਆ ਨੇ ਪ੍ਰਦਾਨ ਕੀਤਾ ਹੈ ਜਦ ਕਿ ਰੋਸ਼ਨੀਆਂ ਦੀ ਜਿੰਮੇਵਾਰੀ ਜਗਵਿੰਦਰ ਜੱਜ ਵੱਲੋਂ ਨਿਭਾਈ ਜਾਵੇਗੀ। ਉਕਤ ਨਾਟਕ ਨੂੰ ਸਪਾਂਸਰ ਕਰਨ, ਸਵੈ-ਸੇਵੀ ਵਜੋਂ ਕੰਮ ਕਰਨ, ਜਾਂ ਟਿਕਟਾਂ ਆਦਿ ਦੀ ਜਾਣਕਾਰੀ ਲਈ: 416-319-0551, 647-407-1955, 416-710-2615, 647-295-7351, ਆਦਿ ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …