ਮਿਸੀਸਾਗਾ/ਕੁਲਵਿੰਦਰ ਖਹਿਰਾ : ਕਈ ਚੈਰਿਟੀ ਸੰਸਥਾਵਾਂ ਨਾਲ਼ ਮਿਲ਼ ਕੇ ਕਈ ਸਾਲਾਂ ਤੋਂ ਪੰਜਾਬ ਵਿੱਚ ਲੋਕ-ਭਲਾਈ ਦੇ ਕੰਮ ਕਰਦੀ ਆ ਰਹੀ ઑਸਹਾਇਤਾ਼ ਸੰਸਥਾ ਵੱਲੋਂ ਪਿਛਲੇ ਐਤਵਾਰ ઑਨੌਰਥ ਅਮੈਰਿਕਨ ਸਿੱਖ ਲੀਗ਼ ਨਾਲ਼ ਮਿਲ਼ ਕੇ ਟੋਰਾਂਟੋ ਨਾਲ਼ ਲੱਗਦੇ ਮਿਸੀਸਾਗਾ ਸ਼ਹਿਰ ਵਿੱਚ ਫ਼ੰਡਰੇਜ਼ਿੰਗ ਸਮਾਗਮ ਕੀਤਾ ਗਿਆ। ਜਿਸ ਵਿੱਚ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਇਸ ਸੰਸਥਾ ਦੀ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ।
ਇੰਡੀਆ ਤੋਂ ਵੀਡੀਓ ਸੰਦੇਸ਼ ਰਾਹੀਂ ਅੱਖਾਂ ਦੇ ਮਾਹਰ ਡਾਕਟਰ ਰਾਜਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ઑਸਹਾਇਤਾ਼ ਸੰਸਥਾ ਵੱਲੋਂ ਇਕੱਠੇ ਕੀਤੇ ਜਾ ਰਹੇ ਫ਼ੰਡਾਂ ਨਾਲ਼ ਨਾ ਸਿਰਫ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਖਾਂ ਦੇ ਮੁਫ਼ਤ ਇਲਾਜ ਦੇ ਕੈਂਪ ਹੀ ਲਾਏ ਜਾ ਰਹੇ ਨੇ ਸਗੋਂ ਇਸ ਫ਼ੰਡ ਨਾਲ਼ ਦੋ ਹੈਲਥ ਸੈਂਟਰ ਅਤੇ ਦੋ ਅੱਖਾਂ ਦੇ ਹਸਪਤਾਲ਼ ਵੀ ਚਲਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਲੋੜਵੰਦਾਂ ਦਾ ਮੁਫ਼ਤ ਇਲਾਜ ਹੁੰਦਾ ਹੈ। ਇਸ ਤੋਂ ਇਲਾਵਾ ਡੇਢ ਸੌ ਤੋਂ ਵੱਧ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਅਤੇ ਪਰਿਵਾਰਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ ਅਤੇ ਹੁਣ ਹੜ੍ਹ ਦੀ ਮਾਰ ਹੇਠ ਆਏ ਸਭ ਤੋਂ ਵੱਧ ਪੀੜਤ ਅਤੇ ਲੋੜਵੰਦ ਪਰਿਵਾਰਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ। ઑਸਹਾਇਤਾ਼ ਦੇ ਸਹਿਯੋਗ ਨਾਲ਼ ਚਲਾਏ ਜਾ ਰਹੇ ઑਬਾਲ-ਘਰ਼ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਅਪਾਹਜ ਅਤੇ ਲਾਵਾਰਸ ਬੱਚਿਆਂ ਨੂੰ ਸਾਂਭਿਆ ਜਾਂਦਾ ਹੈ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਸਾਂਭਣ ਤੋਂ ਅਸਮਰੱਥ ਹੋ ਕੇ ਬਾਹਰ ਛੱਡ ਜਾਂਦੇ ਨੇ।
ਹੋਰ ਜਾਣਕਾਰੀ ਦਿੰਦਿਆਂ ઑਸਹਾਇਤਾ਼ ਦੇ ਵਲੰਟੀਅਰ ਪਰਵਾਜ਼ ਵਿਰਕ ਨੇ ਦੱਸਿਆ ਕਿ ਸੰਸਥਾ ਦਾ ਸਾਰਾ ਕਾਰਜ ਵਲੰਟੀਅਰਾਂ ਦੇ ਸਿਰ ‘ਤੇ ਚੱਲਦਾ ਹੈ ਅਤੇ ਇਕੱਠਾ ਹੋਇਆ ਪੈਸਾ ਪੂਰੇ ਦਾ ਪੂਰਾ ਲੋੜਵੰਦਾਂ ਤੱਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਬਹੁਤੀ ਵਾਰ ਸਹਾਇਤਾ ਲੋੜਵੰਦਾਂ ਅਤੇ ਦਾਨੀਆਂ ਵਿਚਕਾਰ ਕੜੀ ਦਾ ਕੰਮ ਕਰਕੇ ਉਨ੍ਹਾਂ ਦਾ ਆਪਸ ਵਿੱਚ ਸਿੱਧਾ ਸੰਪਰਕ ਕਰਵਾ ਦਿੰਦੀ ਹੈ ਜਿਸ ਨਾਲ਼ ਪਾਰਦਸ਼ਤਾ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਅਮਰੀਕਾ ਤੋਂ ਡਾ. ਹਰਕੇਸ਼ ਸੰਧੂ, ਜੋ ઑਸਹਾਇਤਾ਼ ਸੰਸਥਾ ਦੀ ਰੀੜ੍ਹ ਦੀ ਹੱਡੀ ਹਨ, ਨੇ ਵਿਸਥਾਰ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਫ਼ੀਲਡ ਵਿੱਚ ਜਾ ਕੇ ਅਪਾਹਜ਼ਾਂ, ਯਤੀਮਾਂ, ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ઑਮਾਈ ਭਾਗੋ ਗਰਲਜ਼ ਇੰਸਟੀਚਿਊਟ਼ ਬਾਰੇ ਵੀ ਜਾਣਕਾਰੀ ਦਿੱਤੀ ਜਿੱਥੇ ਲੋੜਵੰਦ ਬੱਚੀਆਂ ਨੂੰ ਪੋਸਟ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਵਿੱਚ ਸਿਰਫ ਸਿੱਖ ਜਾਂ ਪੰਜਾਬੀ ਬੱਚੀਆਂ ਹੀ ਨਹੀਂ ਸਗੋਂ ਦੂਸਰੇ ਸੂਬਿਆਂ ਦੀਆਂ ਬੱਚੀਆਂ ਵੀ ਸ਼ਾਮਲ ਨੇ ਜਿਨ੍ਹਾਂ ਵਿੱਚੋਂ ਕੁਝ ਬੰਬੇ ਤੱਕ ਪਹੁੰਚ ਗਈਆਂ ਨੇ ਤੇ ਅੱਜ ਵੀ ਆਪਣੇ ਆਪ ਨੂੰ ઑਸਹਾਇਤਾ ਸੰਸਥਾ ਦੀਆਂ ਧੀਆਂ਼ ਦੱਸ ਕੇ ਆਪਣੀ ਪਛਾਣ ਕਰਵਾਉਂਦੀਆਂ ਨੇ। ਇਸਤੋਂ ਇਲਾਵਾ ਹੋਰ ਬਹੁਤ ਸਾਰੀਆਂ ਬੱਚੀਆਂ ਬਾਰੇ ਜਾਣਕਾਰੀ ਦਿੱਤੀ ਗਈ ਜੋ ਇਸ ਸੰਸਥਾ ਦੀ ਮਦਦ ਸਦਕਾ ਪੜ੍ਹ ਲਿਖ ਕੇ ਅੱਜ ਨਾ ਸਿਰਫ ਵਧੀਆ ਜੀਵਨ ਗੁਜ਼ਾਰ ਰਹੀਆਂ ਨੇ ਸਗੋਂ ਸੰਸਥਾ ਦੀ ਮਦਦ ਵੀ ਕਰ ਰਹੀਆਂ ਨੇ। ਸੰਸਥਾ ਵੱਲੋਂ ਟਰਾਂਟੋ ਅਤੇ ਆਸ-ਪਾਸ ਦੇ ਸ਼ਹਿਰਾਂ ਦੇ ਚਾਰ ਵਿਅਕਤੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਜੋ ਆਪੋ-ਆਪਣੇ ਪਿੰਡਾਂ ਵਿੱਚ ਸਮਾਜ-ਭਲਾਈ ਦਾ ਕੰਮ ਚਲਾ ਰਹੇ ਨੇ। ਇਨ੍ਹਾਂ ਵਿੱਚ ਵਕੀਲ ਹਰਮਿੰਦਰ ਢਿੱਲੋਂ, ਸਿੰਮੀ ਵਿਰਕ, ਪ੍ਰਭ ਕੈਂਥ, ਅਤੇ ਸੁੱਚਾ ਸਿੰਘ ਮਾਂਗਟ ਦੇ ਨਾਂ ਸ਼ਾਮਲ ਸਨ।
ਇਹ ਸਮਾਗਮ ਕਰਮਜੀਤ ਗਿੱਲ ਅਤੇ ਸੈਂਡੀ ਗਰੇਵਾਲ਼ ਦੀ ਅਣਥੱਕ ਮਿਹਨਤ ਨਾਲ਼ ਉਲੀਕਿਆ ਅਤੇ ਬੜੇ ਹੀ ਸੁਚੱਜੇ ਢੰਗ ਨਾਲ਼ ਨੇਪਰੇ ਚਾੜ੍ਹਿਆ ਗਿਆ ਜਿਸ ਵਿੱਚ ਟਰਾਂਟੋ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਅਤੇ ਨਾਮਵਰ ਹਸਤੀਆਂ ਨੇ ਸ਼ਮੂਲੀਅਤ ਕੀਤੀ। ਸਟੇਜ ਦੀ ਸੰਚਾਲਨਾ ਕਰਦਿਆਂ ਕਰਮਜੀਤ ਗਿੱਲ ਵੱਲੋਂ ਸਮੁੱਚੇ ਮੀਡੀਏ ਦਾ ਵਾਰ ਵਾਰ ਧੰਨਵਾਦ ਕੀਤਾ ਗਿਆ ਜਿਸ ਦੇ ਸਹਿਯੋਗ ਨਾਲ਼ ਇਹ ਸਮਾਗਮ ਸਫ਼ਲ ਹੋ ਸਕਿਆ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …