Breaking News
Home / ਸੰਪਾਦਕੀ / ਭਾਰਤ ‘ਚ ਵਧਰਹੀਆਰਥਿਕਨਾ-ਬਰਾਬਰੀਚਿੰਤਾਦਾਵਿਸ਼ਾ

ਭਾਰਤ ‘ਚ ਵਧਰਹੀਆਰਥਿਕਨਾ-ਬਰਾਬਰੀਚਿੰਤਾਦਾਵਿਸ਼ਾ

ਭਾਰਤ ‘ਚ ਦਿਨੋ-ਦਿਨ ਵੱਧ ਰਹੀਆਰਥਿਕਨਾ-ਬਰਾਬਰੀ’ਤੇ ਅਕਸਰਤਨਜ਼ ਕੱਸਦਿਆਂ ਆਖਿਆ ਜਾਂਦਾ ਹੈ ਕਿ ਇਕੋ ਦੇਸ਼ ਦੇ ਅਮੀਰ ਤੇ ਗ਼ਰੀਬਲੋਕਾਂ ਲਈ ਵੱਖੋ-ਵੱਖਰੇ ਨਾਂਅਹਨ। ਕਿਹਾ ਜਾਂਦਾ ਹੈ ਕਿ ਅਮੀਰਲਈਇੰਡੀਆਅਤੇ ਗ਼ਰੀਬਲਈਭਾਰਤਹੈ। ਸੱਚਮੁਚ ਜਿਸ ਤਰੀਕੇ ਨਾਲਭਾਰਤ ‘ਚ ਆਰਥਿਕਨਾ-ਬਰਾਬਰੀ ਵੱਧਦੀ ਜਾ ਰਹੀ ਹੈ ਅਤੇ ਪੂੰਜੀਵਾਦਦਾਪਾਸਾਰਾ ਵੱਧਦਾ ਜਾ ਰਿਹਾ ਹੈ, ਯਕੀਨਨ ਇਕ ਦੇਸ਼ਵਿਚ, ਅਮੀਰਅਤੇ ਗ਼ਰੀਬਲਈ ਦੋ ਵੱਖ-ਵੱਖ ਮੁਲਕ ਵੱਸ ਰਹੇ ਹਨ।ਭਾਰਤ ਦੇ ਇਕ ਫ਼ੀਸਦੀਲੋਕਾਂ ਕੋਲਦੇਸ਼ਦੀ 58 ਫ਼ੀਸਦੀ ਦੌਲਤ ਹੈ। ਇਨ੍ਹਾਂ ਵਿਚੋਂ 84 ਅਰਬਪਤੀ 248 ਅਰਬਡਾਲਰ ਪੂੰਜੀ ਸਾਂਭੀਬੈਠੇ ਹਨ। ਗ਼ਰੀਬ ਤੇ ਅਮੀਰਵਿਚਲਾਪਾੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।
ਭਾਰਤਆਰਥਿਕਨਾ-ਬਰਾਬਰੀ ਪੱਖੋਂ ਦੁਨੀਆਵਿਚਦੂਜੇ ਨੰਬਰ’ਤੇ ਆ ਗਿਆ ਹੈ। ਗ਼ਰੀਬਾਂ ਤੇ ਅਮੀਰਾਂ ਦੀਆਮਦਨ ‘ਚ ਪਾੜੇ ਨੂੰ ਖ਼ਤਮਕਰਨਾ ਤਾਂ ਦੂਰ, ਘੱਟ ਕਰਨਾਵੀਹੁਣਸੰਭਵਨਹੀਂ ਜਾਪਰਿਹਾ। 1990ਵਿਆਂ ਵਿਚਜਦੋਂ ਆਰਥਿਕਸੁਧਾਰਸ਼ੁਰੂ ਹੋਏ ਤਾਂ ਭਾਰਤਦੀਪੂਰੀਆਬਾਦੀਦਾ ਇਕ ਛੋਟਾ ਜਿਹਾ ਹਿੱਸਾ ਤੇਜ਼ੀ ਨਾਲਅਮੀਰਹੋਣ ਲੱਗਾ ਸੀ। ਕਰੋੜਾਂ ਲੋਕਗ਼ਰੀਬੀਰੇਖਾ ਤੋਂ ਉਪਰਵੀ ਹੋ ਗਏ, ਪਰਅਮੀਰ, ਬਹੁਤੇ ਅਮੀਰ ਹੁੰਦੇ ਚਲੇ ਗਏ। ਪਿਛਲੇ ਤਿੰਨਦਹਾਕਿਆਂ ਦੌਰਾਨ 99 ਫੀਸਦੀਭਾਰਤੀਆਂ ਦੀਆਮਦਨ ‘ਚ 187 ਫੀਸਦੀਵਾਧਾ ਹੋਇਆ ਜਦਕਿ ਇਕ ਫੀਸਦੀਲੋਕਾਂ ਦੀਆਮਦਨ ‘ਚ ਇਹ ਵਾਧਾ 750 ਫੀਸਦੀਬਣਦਾ ਹੈ। ਇਸ ਸਮੇਂ ਦੌਰਾਨ ਅਮਰੀਕਾ ਦੇ 99 ਫ਼ੀਸਦੀਲੋਕਾਂ ਦੀਆਮਦਨ 67 ਫ਼ੀਸਦੀਵਧੀਜਦਕਿ ਇਕ ਫ਼ੀਸਦੀਲੋਕਾਂ ਦੀਆਮਦਨ ‘ਚ ਵਾਧਾ 198 ਫ਼ੀਸਦੀ ਸੀ। ਚੀਨ ਦੇ 99 ਫੀਸਦੀਲੋਕਾਂ ਦੀਆਮਦਨ ‘ਚ ਇਹ ਵਾਧਾ 659 ਫ਼ੀਸਦੀ ਸੀ ਜਦਕਿ ਇਕ ਫੀਸਦੀਲੋਕਾਂ ਦੀਆਮਦਨ 1534 ਫ਼ੀਸਦੀਵਧੀ।
ਕੌਮਾਂਤਰੀ ਮਨੁੱਖੀ ਅਧਿਕਾਰਸੰਸਥਾਆਕਸਫੈਮਦੀ ਇਕ ਰਿਪੋਰਟ ਅਨੁਸਾਰ ਭਾਰਤਸਮੇਤ ਸਮੁੱਚੇ ਸੰਸਾਰ ਦੇ ਮੁਲਕਾਂ ‘ਚ ਗ਼ਰੀਬੀ-ਅਮੀਰੀਦਾਪਾੜਾ ਬਹੁਤ ਤੇਜ਼ੀ ਨਾਲ ਵੱਧ ਰਿਹਾਹੈ। ਇਸ ਰਿਪੋਰਟਅਨੁਸਾਰਦੁਨੀਆਦੀ ਅੱਧੀ ਦੌਲਤ ਸਿਰਫ਼ ਅੱਠ ਵਿਅਕਤੀਆਂ ਕੋਲ ਹੈ ਜਦੋਂਕਿ ਭਾਰਤ ਦੇ 57 ਵਿਅਕਤੀਆਂ ਕੋਲ 70 ਫ਼ੀਸਦੀਆਬਾਦੀ ਦੇ ਬਰਾਬਰ ਦੌਲਤ ਹੈ। ਦੁਨੀਆ ਦੇ ਇਨ੍ਹਾਂ ਅੱਠ ਅਮੀਰਾਂ ‘ਚੋਂ 6 ਅਮਰੀਕਾ ਦੇ, ਇਕ ਮੈਕਸੀਕੋ ਅਤੇ ਇਕ ਯੂਰਪੀਅਨ ਹੈ। ਰਿਪੋਰਟ ਇਹ ਵੀਸੰਕੇਤਦਿੰਦੀ ਹੈ ਕਿ ਜਿੱਥੇ ਦੁਨੀਆ ਦੇ ਸਭਅਮੀਰਅਮਰੀਕਾ ਤੇ ਯੂਰਪ ‘ਚ ਹਨ, ਉੱਥੇ ਸਭ ਤੋਂ ਵੱਧ ਗ਼ਰੀਬਏਸ਼ੀਆਅਤੇ ਅਫ਼ਰੀਕਾ ‘ਚ ਹਨ। ਇਹ ਤੱਥ ਹੋਰਵੀਹੈਰਾਨੀਜਨਕ ਹੈ ਕਿ ਆਕਸਫ਼ੈਮਦੀਪਿਛਲੇ ਸਾਲਦੀਰਿਪੋਰਟਅਨੁਸਾਰਦੁਨੀਆਦੀ ਅੱਧੀ ਦੌਲਤ 62 ਧਨਕੁਬੇਰਾਂ ਕੋਲ ਸੀ, ਪਰਸਾਲ ਦੇ ਅੰਦਰ-ਅੰਦਰਇਨ੍ਹਾਂ ਧਨਾਢਾਂ ਦੀਗਿਣਤੀਘਟ ਕੇ ਸਿਰਫ਼ ਅੱਠ ‘ਤੇ ਆ ਗਈ ਹੈ। ਇਸ ਦਾਮਤਲਬ ਇਹ ਹੈ ਕਿ ਅਮੀਰਹੋਰਅਤੇ ਗ਼ਰੀਬਹੋਰਗ਼ਰੀਬ ਹੁੰਦੇ ਜਾ ਰਹੇ ਹਨ। ਅਮੀਰਾਂ ਦੀ ਦੌਲਤ ਛਾਲਾਂ ਮਾਰ ਕੇ ਵੱਧ ਰਹੀ ਹੈ ਜਦੋਂਕਿ ਗ਼ਰੀਬਾਂ ਨੂੰ ਦਿਨ-ਬ-ਦਿਨ ਗੁਜ਼ਾਰਾਕਰਨਾਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਰਿਪੋਰਟਅਨੁਸਾਰਵੀਭਾਰਤ ‘ਚ ਆਰਥਿਕਪਾੜਾਦੁਨੀਆ ਦੇ ਹੋਰਮੁਲਕਾਂ ਦੇ ਮੁਕਾਬਲੇ ਬਹੁਤਜ਼ਿਆਦਾਅਤੇ ਤੇਜ਼ੀ ਨਾਲ ਵੱਧ ਰਿਹਾ ਹੈ। ਮੁਲਕਅੰਦਰ ਦੌਲਤ ਦੀ ਇਸ ਅਸਾਵੀਂ ਵੰਡਕਾਰਨ ਹੀ ਵੱਡੇ ਪੱਧਰ ‘ਤੇ ਗ਼ਰੀਬੀ, ਬੇਰੁਜ਼ਗਾਰੀਅਤੇ ਕੁਪੋਸ਼ਣਵਿਚਲਗਾਤਾਰ ਹੋ ਰਹੇ ਵਾਧੇ ਦੇ ਨਾਲ-ਨਾਲਆਮਲੋਕਾਂ ਲਈਸਿਹਤਅਤੇ ਸਿੱਖਿਆ ਸਹੂਲਤਾਂ ਸੁੰਗੜਦੀਆਂ ਜਾ ਰਹੀਆਂ ਹਨ। ‘ਕ੍ਰਾਈ’ (ਚਾਈਲਡਰਾਈਟਸਐਂਡ ਯੂ) ਦੀ ਇਕ ਰਿਪੋਰਟਅਨੁਸਾਰਪਿਛਲੇ ਇਕ ਦਹਾਕੇ ਤੋਂ ਭਾਰਤ ‘ਚ ਬਾਲਮਜ਼ਦੂਰੀ 2.2 ਫ਼ੀਸਦੀਦੀਦਰਨਾਲ ਘੱਟ ਰਹੀ ਹੈ, ਇਸ ਹਿਸਾਬਨਾਲਭਾਰਤ ‘ਚੋਂ ਬਾਲਮਜ਼ਦੂਰੀਖ਼ਤਮਕਰਨਲਈ ਇਕ ਸਦੀਦਾਸਮਾਂ ਲੱਗ ਜਾਵੇਗਾ। ਇਸ ਰਿਪੋਰਟ ‘ਚ ਇਕ ਹੋਰਖ਼ਤਰਨਾਕਪਹਿਲੂ ਨੂੰ ਉਜਾਗਰ ਕੀਤਾ ਗਿਆ ਹੈ। ‘ਕ੍ਰਾਈ’ਦੀਨੀਤੀ ਤੇ ਖੋਜ ਡਾਇਰੈਕਟਰਕੋਮਲ ਗਨੋਤਰਾ ਨੇ ਕਿਹਾ ਕਿ ਭਾਰਤ ਦੇ ਸ਼ਹਿਰਾਂ ‘ਚ ਬਾਲਮਜ਼ਦੂਰੀਰੋਕਣਲਈਮਜਬੂਤਢਾਂਚਾਹੋਣ ਦੇ ਬਾਵਜੂਦ ਇਹ ਅੰਕੜੇ ਚਿੰਤਾਦਾਵਿਸ਼ਾਹਨ।ਦਿਲਚਸਪ ਤੱਥ ਇਹ ਹੈ ਕਿ ਅੱਧੇ ਤੋਂ ਵੱਧ ਬਾਲਮਜ਼ਦੂਰਭਾਰਤ ਦੇ ਪੰਜਸੂਬਿਆਂ ਬਿਹਾਰ, ਉੱਤਰਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ਅਤੇ ਮਹਾਂਰਾਸ਼ਟਰ ‘ਚ ਹਨ।ਭਾਰਤ ‘ਚ ਇਸ ਸਮੇਂ 27 ਕਰੋੜਲੋਕ ਭੁੱਖਮਰੀ ਦਾਸ਼ਿਕਾਰਹਨ। ਭੁੱਖਮਰੀ ਦੇ ਸੂਚਕ ਅੰਕ ‘ਚ ਕੁੱਲ 118 ਦੇਸ਼ਾਂ ‘ਚੋਂ ਭਾਰਤਦਾਸਥਾਨ97ਵਾਂ ਹੈ। ਵਿਦੇਸ਼ਾਂ ‘ਚ ਪਏ ਕਾਲੇ ਧਨ ਨੂੰ ਜੇਕਰਵਾਪਸਲਿਆਂਦਾਜਾਵੇ ਤਾਂ ਭਾਰਤ ‘ਚੋਂ ਭੁੱਖਮਰੀ ਖ਼ਤਮਕੀਤੀ ਜਾ ਸਕਦੀ ਹੈ। ਮੱਧ ਵਰਗੀਲੋਕਾਂ ਦੀਗਿਣਤੀ 35 ਫੀਸਦੀ ਤੋਂ ਵੱਧ ਕੇ 60-65 ਫੀਸਦੀ ਤੱਕ ਪੁੱਜ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਰਤਸਰਕਾਰਮੁਲਕਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾਸਿਹਤਸੇਵਾਵਾਂ ‘ਤੇ ਸਿਰਫ਼ ਇਕ ਫ਼ੀਸਦੀਅਤੇ ਸਿੱਖਿਆ ‘ਤੇ ਤਿੰਨਫ਼ੀਸਦੀ ਹੀ ਖ਼ਰਚਕਰਰਹੀ ਹੈ। ਸਰਕਾਰਦੀਆਂ ਗ਼ਲਤਨੀਤੀਆਂ ਕਾਰਨ ਹੀ ਭਾਰਤ ਦੇ 17 ਸੂਬਿਆਂ ‘ਚ ਕਿਸਾਨਪਰਿਵਾਰਾਂ ਦੀ ਔਸਤ ਆਮਦਨਸਿਰਫ਼ 1666 ਰੁਪਏ ਪ੍ਰਤੀਮਹੀਨਾ ਹੀ ਹੈ। ਜੇ ਇਨ੍ਹਾਂ ਵਿਚੋਂ ਵੱਡੇ ਕਿਸਾਨਾਂ ਨੂੰ ਕੱਢ ਦੇਈਏ ਤਾਂ ਇਹ ਆਮਦਨਹੋਰਵੀਘਟਜਾਵੇਗੀ। ਮੁਲਕ ‘ਚ 21 ਕਰੋੜਲੋਕ ਅਜਿਹੇ ਹਨਜਿਨ੍ਹਾਂ ਕੋਲ ਜ਼ਿੰਦਗੀਜਿਊਣਦਾ ਕੋਈ ਵੀਵਸੀਲਾਨਹੀਂ ਹੈ। ਪਿਛਲੇ 8 ਸਾਲਾਂ ਦੌਰਾਨ ਭਾਰਤਦੀਜੀ.ਡੀ.ਪੀ. 63.8 ਫ਼ੀਸਦੀਵਧੀ, ਪਰ ਔਸਤ ਤਨਖ਼ਾਹ ‘ਚ ਸਿਰਫ਼ 0.2 ਫ਼ੀਸਦੀਵਾਧਾ ਹੋਇਆ ਹੈ। ਇਸ ਵਾਧੇ ‘ਚੋਂ ਵੀ 30 ਫ਼ੀਸਦੀਵਾਧਾ ਤਾਂ ਉੱਚ ਦਰਜੇ ਦੇ ਪ੍ਰਬੰਧਕਾਂ ਦੀਆਂ ਤਨਖ਼ਾਹਾਂ ‘ਚ ਹੀ ਹੋਇਆ ਹੈ ਜਦੋਂਕਿ ਮਜ਼ਦੂਰਾਂ ਦੀਆਂ ਉਜਰਤਾਂ 30 ਫ਼ੀਸਦੀਘਟ ਗਈਆਂ ਹਨ।
ਭਾਰਤਸਮੇਤ ਦੁਨੀਆ ‘ਚ ਦੌਲਤ ਦੀਅਸਾਵੀਂ ਵੰਡਕਾਰਨਅਮੀਰੀਅਤੇ ਗ਼ਰੀਬੀ ‘ਚ ਵੱਧ ਰਿਹਾਪਾੜਾ ਜਿੱਥੇ ਆਪਣੇ ਅੰਦਰਤੀਜੇ ਵਿਸ਼ਵ ਯੁੱਧ ਦੇ ਬੀਜਸਮੋਈਬੈਠਾਜਾਪਦਾ ਹੈ, ਉੱਥੇ ਭਾਰਤ ‘ਚ ਅੰਦਰੂਨੀਖਾਨਾਜੰਗੀ ਦੇ ਵੀਸੰਕੇਤ ਦੇ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਮੁਲਕਾਂ ਅਤੇ ਭਾਰਤ ਦੇ ਸਾਰੇ ਸੂਬਿਆਂ ‘ਚ ਪਿਛਲੇ ਸਾਲਾਂ ਦੌਰਾਨ ਵੱਧ ਰਹੀਅਰਾਜਕਤਾ ਇਸ ਆਰਥਿਕਅਸਮਾਨਤਾਦੀ ਹੀ ਦੇਣ ਹੈ।
ਵਿਸ਼ਵ ਪੱਧਰ ‘ਤੇ ਇਹ ਆਰਥਿਕਅਸਮਾਨਤਾਅਮਰੀਕਾਅਤੇ ਯੂਰਪੀਅਨਮੁਲਕਾਂ ਵਲੋਂ ਗ਼ਰੀਬਮੁਲਕਾਂ ਦੇ ਆਰਥਿਕਵਸੀਲਿਆਂ ਦੀ ਲੁੱਟ-ਖਸੁੱਟ ਕਰਨਅਤੇ ਭਾਰਤ ‘ਚ ਇੱਥੋਂ ਦੀਆਂ ਸਰਕਾਰਾਂ ਵਲੋਂ ਲੋਕਵਿਰੋਧੀ ਤੇ ਕਾਰਪੋਰੇਟ-ਪੱਖੀ ਨੀਤੀਆਂ ਲਾਗੂ ਕਰਨਕਰਕੇ ਹੋ ਰਿਹਾ ਹੈ। ਆਕਸਫੈਮਦੀਰਿਪੋਰਟ ਇਕ ਪਾਸੇ ਅਮਰੀਕਾਅਤੇ ਯੂਰਪੀਨਮੁਲਕਾਂ ਵਲੋਂ ਗ਼ਰੀਬਦੇਸ਼ਾਂ ਦੀਆਰਥਿਕਹਾਲਤਸੁਧਾਰਨਲਈਭਾਰੀ ਵਿੱਤੀ ਤੇ ਸਾਧਨਾਂ ਦੀਸਹਾਇਤਾਦੇਣਅਤੇ ਦੂਜੇ ਪਾਸੇ ਸਾਡੇ ਦੇਸ਼ਦੀਸਰਕਾਰਵਲੋਂ ਗ਼ਰੀਬੀਦੂਰਕਰਨ ਦੇ ਦਾਅਵਿਆਂ ਦਾਪਰਦਾਫਾਸ਼ਕਰਰਹੀ ਹੈ। ਪੱਛਮੀ ਮੁਲਕਾਂ ਨੂੰ ਵਿਸ਼ਵਸ਼ਾਂਤੀਲਈਗ਼ਰੀਬਮੁਲਕਾਂ ਦੀ ਲੁੱਟ-ਖਸੁੱਟ ਬੰਦਕਰਨਅਤੇ ਭਾਰਤਸਰਕਾਰ ਨੂੰ ਮੌਜੂਦਾ ਲੋਕਰਾਜੀਪ੍ਰਬੰਧ ਨੂੰ ਮਜ਼ਬੂਤਬਣਾਈ ਰੱਖਣ ਲਈਲੋਕ-ਵਿਰੋਧੀਨੀਤੀਆਂ ਤਿਆਗ਼ ਕੇ ਸਹੀ ਮਾਅਨਿਆਂ ‘ਚ ਆਮਲੋਕਾਂ ਦੀਭਲਾਈ ਵੱਲ ਧਿਆਨਦੇਣਦੀ ਜ਼ਰੂਰਤ ਹੈ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …