ਡੇਰਾ ਮੁਖੀ ਹੁਣ ਚੁੱਪ-ਚਾਪ ਖਾਂਦਾ ਹੈ ਜੇਲ੍ਹ ਦੀ ਰੋਟੀ
ਚੰਡੀਗੜ੍ਹ/ਬਿਊਰੋ ਨਿਊਜ਼ : ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਗਏ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਪਿਛਲੇ ਸਾਲ ਤੋਂ ਜੇਲ੍ਹ ਵਿਚ ਰਹਿੰਦੇ-ਰਹਿੰਦੇ ਹੁਣ ਉਹ ਜੇਲ੍ਹ ਦੇ ਹੋਰ ਆਮ ਕੈਦੀਆਂ ਵਾਂਗ ਜ਼ਿੰਦਗੀ ਗੁਜ਼ਾਰਨ ਲੱਗਾ ਹੈ। ਉਹ ਜੇਲ੍ਹ ਦੀ ਬਣੀ ਦਾਲ-ਰੋਟੀ ਖਾਂਦਾ ਹੈ ਅਤੇ ਜੇਲ੍ਹ ਵਿਚ ਕੈਦੀਆਂ ਵਾਲੇ ਚਿੱਟੇ ਕੱਪੜੇ ਹੀ ਪਾਉਂਦਾ ਹੈ। ਇੰਨਾ ਹੀ ਨਹੀਂ ਗੁਰਮੀਤ ਰਾਮ ਰਹੀਮ ਜੇਲ੍ਹ ਵਿਚ ਸਬਜ਼ੀਆਂ ਉਗਾਉਣ, ਉਨ੍ਹਾਂ ਦੀ ਗੋਡੀ ਕਰਨ, ਪਾਣੀ ਲਾਉਣ ਜਿਹੇ ਕੰਮ ਕਰਦਾ ਹੈ ਅਤੇ ਇਸ ਕੰਮ ਦੇ ਬਦਲੇ ਉਸ ਨੂੰ ਰੋਜ਼ 40 ਰੁਪਏ ਦਿਹਾੜੀ ਮਿਲਦੀ ਹੈ। ਜਦੋਂ ਉਸ ਨੂੰ ਪਿਛਲੇ ਸਾਲ ਰੋਹਤਕ ਜੇਲ੍ਹઠਲਿਆਂਦਾ ਗਿਆ ਸੀ, ਉਸ ਸਮੇਂ ਉਸਦਾ ਭਾਰ ਵੀ 106 ਕਿਲੋਗ੍ਰਾਮ ਦੇ ਲਗਪਗ ਸੀ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਨਾਲ ਪ੍ਰਭਾਵਿਤ ਸੀ। ਹੁਣ ਉਸਦਾ ਭਾਰ ਪਿਛਲੇ ਕਈ ਮਹੀਨਿਆਂ ਤੋਂ 90-91 ਕਿੱਲੋਗ੍ਰਾਮ ਰਹਿ ਗਿਆ ਹੈ ਅਤੇ ਸ਼ੂਗਰ ਤੇ ਬੀਪੀ ਹੁਣ ਇਕ ਲੈਵਲ ‘ਤੇ ਹੈ। ਸ਼ੁਰੂ ਵਿਚ ਉਸ ਨੂੰ ਜੇਲ੍ਹ ਦੀ ਦਾਲ-ਸਬਜ਼ੀ ਪਸੰਦ ਨਹੀਂ ਸੀ, ਪਰ ਹੁਣ ਉਹ ਚੁੱਪ-ਚਾਪ ਜੇਲ੍ਹ ਦਾ ਬਣਿਆ ਖਾ ਲੈਂਦਾ ਹੈ। ઠ
ਚੁੱਪ ਚਾਪ ਰਹਿੰਦਾ ਹੈ, ਕਿਸੇ ਨਾਲ ਘੁੱਲਦਾ ਮਿਲਦਾ ਨਹੀਂ
ਜੇਲ੍ਹ ਵਿਚ ਹੁਣ ਤਕ ਉਸਦਾ ਵਰਤਾਅ ਚੁੱਪ-ਚਾਪ ਰਹਿਣ ਵਾਲੇ ਕੈਦੀਆਂ ਵਜੋਂ ਦੇਖਿਆ ਜਾ ਰਿਹਾ ਹੈ। ਉਹ ਕਿਸੇ ਨਾਲ ਵੀ ਘੁਲਦਾ-ਮਿਲਦਾ ਨਹੀਂ ਹੈ ਅਤੇ ਆਪਣੇ ਮੰਨ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦਾ। ਪਹਿਲਾਂ ਉਸਦਾ ਲੱਕ ਵੀ ਅਕਸਰ ਦਰਦ ਕਰਦਾ ਸੀ, ਪਰ ਪਿਛਲੇ ਕੁਝ ਸਮੇਂ ਤੋਂ ਉਸ ਨੂੰ ਲੱਕ ਦੀ ਸ਼ਿਕਾਇਤ ਨਹੀਂ ਹੈ। ਗੁਰਮੀਤ ਰਾਮ ਰਹੀਮ ਦੇ ਪਰਿਵਾਰਕ ਮੈਂਬਰ ਅਤੇ ਵਕੀਲ ਉਸ ਨੂੰ ਨਿਯਮਤ ਰੂਪ ਨਾਲ ਉਸਦੇ ਖਿਲਾਫ਼ ਚੱਲ ਰਹੇ ਮਾਮਲਿਆਂ ਅਤੇ ਬਾਹਰ ਦੀਆਂ ਸਾਰੀਆਂ ਖ਼ਬਰਾਂ ਉਸ ਤੱਕ ਪਹੁਚਾਉਣ ਦੇ ਨਾਲ-ਨਾਲ ਉਸ ਨਾਲ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੰਦੇ ਹਨ। ਡੇਰਾ ਮੁਖੀ ਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਕੈਬਿਨ ਦੇ ਜ਼ਰੀਏ ਇੰਟਰਨੈੱਟ ‘ਤੇ ਗੱਲਬਾਤ ਜ਼ਰੀਏ ਹੁੰਦੀ ਹੈ।
ਕਤਲ ਦੇ ਦੋ ਮਾਮਲਿਆਂ ‘ਚ ਵੀਡੀਓ ਕਾਨਫਰੰਸਿੰਗ ‘ਤੇ ਹੈ ਪੇਸ਼ੀઠ
ਪੱਤਰਕਾਰ ਰਾਮਚੰਦਰ ਛੱਤਰਪਤੀ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲਿਆਂ ਅਤੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਦੀ ਅਕਸਰ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ (ਵੀਸੀ) ਦੇ ਮਾਧਿਅਮ ਨਾਲ ਪੇਸ਼ੀ ਹੁੰਦੀ ਹੈ। ਪੇਸ਼ੀ ਦੇ ਬਾਅਦ ਸ਼ਾਮ ਨੂੰ ਚਾਹ ਅਤੇ ਦੇਰ ਸ਼ਾਮ ਖਾਣੇ ਤੋਂ ਬਾਅਦ ਉਹ ਚੁੱਪ-ਚੁਪੀਤੇ ਆਪਣੀ ਬੈਰਕ ਵਿਚ ਚਲਾ ਜਾਂਦਾ ਹੈ। ਇਸ ਸਮੇਂ ਉਸ ਨੂੰ ਜਦੋਂ ਵੀਸੀ ‘ਤੇ ਅਦਲਾਤ ਵਿਚ ਪੇਸ਼ੀ ਜਾਂ ਵਕੀਲਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਮਿਲਣ ਲਈ ਬੈਰਕ ਤੋਂ ਬਾਹਰ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ ਕੰਟੀਨ ਤੋਂ ਉਸਦੇ ਵਲੋਂ ਕੀਤੀ ਜਾਣ ਵਾਲੀ ਖ਼ਰੀਦਦਾਰੀ ਵੀ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਬਾਰ-ਬਾਰ ਉਸ ਨੂੰ ਬਾਹਰ ਨਾ ਲਿਆਉਂਣਾ ਪਵੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …