ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਜੀਡੀਪੀ ‘ਤੇ ਅਨੁਮਾਨ ਲਗਾਉਣ ਤੋਂ ਪਰਹੇਜ਼ ਕਰੋ
ਨਵੀਂ ਦਿੱਲੀ/ਬਿਊਰੋ ਨਿਊਜ਼
ਕੋਰੋਨ ਵਾਇਰਸ ਦੇ ਕਹਿਰ ਨੇ ਆਰਥਿਕ ਸੁਧਾਰ ਲਈ ਭਾਰਤ ਦੇ ਨਜ਼ਰੀਏ ਨੂੰ ਤੇਜ਼ੀ ਨਾਲ ਬਦਲਿਆ ਹੈ। ਕਰੋਨਾ ਵਾਇਰਸ ਦੇ ਫੈਲਣ ਤੋਂ ਪਹਿਲਾਂ 2020-21 ਨੂੰ ਭਾਰਤ ਵਿਕਾਸ ਦੇ ਨਜ਼ਰੀਏ ਵੱਲ ਵੇਖ ਰਿਹਾ ਸੀ। ਪ੍ਰੰਤੂ ਹੁਣ ਕਰੋਨਾ ਮਹਾਂਮਾਰੀ ਨੇ ਇਸ ਨਜ਼ਰੀਏ ਨੂੰ ਕਾਫ਼ੀ ਬਦਲ ਦਿੱਤਾ ਹੈ। ਪੂਰੀ ਦੁਨੀਆ ਵਿੱਚ ਸੰਨ 2020 ਵਿੱਚ ਆਰਥਕ ਮੰਦੀ ਹੋਣ ਦੀ ਸੰਭਾਵਨਾ ਹੈ।ਇਹ ਕਹਿੰਦੇ ਹੋਏ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਆਪਣੀ ਮੁਦਰਾ ਨੀਤੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਸ ਮਹਾਂਮਾਰੀ ਨੇ ਦੱਖਣੀ ਏਸ਼ੀਆ ਦੇ ਵਿਕਾਸ ਇੰਜਣ ਨੂੰ ਪ੍ਰਭਾਵਤ ਕੀਤਾ ਹੈ। 2019 ਦੇ ਅਖ਼ੀਰਲੇ ਤਿੰਨ ਮਹੀਨਿਆਂ ਵਿੱਚ ਭਾਰਤ ਦੀ ਆਰਥਿਕਤਾ ਛੇ ਸਾਲਾਂ ਤੋਂ ਵੱਧ ਸਮੇਂ ਵਿੱਚ ਆਪਣੀ ਹੌਲੀ ਰਫ਼ਤਾਰ ਨਾਲ ਵਧੀ ਅਤੇ ਸਿਰਫ ਪੰਜ ਪ੍ਰਤੀਸ਼ਤ ਹੀ ਰਹਿ ਸਕਦੀ ਹੈ, ਜੋ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਹੋਵੇਗੀ। ਆਰਬੀਆਈ ਨੇ ਜਿਵੇਂ ਕਿ ਪਿਛਲੇ ਮਹੀਨੇ ਆਪਣੇ ਨੀਤੀਗਤ ਬਿਆਨ ਵਿੱਚ ਕਿਹਾ ਸੀ ਕਿ ਸਥਿਤੀ ਬਹੁਤ ਜ਼ਿਆਦਾ ਅਨਿਸ਼ਚਿਤ ਬਣੀ ਹੋਈ ਹੈ। ਇਸ ਕਾਰਨ ਹੁਣ ਜੀਡੀਪੀ ਵਿਕਾਸ ਦਰ ‘ਤੇ ਕੋਈ ਅਨੁਮਾਨ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।