Breaking News
Home / ਕੈਨੇਡਾ / ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਬਰੈਂਪਟਨ ‘ਚ ਸਾਹਿਤਕ ਗੋਸ਼ਟੀ ਹੋਈ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਬਰੈਂਪਟਨ ‘ਚ ਸਾਹਿਤਕ ਗੋਸ਼ਟੀ ਹੋਈ

ਬਰੈਂਪਟਨ/ਬਿਊਰੋ ਨਿਊਜ਼
ਲੰਘੇ ਸ਼ਨਿਚਰਵਾਰ ਨੂੰ ਸਾਊਥ ਫਲੈਚਰਜ ਲਾਇਬਰੇਰੀ ਬਰੈਂਪਟਨ ਦੇ ਜਿਮਨੇਜੀਅਮ ਹਾਲ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਤਿ ਸਾਹਿਤਕ ਗੋਸਟੀ ਅਤੇ ਕਵੀ ਦਰਬਾਰ ਬਹੁਤ ਹੀ ਸੰਜੀਦਾ ਅਤੇ ਰੌਚਿਕਤਾ ਵਾਲੇ ਮਾਹੋਲ ਵਿੱਚ ਹੋਇਆ। ਚੇਤਨਾ ਬਿਊਰੋ ਵਾਲੇ ਚੇਤਨਾ ਮੈਗਜ਼ੀਨ ਦੇ ਫਾਊਂਡਰ ਐਡੀਟਰ, ਤਿੰਨ ਕਿਤਾਬਾਂ ਦੇ ਲੇਖਕ ਅਤੇ ਕੈਨੇਡੀਅਨ ਕੌਂਸਲ ਔਫ ਸਾਊਥ ਏਸੀਅਨ ਸੀਨੀਅਰਜ਼ ਦੇ ਪੰਦਰਾਂ ਸਾਲ ਵਲੰਟੀਅਰ ਸੋਸ਼ਲ ਕੋਆਰਡੀਨੇਟਰ, ਪੰਜਾਬ ਪੈਨਸ਼ਨਰਜ ਵੈਲਫੇਅਰਜ਼ ਐਸੋਸ਼ੀਏਸ਼ਨ ਔਫ ਟੋਰਾਂਟੋ ਦੇ ਮੀਡੀਆ ਤੇ ਸ਼ੋਸ਼ਲ ਕੋਆਰਡੀਨੇਟਰ ਸੁਰਿੰਦਰ ਸਿੰਘ ਪਾਮਾ ਵਲੋਂ ਚੇਤਨਾ ਨਾਈਟ 2007 ਦੀ ਸ਼ੁਰੂਆਤ ਤੋਂ ਚਲ ਕੇ, ਫਾਦਰਜ ਡੇ, ਕੈਨੇਡਾ ਡੇ, ਕਿਤਾਬ ਰਿਲੀਜ ਸਮਾਗਮਾਂ ਵਾਲੀ ਰੀਤ ਨੂੰ ਅੱਗੇ ਤੋਰਦਿਆਂ ਪੰਜਵਾਂ ਨਿਰੋਲ ਸਾਹਿਤਕ ਪ੍ਰੋਗਰਾਮ ਕਰਵਾਉਣ ਦੇ ਮੰਤਵ ਨਾਲ ਪਹਿਲਾਂ ਦੀ ਤਰ੍ਹਾਂ ਹੀ ਜਿਮਨੇਜੀਅਮ ਹਾਲ ਬੁਕ ਕਰਵਾਇਆ ਗਿਆ। ਇਸ ਸਾਹਿਤਕ ਪ੍ਰੋਗਰਾਮ ਵਿੱਚ ਸਮੂਲੀਅਤ ਕਰਨ ਲਈ ਕੈਨੇਡੀਅਨ ਪੰਜਾਬੀ ਭਾਈਚਾਰੇ, ਪੰਜਾਬੀ ਸਾਹਿਤਕਾਰਾਂ, ਕਵੀਆਂ, ਲੇਖਕਾਂ, ਕਵੀਸ਼ਰਾਂ, ਸੀਨੀਅਰਜ਼ ਕਲੱਬਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ। ਸੁਰਿੰਦਰ ਸਿੰਘ ਪਾਮਾ ਵੱਲੋਂ ਕਰਨਲ ਗੁਰਨਾਮ ਸਿਘ ਚੇਅਰਮੈਨ, ਸਰਦਾਰ ਮੱਗਰ ਸਿੰਘ ਪ੍ਰੈਜੀਡੈਂਟ, ਵਿਦਵਾਨ ਲੇਖਕ ਪੂਰਨ ਸਿੰਘ ਪਾਂਧੀ ਅਤੇ ਡਾਕਟਰ ਗਿਆਨ ਸਿੰਘ ਘਈ ਸਾਬਕਾ ਪ੍ਰਿੰਸੀਪਲ, ਸਾਬਕਾ ਐਮ.ਪੀ. ਸੋਨੀਆ ਸਿੱਧੂ, ਡਾਕਟਰ ਪਰਗਟ ਸਿੰਘ ਬੱਗਾ, ਸੀਨੀਅਰ ਲੇਖਕ ਤੇ ਜਰਨਲਿਸਟ ਬਲਬੀਰ ਸਿੰਘ ਮੋਮੀ, ਨੈਸ਼ਨਲ ਐਵਾਰਡੀ ਕਿਰਸਾਨ ਹਰਪਾਲ ਸਿੰਘ ਰਾਮ ਦੀਵਾਲੀ, ਸੋਸ਼ਲ ਕੋਆਰਡੀਨੇਟਰ ਧਰਮਪਾਲ ਸਿੰਘ ਸ਼ੇਰਗਿੱਲ ਅਤੇ ਅੰਤਰਰਾਸ਼ਟਰੀ ਪੱਤਰਕਾਰ ਸਤਪਾਲ ਸਿੰਘ ਜੌਹਲ ਨਡਾਲਾ ਹੁਰਾਂ ਨੂੰ ਮੰਚ ‘ਤੇ ਬੈਠਣ ਲਈ ਭਾਵਪੂਰਤ ਸਬਦਾਂ ਵਿੱਚ ਬੁਲਾਇਆ ਗਿਆ।
ਚਾਹ, ਪਾਣੀ ਅਤੇ ਸਨੈਕਸ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ, ਬਹੁਤ ਗਿਣਤੀ ਵਿੱਚ ਸਾਰਿਆਂ ਨੇ ਹੁਮ-ਹੁਮਾ ਕੇ ਸ਼ਿਰਕਤ ਕੀਤੀ ਅਤੇ ਹਾਲ ਦੀ ਕਪੈਸਟੀ ਅਨੁਸਾਰ ਸਾਰੀਆਂ ਹੀ ਕੁਰਸੀਆਂ ਨੂੰ ਬੈਠਣ ਵਾਲਿਆਂ ਦੀ ਛੂਹ ਪ੍ਰਾਪਤ ਹੋਈ। ਇਕ ਹਫ਼ਤੇ ਦੇ ਅਰਸੇ ਵਿੱਚ ਉਲੀਕੇ ਤੇ ਸ਼ਾਂਤਮਈ ਰੌਚਿਕ ਮਾਹੌਲ ਵਿੱਚ ਦ੍ਰਿਸਮਾਨ ਹੋਏ ਇਸ ਸਾਹਿਤਕ ਪ੍ਰੋਗਰਾਮ ਦੀ ਸੁਰੂਆਤ ਸੁਰਿੰਦਰ ਸਿੰਘ ਪਾਮਾ ਵੱਲੋਂ ਕਾਵਿਕ ਰੂਪ ਵਿੱਚ ਕੀਤੀ ਗਈ ਰੱਬ ਹੈ ਤੇਰਾ, ਰੱਬ ਹੈ ਮੇਰਾ। ਉੇਹ ਹੀ ਦੇਖਦਾ, ਦਿਨ ਰਾਤ ਚੁਫੇਰਾ। ਰੱਬ ਇਕ ਬੁਝਾਰਤ, ਰੱਬ ਇਕ ਰਮਝ। ਰੱਬ ਇਕ ਸੋਚ, ਰੱਬ ਇਕ ਸਮਝ। ਰੱਬ ਵਿਸ਼ਵਾਸ, ਜੀਵਨ ਦੀ ਆਸ, ਹੈ ਉਹ ਇਕ, ਹਰੇਕ ਦੇ ਵਿੱਚ। ਰਸਤੇ ਨੇ ਕਈ, ਉਹ ਤਾਂ ਇਕ। ਗੁਰੂ ਨਾਨਕ ਜੀ ਕੀਤਾ, ਜਗਤ ਨਿਹਾਲ। ਕਈ ਹੋਏ ਕਾਲ, ਇਕ ਹੀ ਅਕਾਲ। ਗੱਜ਼ ਕੇ ਬੋਲੋ, ਸਤਿ ਸ੍ਰੀ ਅਕਾਲ। ਹਾਲ ਗੂੰਜ਼ ਉਠਿਆ, ਸਾਰੇ ਹੀ ਬੋਲੇ ਸਤਿ ਸ੍ਰੀ ਅਕਾਲ ਅਤੇ ਸਾਰੇ ਹੀ ਦੇਖੇ ਗਏ ਨਿਹਾਲ। ਜਿਵੇਂ ਕਿ ਸੁਰਿੰਦਰ ਸਿੰਘ ਪਾਮਾ ਵੱਲੋਂ ਕਰਵਾਇਆ ਹਰੇਕ ਪ੍ਰੋਗਰਾਮ ਕਰੀਏਟਿਵ ਤੇ ਨਿਵੇਕਲਾ ਹੁੰਦਾ ਹੈ, ਇਸ ਵਾਰ ਵੀ ਸ਼ੁਰੂਆਤੀ ਦੌਰ ਵਿੱਚ ਕੈਨੇਡੀਅਨ ਪੰਜਾਬੀ ਸਕੂਲ ਦੇ ਬੱਚਿਆਂ ਭਰਾ-ਭੈਣ ਅਧੀਰਾਜ ਸਿੰਘ ਅਤੇ ਅਵਨੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਬਿਤ ਗਾਇਨ ਕੀਤੀ।
ਬੁਲਾਰਿਆਂ ਵਿੱਚ ਕਰਨਲ ਗੁਰਨਾਮ ਸਿੰਘ ਚੇਅਰਮੈਨ, ਡਾ. ਗਿਆਨ ਸਿੰਘ ਘਈ ਸਾਬਕਾ ਪ੍ਰਿੰਸੀਪਲ, ਡਾ. ਪਰਗਟ ਸਿੰਘ ਬੱਗਾ, ਡਾ. ਹਰਵਿੰਦਰ ਚੀਮਾ ਸਾਬਕਾ ਪ੍ਰੋਫੇਸਰ, ਡਾ. ਸੁਖਦੇਵ ਸਿੰਘ ਸਾਬਕਾ ਡੀਨ, ਲੈਕਚਰਾਰ ਮਲਵਿੰਦਰ ਸਿੰਘ, ਸਤਪਾਲ ਸਿੰਘ ਜੌਹਲ ਨਡਾਲਾ, ਬਰੈਂਪਟਨ ਦੀਆਂ ਸੀਨੀਅਰਜ਼ ਕਲੱਬਾਂ ਦੇ ਸੰਗਠਨ ਵਾਲੀ ਕਲੱਬ ਤੋਂ ਸਾਬਕਾ ਪ੍ਰੋਫੈਸਰ ਅਤੇ ਪੰਜਾਬੀ ਭਾਸ਼ਾ ਦੇ ਚਿੰਤਕ ਨਿਰਮਲ ਸਿੰਘ ਧਾਰਨੀ, ਬਲਬੀਰ ਸਿੰਘ ਮੋਮੀ, ਸੰਜੀਦਾ ਗਾਇਕੀ ਦੇ ਸ਼ਾਹਅਸਵਾਰ ਜਿੰਦ ਧਾਰੀਵਾਲ, ਮਲ ਸਿੰਘ ਬਾਸੀ ਵਾਈਸ ਪ੍ਰਧਾਨ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਔਫ ਟੋਰਾਂਟੋ, ਸਤਪਾਲ ਸਿੰਘ ਜੌਹਲ ਨਡਾਲਾ, ਦੁਗਲ ਅੰਕਲ, ਨਿਰਵੈਰ ਸਿੰਘ ਸਾਬਕਾ ਪ੍ਰਿੰਸੀਪਲ, ਬਲਵੀਰ ਕੌਰ ਮੱਲ੍ਹੀ, ਬਲਵਿੰਦਰ ਕੌਰ ਗਰੇਵਾਲ, ਰਨਜੀਤ ਕੌਰ, ਮਸ਼ਹੂਰ ਪਾਕਿਸਤਾਨੀ ਸ਼ਾਇਰ ਮਕਸੂਦ ਚੌਧਰੀ, ਐਡਵੋਕੇਟ ਪਰਮਜੀਤ ਸਿੰਘ ਗਿੱਲ, ਹਰਪਾਲ ਸਿੰਘ ਰਾਮਦੀਵਾਲੀ, ਧਰਮਪਾਲ ਸਿੰਘ ਸ਼ੇਰਗਿੱਲ, ਹਰਮਨਦੀਪ ਸਿੰਘ, ਸੁਖਵਿੰਦਰ ਸਿੰਘ, ਅਜਮੇਰ ਸਿੰਘ ਪਰਦੇਸੀ, ਅਮਰ ਸਿੰਘ ਢੀਂਡਸਾ, ਸੁੰਦਰਪਾਲ ਕੌਰ ਰਾਜਾਸਾਂਸੀ, ਰਾਮਗੜੀਆ ਸਾਹਿਤ ਸਭਾ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਝੀਤਾ, ਜਰਨੈਲ ਸਿੰਘ, ਗੁਰਮੀਤ ਕੌਰ, ਅਮਰ ਸਿੰਘ ਤੁਸਰ ਆਦਿ ਸਭਨਾ ਨੇ ਹੀ ਸਮਾਗਮ ਦੇ ਵਿਸ਼ੇ ਨੂੰ ਮੁੱਖ ਰੱਖ ਕੇ ਵਾਰਤਿਕ ਅਤੇ ਕਵਿਤਾ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਜਗਤ ਨੂੰ ਉਪਦੇਸ਼ ਦੇਣ ਸਬੰਧੀ ਵਿਸ਼ਿਆਂ ਦੇ ਆਧਾਰ ‘ਤੇ ਹੀ ਬੋਲਿਆ, ਗਾਇਆ ਤੇ ਸੁਣਿਆ-ਸੁਣਾਇਆ।
ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ, ਸੀਨੀਅਰਜ ਸਮਾਈਲਿੰਗ ਕਲੱਬ ਬਰੈਂਪਟਨ , ਸਾਬਕਾ ਪ੍ਰਧਾਨ ਹਰਭਜਨ ਸਿੰਘ ਨੰਗਲੀਆ, ਬਰੈਂਪਟਨ ਦੀਆਂ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਵੀ ਹਾਜ਼ਰੀਨ ਸਨ, ਸਾਹਿਤ ਪ੍ਰੇਮੀ ਦਲਜੀਤ ਸਿੰਘ ਗੈਦੂ ਹੁਰਾਂ ਨਾਲ ਨਾਮਧਾਰੀ ਆਗੂ ਠਾਕਰ ਦਲੀਪ ਸਿੰਘ ਜੀ ਸਰਸਾ ਵਾਲੇ, ਕੁਲਦੀਪ ਸਿੰਘ ਗੋਲੀ, ਜੇਮਜ ਪੋਟਰ ਕਲੱਬ ਵਲੋਂ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਅਤੇ ਵਿਸਾਖਾ ਸਿੰਘ ਤਾਤਲਾ, ਪਿਆਰਾ ਲਾਲ ਸ਼ਰਮਾਂ, ਲਾਹੌਰ ਵਾਲੇ ਜ਼ਾਹਿਦ ਅਲੀ, ਮੇਜਰ ਸਿੰਘ ਸੈਂਭੀ, ਜੋਗਿੰਦਰ ਸਿੰਘ ਪੱਡਾ, ਅਮਰੀਕ ਸਿੰਘ ਸੈਨੀ, ਬਲਵਿੰਦਰ ਬਰਨਾਲਾ, ਮੋਰਟਿਨ ਵੇ ਪਾਰਕ ਵਾਲੇ ਸਾਰੇ ਸੀਨੀਅਰਜ਼, ਬਹੁਗਿਣਤੀ ਵਿੱਚ ਬੀਬੀਆਂ ਅਤੇ ਹੋਰ ਵੀ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਸਾਹਿਤਕ ਗੋਸਟੀ ਦਾ ਅਨੰਦ ਮਾਣਿਆ। ਵਕਤ ਦੀ ਸੀਮਾਂ ਵਿੱਚ ਰਹਿ ਕੇ ਬੁਲਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੀ ਜਗਤ ਨੂੰ ਦੇਣ ਸਬੰਧੀ ਸਾਰਥਿਕ ਵਿਚਾਰ ਪੇਸ਼ ਕੀਤੇ ਅਤੇ ਸਰੋਤਿਆਂ ਨੇ ਮਨ ਚਿਤ ਲਾ ਕੇ ਸੁਣੇ। ਸਾਹਿਤਕ ਗੋਸਟੀ ਦੇ ਮੁੱਖ ਮਹਿਮਾਨ ਵਿਦਿਵਾਨ ਲੇਖਕ ਪੂਰਨ ਸਿੰਘ ਪਾਂਧੀ ਅਤੇ ਅਤੇ ਡਾ. ਪਰਗਟ ਸਿੰਘ ਬੱਗਾ ਹੁਰਾਂ ਨੂੰ ਚੇਤਨਾ ਬਿਊਰੋ ਬਰੈਪਟਨ ਵਲੋਂ ਦੁਸ਼ਾਲੇ, ਪ੍ਰੈਜੀਡੈਂਟ ਮੱਗਰ ਸਿੰਘ ਹੰਸਰਾ ਅਤੇ ਚੇਅਰਮੈਨ ਕਰਨਲ ਗੁਰਨਾਮ ਸਿੰਘ ਹੁਰਾਂ ਰਾਹੀਂ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ।
ਪਰਵਾਸੀ ਮੀਡੀਆ ਦੇ ਅਣਥਕ ਨੌਜਵਾਨ ਪੱਤਰਕਾਰ ਜਸਪ੍ਰੀਤ ਸਿੰਘ ਨੇ ਇਸ ਪ੍ਰੋਗਰਾਮ ਦੀ ਕਵਰਿੰਗ ਕੀਤੀ। ਹੋਰ ਜਾਣਕਾਰੀ, ਸੁਝਾ ਦੇਣ ਲਈ ਜਾਂ ਪ੍ਰੋਗਰਾਮ ਆਰਗੇਨਾਈਜ ਕਰਨ ਲਈ ਸੁਰਿੰਦਰ ਸਿੰਘ ਪਾਮਾ ਨਾਲ 647-949-6738 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …