Breaking News
Home / ਕੈਨੇਡਾ / ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ ਭਾਰਤੀਕਿਸਾਨਾਂ ਦੇ ਸੰਘਰਸ਼ ਦਾਸਮਰਥਨ

ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ ਭਾਰਤੀਕਿਸਾਨਾਂ ਦੇ ਸੰਘਰਸ਼ ਦਾਸਮਰਥਨ

ਬਰੈਂਪਟਨ/ ਡਾ ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਭਾਰਤੀਕਿਸਾਨਾਂ ਦੇ ਆਪਣੀਆਂ ਮੰਗਾਂ ਮਨਵਾਉਣਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦਾ ਪੁਰਜ਼ੋਰ ਸਮਰਥਨਕੀਤਾ ਗਿਆ। ਕਲੱਬ ਦੇ ਪ੍ਰਧਾਨਰਣਜੀਤ ਸਿੰਘ ਜੋਸਨ ਨੂੰ ਦੱਸਿਆ ਕਿ ਕਲੱਬ ਦੇ ਮੈਂਬਰ ਵੱਖ-ਵੱਖ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਵਿਚਵਧਚੜ੍ਹ ਕੇ ਹਿੱਸਾ ਲੈਰਹੇ ਹਨ।ਬੀਤੇ ਦਿਨੀਂ ਫਾਰਮਰਜ਼ ਸਪੋਰਟਕੋਆਰਡੀਨੇਸ਼ਨਕਮੇਟੀ ਦੇ ਸੱਦੇ ‘ਤੇ ਵੱਡੇ ਕਾਰਪੋਰੇਟਘਰਾਣਿਆਂ, ਅਡਾਨੀ, ਅੰਬਾਨੀ, ਪਤੰਜਲੀ ਆਦਿ ਦੇ ਸਮਾਨ ਦੇ ਬਾਈਕਾਟ ਦੇ ਸੱਦੇ ਦਾਪ੍ਰਦਰਸ਼ਨਕਰਨ ਮੌਕੇ ਵੀ ਕਲੱਬ ਦੇ ਮੈਂਬਰ ਵੱਖ-ਵੱਖ ਮੋੜਾਂ ‘ਤੇ ਦੂਸਰੀਆਂ ਸੰਸਥਾਂਵਾਂ ਦੇ ਮੈਂਬਰਾਂ ਨਾਲਕੜਾਕੇ ਦੀਠੰਡਵਿਚਪਲੇਅਕਾਰਡਲਈਖੜ੍ਹੇ ਰਹੇ। ਕਲੱਬ ਦੇ ਮੈਂਬਰਾਂ ਵਲੋਂ ਭਾਰਤਸਰਕਾਰ ਦੁਆਰਾ ਪਾਸਕੀਤੇ ਕਿਸਾਨਵਿਰੋਧੀ ਤਿੰਨੋ ਕਾਲੇ ਕਾਨੂੰਨਾਂ ਨੂੰ ਰੱਦ ਕਰਨਦੀਕਿਸਾਨਾਂ ਦੀ ਮੰਗ ਪ੍ਰਤੀਅਪਣਾਏ ਜਾ ਰਹੇ ਸਰਕਾਰ ਦੇ ਹੱਠੀ ਰਵੱਈਏ ਦੀਨਿੰਦਾਕੀਤੀ ਗਈ।
ਪ੍ਰਧਾਨਰਣਜੀਤ ਸਿੰਘ ਦਾਕਹਿਣਾ ਸੀ ਕਿ ਸਰਕਾਰ ਮੁਤਾਬਿਕ ਇਹ ਬਿਲਕਿਸਾਨਾਂ ਦੇ ਹਿੱਤ ਵਿਚਉਨ੍ਹਾਂ ਦੀਮਾਲੀਹਾਲਤ ਨੂੰ ਸੁਧਾਰਨ ਲਈਬਣਾਏ ਗਏ ਹਨ।ਕਿਸਾਨਆਪਣੀਆਂ ਕਿੰਨੀਆਂ ਹੀ ਮੀਟਿੰਗਾਂ ਵਿਚਇਨ੍ਹਾਂ ਕਾਨੂੰਨਾਂ ਦੇ ਲਾਗੂਹੋਣਨਾਲਕਿਸਾਨੀ ਨੂੰ ਹੋਣਵਾਲੇ ਨੁਕਸਾਨਦੀ ਗੱਲ ਸਿੱਧ ਕਰ ਚੁੱਕੇ ਹਨ।ਜਦਜਿਨ੍ਹਾਂ ਦੀਭਲਾਈਲਈਬਣਾਏ ਦੱਸੇ ਜਾ ਰਹੇ ਹਨ, ਉਹ ਹੀ ਇਨ੍ਹਾਂ ਨੂੰ ਰੱਦ ਕਰਨਦੀ ਮੰਗ ਕਰਦੇ ਹਨ ਤਾਂ ਫਿਰਸਰਕਾਰ ਨੂੰ ਕਾਨੂੰਨ ਰੱਦ ਕਰਨਵਿਚ ਕੋਈ ਇਤਰਾਜ਼ ਨਹੀਂ ਹੋਣਾਚਾਹੀਦਾ। ਕਲੱਬ ਦੇ ਬਹੁਤਸਾਰੇ ਮੈਂਬਰ ਇਸ ਸੰਘਰਸ਼ ਵਿਚਆਪਣਾਬਣਦਾ ਯੋਗਦਾਨਪਾਉਣਲਈਇਨ੍ਹੀਂ ਦਿਨੀਭਾਰਤਵੀ ਜਾ ਰਹੇ ਹਨ।ਰਣਜੀਤ ਸਿੰਘ ਤੋਂ ਇਲਾਵਾ ਕਲੱਬ ਦੀਕਾਰਜਕਰਨੀਵਿਚਮੀਤਪ੍ਰਧਾਨਹਰਕੋਮਲ ਸਿੰਘ ਧਾਲੀਵਾਲ, ਜਨਰਲ ਸਕੱਤਰ ਅਵਿਨਾਸ਼ਭਾਰਦਵਾਜ, ਜੁਆਇੰਟ ਸਕੱਤਰ ਦਰਸ਼ਨ ਸਿੰਘ ਦਰਾੜ ਤੇ ਖਜ਼ਾਨਚੀਮਹਿਮਾਂ ਸਿੰਘ ਧਾਲੀਵਾਲਸ਼ਾਮਿਲਹਨ। ਕਲੱਬ ਬਾਰੇ ਹੋਰਜਾਣਕਾਰੀਲਈਪ੍ਰਧਾਨਰਣਜੀਤ ਸਿੰਘ ਜੋਸਨ (647 444 2005) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕਿਸਾਨੀ ਅੰਦੋਲਨ ਨਵੀਆਂ ਕਦਰਾਂ-ਕੀਮਤਾਂ ਸਿਰਜੇਗਾ

ਕਾਫਲੇ ਵੱਲੋਂ ਪ੍ਰੋ. ਜਗਮੋਹਨ ਸਿੰਘ ਨਾਲ਼ ਜਮਹੂਰੀ ਹੱਕਾਂ ਬਾਰੇ ਕੀਤੀ ਗਈ ਗੱਲਬਾਤ ਟੋਰਾਂਟੋ/ਕੁਲਵਿੰਦਰ ਖਹਿਰਾ : …