ਮਿਸੀਸਾਗਾ/ਡਾ. ਝੰਡ : ਲੰਘੇ ਵੀਰਵਾਰ 22 ਸਤੰਬਰ ਨੂੰ ਅਹਿਮਦੀਆ ਮੁਸਲਿਮ ਜਮਾਤ ਵੱਲੋਂ 7, 8 ਅਤੇ 9 ਅਕਤੂਬਰ ਨੂੰ ਹੋਣ ਜਾ ਰਹੇ ਤਿੰਨ-ਦਿਨਾਂ ਸਲਾਨਾ ਜਲਸੇ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦੇਣ ਲਈ ਟੋਰਾਂਟੋ ਦੀ ਸਮੂਹ-ਪ੍ਰੈੱਸ ਨੂੰ ‘ਕੈਪੀਟਲ ਕਨਵੈੱਨਸ਼ਨ ਸੈਂਟਰ’ ਮਿਸੀਸਾਗਾ ਵਿਖੇ ਰਾਤ ਦੇ ਖਾਣੇ ‘ਤੇ ਬੁਲਾਇਆ ਗਿਆ ਜਿਸ ਵਿੱਚ ਹੋਰ ਭਾਸ਼ਾਵਾਂ ਨਾਲ ਸਬੰਧਿਤ ਪ੍ਰੈੱਸ-ਰਿਪੋਰਟਰਾਂ ਤੋਂ ਇਲਾਵਾ ਪੰਜਾਬੀ-ਮੀਡੀਆ ਨਾਲ ਜੁੜੇ ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਦੇ ਪੱਤਰਕਾਰ ਵੀ ਵੱਡੀ ਗਿਣਤੀ ਵਿੱਚ ਪਹੁੰਚੇ।
ਇਸ ਸਲਾਨਾ ਜਲਸੇ ਸਬੰਧੀ ਦੱਸਦਿਆਂ ਕੈਨੇਡਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਜਨਾਬ ਲਾਲ ਖ਼ਾਨ ਨੇ ਕਿਹਾ ਕਿ ਅਹਿਮਦੀਆ ਮੁਸਲਿ ਜਮਾਤ ਵੱਲੋਂ ਕਰਵਾਏ ਜਾਂਦੇ ਸਲਾਨਾ ਜਲਸਿਆਂ ਦਾ ਮੁੱਖ-ਮੰਤਵ ਅਹਿਮਦੀਆ ਭਾਈਚਾਰੇ ਦੀ ਆਪਸ ਵਿੱਚ ਅਤੇ ਇਸ ਦੀ ਕੈਨੇਡਾ ਵਿੱਚ ਰਹਿ ਰਹੇ ਦੂਸਰੇ ਭਾਈਚਾਰਿਆਂ ਨਾਲ ਸਮਾਜਿਕ ਸਾਂਝ ਨੂੰ ਵਧਾਉਣਾ ਹੈ। 1966 ਵਿੱਚ ਅਹਿਮਦੀਆ ਮੁਸਲਿਮ ਜਮਾਤ ਦੀ ਕੈਨੇਡਾ ਵਿੱਚ ਹੋਈ ਆਮਦ ਦੀ ‘ਗੋਲਡਨ ਜੁਬਲੀ’ ਮਨਾਉਂਦਿਆਂ ਹੋਇਆਂ ਇਹ 40ਵਾਂ ਸਲਾਨਾ ਜਲਸਾ ਬੜੀ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਵਿੱਚ ਇੰਗਲੈਂਡ ਤੋਂ ‘ਆਲਮੀ ਅਹਿਮਦੀਆ ਮੁਸਲਮ ਜਮਾਤ’ ਦੇ ਵਰਤਮਾਨ ‘ਪੰਜਵੇਂ ਖ਼ਲੀਫ਼ਾ’ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਸ਼ਿਰਕਤ ਫ਼ਰਮਾ ਰਹੇ ਹਨ। ਇਸ ਜਲਸੇ ਵਿੱਚ ਪਿਛਲੇ ਸਲਾਨਾ ਜਲਸਿਆਂ ਨਾਲੋਂ ਅਹਿਮਦੀਆ ਜਮਾਤ ਤਾਂ ਵਧੇਰੇ ਗਿਣਤੀ ਵਿੱਚ ਪਹੁੰਚੇਗੀ ਹੀ, ਪਰ ਇਸ ਦੇ ਨਾਲ ਹੀ ਹੋਰ ਧਰਮਾਂ, ਫ਼ਿਰਕਿਆਂ ਅਤੇ ਭਾਈਚਾਰਿਆਂ ਦੇ ਲੋਕਾਂ ਦੇ ਵੀ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਨੇ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਕਈ ਸੁਆਲਾਂ ਦੇ ਜਵਾਬ ਬੜੇ ਹੀ ਤਸੱਲੀ-ਪੂਰਵਕ ਦਿੱਤੇ ਜਿਨ੍ਹਾਂ ਵਿੱਚ ਅਜੋਕੇ ਅੰਤਰ-ਰਾਸ਼ਟਰੀ ਵਿਸਫੋਕਟ ਹਾਲਾਤ ਅਤੇ ਧਾਰਮਿਕ ਅਸਹਿਸ਼ੀਲਤਾ ਆਦਿ ਬਾਰੇ ਵੀ ਸੁਆਲ ਸ਼ਾਮਲ ਸਨ। ਉਨ੍ਹਾਂ ਨੇ ਸ਼ੁਰੂ ਵਿੱਚ ਸਾਰਿਆਂ ਨੂੰ ‘ਜੀ ਆਇਆਂ’ ਵੀ ਕਿਹਾ। ਉਨ੍ਹਾਂ ਤੋਂ ਇਲਾਵਾ ਪ੍ਰੈੱਸ ਰਿਪੋਰਟਰਾਂ ਨੂੰ ਹਲੀਮ ਤਾਇਰ ਡੋਗਰਾ ਅਤੇ ਥਾਮਸ ਸਾਰਸ ਨੇ ਵੀ ਸੰਬੋਧਨ ਕੀਤਾ। ਜਨਾਬ ਫ਼ਰਹਾਨ ਖੋਖਰ ਨੇ ਇਸ ਮੌਕੇ ਆਏ ਹੋਏ ਪ੍ਰੈੱਸ ਰਿਪੋਰਟਰਾਂ ਦਾ ਧੰਨਵਾਦ ਕੀਤਾ।
Home / ਕੈਨੇਡਾ / ਅਹਿਮਦੀਆ ਮੁਸਲਿਮ ਜਮਾਤ ਵੱਲੋਂ ਕਰਵਾਏ ਜਾ ਰਹੇ 40ਵੇਂ ਸਲਾਨਾ ਜਲਸੇ ਦੇ ਸਬੰਧ ਵਿੱਚ ਕੀਤੀ ਗਈ ‘ਪ੍ਰੈੱਸ-ਮਿਲਣੀ’
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …