ਕੈਲਗਰੀ/ਬਿਊਰੋ ਨਿਊਜ਼
ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਬੱਚਿਆਂ ਦਾ ਸਾਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿਚ ਸਰੋਤਿਆਂ ਦੇ ਭਾਰੀ ਇੱਕਠ ਵਿਚ ‘ਓ ਕੈਨੇਡਾ’ ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਸਰਪ੍ਰਸਤ ਜਸਵੰਤ ਸਿੰਘ, ਪ੍ਰਧਾਨ ਬਲਜਿੰਦਰ ਸੰਘਾ, ਲੈ: ਕਰਨਲ ਰਤਨ ਸਿੰਘ ਪਰਮਾਰ ਅਤੇ ਸੁਟਨ ਗਾਰਨਰ ਸ਼ਾਮਿਲ ਸਨ। ਇਸ ਸਮਾਗਮ ਵਿਚ ਪੰਜਾਬੀ ਬੋਲਣ ਦੇ ਮੁਕਾਬਲੇ ਵਿਚ ਦੋ ਤੋਂ ਅੱਠ ਗਰੇਡ ਦੇ ਬੱਚਿਆਂ ਨੇ ਹਿੱਸਾ ਲਿਆ। ਜਿੱਥੇ ‘ਕੈਲਗਰੀ ਗਿੱਧਾ ਐਂਡ ਡਾਂਸ ਅਕੈਡਮੀ’ ਦੇ ਬੱਚਿਆਂ ਨੇ ਗਿੱਧੇ ਨਾਲ ਰੌਣਕ ਲਾਈ, ਉਥੇ ਹੀ ‘ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ’ ਵਲੋਂ ਕੀਤੀ ਕੋਰੀਓਗ੍ਰਾਫੀ ‘ਮਹਿੰਗਾ ਪਿਆ ਕੈਨੇਡਾ’ ਨੇ ਇਥੇ ਦੀ ਜ਼ਿੰਦਗੀ ਦਾ ਕੌੜਾ ਸੱਚ ਬਿਆਨ ਕੀਤਾ। ਸਭਾ ਦੇ ਸਰਪ੍ਰਸਤ ਜਸਵੰਤ ਸਿੰਘ ਗਿੱਲ ਵਲੋਂ ਸਭਾ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ ਗਿਆ।
ਪਹਿਲਾ ਸਨਮਾਨ ਕੈਨੇਡੀਅਨ ਮੂਲ ਦੀ 13 ਸਾਲਾ ਸੁਟਨ ਗਰਨਰ ਨੂੰ ਦੇ ਕੇ ਸਭਾ ਨੇ ਮਾਣ ਮਹਿਸੂਸ ਕੀਤਾ। ਕਿਉਂਕਿ ਉਹ ‘ਆਈ ਕੈਨ ਫਾਰ ਕਿਡਸ’ ਮਿਸ਼ਨ ਹੇਠ ਗਰਮੀਆਂ ਦੀਆਂ ਛੁੱਟੀਆਂ ਵਿਚ 30,000 ਤੋਂ 36,000 ਜ਼ਰੂਰਤਮੰਦ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਉਂਦੀ ਹੈ। ਇਸ ਮੌਕੇ ਉਸ ਦੇ ਮਾਤਾ ਜੀ ਮੌਜੂਦ ਸਨ। ਪਹਿਲਾਂ ਹਰੀਪਾਲ ਨੇ ਸਭਾ ਵਲੋਂ ਤੇ ਫਿਰ ਸੁਟਨ ਗਾਰਨਰ ਨੇ ਸਟੇਜ ਤੋਂ ਆਪਣੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਸਭਾ ਦੀ ਪੂਰੀ ਟੀਮ ਵਲੋਂ ਉਸ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਦੂਜਾ ਸਨਮਾਨ ਲੈ: ਕਰਨਲ ਰਤਨ ਸਿੰਘ ਪਰਮਾਰ ਦਾ ਕੀਤਾ ਗਿਆ। ਜਿਨ੍ਹਾਂ ਨੇ 62,65 ਤੇ ਸੰਨ 71 ਦੀ ਜੰਗ ਵਿਚ ਹਿੱਸਾ ਲਿਆ। ਦੇਸ਼ ਸੇਵਾ ਤੇ ਸਮਾਜਿਕ ਕੰਮਾਂ ਵਿਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਉਹਨਾਂ ਨੇ ਦੋ ਕਿਤਾਬਾਂ ਵੀ ਲਿਖੀਆਂ,1993 ਵਿਚ ਬਾਰ ਮੈਮੋਰੀਅਲ ਵਿਚ ਪਹਿਲੇ ਸਿੱਖ ਵਜੋਂ ਬੁਲਾਰੇ ਰਹੇ। ਪਹਿਲਾਂ ਸਭਾ ਦੇ ਮੀਤ ਪ੍ਰਧਾਨ ਗੁਰਬਚਨ ਬਰਾੜ ਨੇ ਤੇ ਫਿਰ ਉਹਨਾਂ ਆਪ ਵਿਸਥਾਰ ਨਾਲ ਆਪਣੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਮੁਕਾਬਲੇ ਵਿਚ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਜਿਹਨਾਂ ਨੇ ਗੀਤ, ਕਵਿਤਾਵਾਂ ਤੇ ਧਾਰਮਿਕ ਸ਼ਬਦਾਂ ਨਾਲ ਹਾਜ਼ਰੀ ਲਵਾਈ। ਸਭਾ ਵਲੋਂ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰਿਆਂ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ।ઠ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …