Breaking News
Home / ਕੈਨੇਡਾ / ਫ਼ੈੱਡਰਲ ਗੈਸ ਟੈਕਸ ਫ਼ੰਡ ਨਾਲ ਬਰੈਂਪਟਨ ਨੂੰ ਕਾਫ਼ੀ ਫ਼ਾਇਦਾ ਹੋਵੇਗਾ : ਸੋਨੀਆ ਸਿੱਧੂ

ਫ਼ੈੱਡਰਲ ਗੈਸ ਟੈਕਸ ਫ਼ੰਡ ਨਾਲ ਬਰੈਂਪਟਨ ਨੂੰ ਕਾਫ਼ੀ ਫ਼ਾਇਦਾ ਹੋਵੇਗਾ : ਸੋਨੀਆ ਸਿੱਧੂ

ਬਰੈਂਪਟਨ : ਇਸ ਸਾਲ ਬਰੈਂਪਟਨ ਨੂੰ ਫ਼ੈੱਡਰਲ ਗੈਸ ਟੈਕਸ ਫ਼ੰਡ ਰਾਹੀਂ ਪਬਲਿਕ ਟਰਾਂਜ਼ਿਟ, ਪਾਣੀ, ਸੜਕਾਂ, ਖੇਡਾਂ, ਮਨੋਰੰਜਨ ਅਤੇ ਟੂਰਿਜ਼ਮ ਲਈ 16,687,066 ਡਾਲਰ ਦੀ ਸਲਾਨਾ ਫ਼ੰਡਿੰਗ ਮਿਲੇਗੀ ਜਿਸ ਨਾਲ ਸ਼ਹਿਰ ਨੂੰ ਕਾਫ਼ੀ ਲਾਭ ਹੋਵੇਗਾ। ਇਸ ਫ਼ੈੱਡਰਲ ਨਿਵੇਸ਼ ਦੀ ਸਹਾਇਤਾ ਨਾਲ ਇਨ੍ਹਾਂ ਪ੍ਰਾਜੈੱਕਟਾਂ ਰਾਹੀਂ ਸ਼ਹਿਰ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਮਿਲੇਗਾ, ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਬਰੈਂਪਟਨ ਰਿਹਾਇਸ਼ ਲਈ ਹੋਰ ਵਧੀਆ ਸ਼ਹਿਰ ਬਣਨ ਵੱਲ ਕਦਮ ਵਧਾਏਗਾ।
ਇਸ ਦੇ ਬਾਰੇ ਗੱਲ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਅਜੋਕੇ ਪਬਲਿਕ ਇਨਫ਼ਰਾ-ਸਟਰੱਕਚਰ ਵਿਚ ਨਿਵੇਸ਼ ਕਰਨ ਨਾਲ ਵਿਕਾਸ ਵਿਚ ਵਾਧਾ ਹੁੰਦਾ ਹੈ, ਮੱਧ-ਵਰਗ ਮਜ਼ਬੂਤ ਹੁੰਦਾ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਹੁੰਦੀ ਹੈ। ਸਾਡੀ ਸਰਕਾਰ ਸਥਾਨਕ ਸਰਕਾਰਾਂ ਨੂੰ ਪਬਲਿਕ ਇਨਫ਼ਰਾ-ਸਟਰੱਕਚਰ ਦੇ ਵਾਧੇ ਅਤੇ ਵਿਕਾਸ ਲਈ ਲੰਮੇਂ ਸਮੇਂ ਲਈ ਫ਼ੰਡਿਗ ਕਰਨ ਲਈ ਵਚਨਬੱਧ ਹੈ ਤਾਂ ਜੋ ਦੇਸ਼ ਵਿਚ ਵੱਖ-ਵੱਖ ਕਮਿਊਟੀਆਂ ਨੂੰ ਵਿਕਾਸ ਕਰਨ ਲਈ ਇਸ ਦਾ ਲਾਭ ਮਿਲ ਸਕੇ।” ਫ਼ੈੱਡਰਲ ਗੈਸ ਟੈਕਸ ਫ਼ੰਡ ਸੂਬੇ ਦੀਆਂ 600 ਕਮਿਊਨਿਟੀਆਂ ਦੇ ਵੱਖ-ਵੱਖ ਪ੍ਰਾਜੈੱਕਟਾਂ ਲਈ ਹਰ ਸਾਲ ਸਥਾਨਕ ਇਨਫ਼ਰਾ-ਸਟਰੱਕਚਰ ਲਈ ਫ਼ੰਡਿਗ ਪ੍ਰਦਾਨ ਕਰਦਾ ਹੈ। ਓਨਟਾਰੀਓ ਸੂਬੇ ਦੀਆਂ ਕਮਿਊਨਿਟੀਆਂ ਲਈ ਇਸ ਫ਼ੰਡਿੰਗ ਨਾਲ ਸੜਕਾਂ, ਪੁਲਾਂ, ਵੇਸਟ ਵਾਟਰ ਸਿਸਟਮ ਅਤੇ ਹੋਰ ਅਜਿਹੇ ਪ੍ਰੋਜੈਕਟਾਂ ਦਾ ਵਿਸਥਾਰ ਕੀਤਾ ਜਾਏਗਾ ਜਿਸ ਨਾਲ ਉਹ ਹੋਰ ਚੰਗੀ ਤਰ੍ਹਾਂ ਆਪਸ ਵਿਚ ਜੁੜ ਸਕਣਗੀਆਂ।
‘ਕੈਨੇਡਾ ਪਲੈਨ’ ਅਧੀਨ ਦੇਸ਼ ਵਿਚ ਪਬਲਿਕ ਟਰਾਂਜ਼ਿਟ ਨੂੰ ਵਧਾਉਣ ਅਤੇ ਗਰੀਨ ਇਨਫ਼ਰਾਸਟੱਕਚਰ ਤੇ ਸੋਸ਼ਲ ਇਨਫ਼ਰਾ-ਸਟਰੱਕਚਰ ਨੂੰ ਹੋਰ ਮਜ਼ਬੂਤ ਕਰਨ, ਵਿਉਪਾਰ ਤੇ ਟਰਾਂਸਪੋਰਟੇਸ਼ਨ ਰੂਟ ਵਧਾਉਣ ਅਤੇ ਕੈਨੇਡਾ ਦੇ ਪੇਂਡੂ ਤੇ ਨਾਰਦਰਨ ਕਮਿਊਨਿਟੀਆਂ ਦੇ ਵਿਕਾਸ ਲਈ ਕੈਨੇਡਾ ਸਰਕਾਰ ਆਉਂਦੇ 12 ਸਾਲਾਂ ਵਿਚ 180 ਬਿਲੀਅਨ ਡਾਲਰ ਨਿਵੇਸ਼ ਕਰੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …