-4.7 C
Toronto
Wednesday, December 3, 2025
spot_img
HomeਕੈਨੇਡਾFrontਕੈਨੇਡੀਅਨ ਜਹਾਜ਼ਾਂ ਪ੍ਰਤੀ ਚੀਨ ਦੀ ਕਾਰਵਾਈ ਗੈਰਜਿ਼ੰਮੇਵਰਾਨਾ ਸੀ : ਪੀ.ਐਮ ਟਰੂਡੋ

ਕੈਨੇਡੀਅਨ ਜਹਾਜ਼ਾਂ ਪ੍ਰਤੀ ਚੀਨ ਦੀ ਕਾਰਵਾਈ ਗੈਰਜਿ਼ੰਮੇਵਰਾਨਾ ਸੀ : ਪੀ.ਐਮ ਟਰੂਡੋ

 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿੱਚ ਹਿੱਸਾ ਲੈ ਰਹੇ ਕੈਨੇਡੀਅਨ ਜਹਾਜ਼ਾਂ ਦੇ ਸਬੰਧ ਵਿੱਚ ਚੀਨ ਦੇ ਪਾਇਲਟਸ ਦੀ ਕਾਰਵਾਈ ਬਹੁਤ ਹੀ ਗੈਰਜਿ਼ੰਮੇਵਰਾਨਾਂ ਤੇ ਭੜਕਾਊ ਸੀ। ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਉੱਤਰੀ ਕੋਰੀਆ ਖਿਲਾਫ ਪਾਬੰਦੀਆਂ ਨੂੰ ਲਾਗੂ ਕਰਨ ਲਈ ਪੈਸੇਫਿਕ ਓਸ਼ਨ ਵਿੱਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਤਹਿਤ ਹਿੱਸਾ ਲੈ ਰਹੇ ਕੈਨੇਡੀਅਨ ਜਹਾਜ਼ਾਂ ਪ੍ਰਤੀ ਚੀਨ ਦੀ ਗਤੀਵਿਧੀ ਨਿੰਦਾਯੋਗ ਸੀ।

ਉਨ੍ਹਾਂ ਆਖਿਆ ਕਿ ਅਸੀਂ ਇਹ ਵੀ ਆਖਾਂਗੇ ਕਿ ਚੀਨ ਵੱਲੋਂ ਸੰਯੁਕਤ ਰਾਸ਼ਟਰ ਦੇ ਫੈਸਲਿਆਂ ਦੀ ਕੋਈ ਕਦਰ ਨਹੀਂ ਕੀਤੀ ਜਾ ਰਹੀ। ਪਿਛਲੇ ਹਫਤੇ ਕੈਨੇਡੀਅਨ ਫੌਜ ਨੇ ਇਹ ਦੋਸ਼ ਲਾਇਆ ਸੀ ਕਿ ਚੀਨ ਦੇ ਜਹਾਜ਼ ਕਈ ਵਾਰੀ ਕੌਮਾਂਤਰੀ ਸੇਫਟੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਉਨ੍ਹਾਂ ਵੱਲੋਂ ਕੈਨੇਡੀਅਨ ਅਮਲੇ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਗਿਆ।

ਇੱਕ ਬਿਆਨ ਵਿੱਚ ਆਖਿਆ ਗਿਆ ਕਿ ਚੀਨ ਦੇ ਜਹਾਜ਼ਾਂ ਨੇ ਕੈਨੇਡਾ ਦੇ ਲੰਮੀਂ ਰੇਂਜ ਵਾਲੇ ਜਹਾਜ਼ ਦਾ ਰਾਹ ਬਦਲਣ ਦੀ ਕੋਸਿ਼ਸ਼ ਕੀਤੀ ਗਈ ‘ਤੇ ਕੈਨੇਡੀਅਨ ਅਮਲੇ ਨੂੰ ਸੰਭਾਵੀ ਹਾਦਸੇ ਨੂੰ ਰੋਕਣ ਲਈ ਦਿਸ਼ਾ ਬਦਲਣੀ ਪਈ। ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਚਿੰਤਾ ਦਾ ਕਾਰਨ ਹਨ ਤੇ ਇਨ੍ਹਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

RELATED ARTICLES
POPULAR POSTS