“ਅਸੀਂ ਬਿਨੈਕਾਰਾਂ ਲਈ ਸਿਸਟਮ ਨੂੰ ਵੱਧ ਤੋਂ ਵੱਧ ਸੌਖਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ” : ਮੰਤਰੀ ਮੈਕਨੌਟਨ
ਟੋਰਾਂਟੋ : ਗਰੇਟਰ ਟੋਰਾਂਟੋ ਖੇਤਰ ਦੇ ਬਾਹਰ ਹੁਨਰਮੰਦ ਮਜ਼ਦੂਰਾਂ ਦੀ ਘਾਟ ਦਾ ਹੱਲ ਕਰਨ ਲਈ ਸੂਬੇ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਦੇ ਹਿੱਸੇ ਵਜੋਂ, ਉਨਟਾਰੀਓ ਸਭ ਤੋਂ ਵੱਧ ਪ੍ਰਚਲਿਤ ਕਾਮਿਆਂ ਦੀਆਂ 13 ਨਵੀਆਂ ਕਿਸਮਾਂ ਸ਼ਾਮਲ ਕਰਨ ਲਈ ਉਨਟਾਰੀਓਪਰਵਾਸੀ ਨਾਮਜ਼ਦਗੀ ਪ੍ਰੋਗਰਾਮ (OINP) ਦੀ ਸ਼ੁਰੂਆਤ ਕਰ ਰਿਹਾ ਹੈ। ਨਵੇਂ ਕਿੱਤਿਆਂ ਵਿੱਚ ਮਕੈਨੀਕਲ ਅਸੈਂਬਲਰ ਅਤੇ ਇੰਸਪੈਕਟਰ, ਮੈਟਲਵਰਕਿੰਗ ਅਤੇ ਫੋਰਜਿੰਗ ਮਸ਼ੀਨ ਉਪਰੇਟਰ, ਪਲਾਸਟਿਕ ਪ੍ਰੋਸੈਸਿੰਗ ਮਸ਼ੀਨ ਉਪਰੇਟਰ ਅਤੇ ਉਦਯੋਗਿਕ ਸਿਲਾਈ ਮਸ਼ੀਨ ਉਪਰੇਟਰ ਸ਼ਾਮਲ ਹਨ।
ਕਿਰਤ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰੀ ਮੋਂਟੇ ਮੈਕਨੌਟਨ ਨੇ ਕਿਹਾ ਕਿ, “ਇਹ ਤਬਦੀਲੀਆਂ ਸੂਬੇ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਕੇ ਅਰਥ-ਵਿਵਸਥਾ ਨੂੰ ਪਟੜੀ ‘ਤੇ ਵਾਪਸ ਲਿਆਉਣ ਵਿੱਚ ਮਦਦ ਕਰਨਗੀਆਂ।””ਰੁਜ਼ਗਾਰਦਾਤਾਵਾਂ ਵਾਸਤੇ ਸਭ ਨੂੰ ਨੌਕਰੀਆਂ ਉਪਲਬਧ ਕਰਾਉਣ ਲਈ ਹੁਨਰਮੰਦ ਕਿਰਤਪਾੜੇ ਨੂੰ ਘੱਟ ਕਰਨ ਦੀ ਲੋੜ ਹੈ।”
ਇੱਕ ਹੋਰ ਤਬਦੀਲੀ ਸੂਬੇ ਵਿੱਚ ਪਰਵਾਸੀਆਂਨੂੰ ਬੰਦੋਬਸਤ ਫੰਡ ਦਿਖਾਉਣ ਦੀ ਹੋਵੇਗੀ, ਜਿੱਥੇ ਉਨ੍ਹਾਂ ਕੋਲ ਪਹਿਲਾਂ ਹੀ ਸਥਾਈ, ਪੂਰੇ ਸਮੇਂ ਦੀ ਨੌਕਰੀ ਦਾਆਫਰ ਹੈ। ਬੰਦੋਬਸਤ ਫੰਡ ਉਹ ਫੰਡ ਹੁੰਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਿਨੈਕਾਰਾਂ ਕੋਲਉਨਟਾਰੀਓ ਵਿੱਚ ਸੈਟਲ ਹੋਣ ਲਈ ਲੋੜੀਂਦੇ ਪੈਸੇ ਹਨ।
ਮੰਤਰੀ ਮੈਕਨੌਟਨ ਨੇ ਕਿਹਾਕਿ “ਅਸੀਂ ਬਿਨੈਕਾਰਾਂ ਲਈ ਸਿਸਟਮ ਨੂੰ ਵੱਧ ਤੋਂ ਵੱਧ ਸੌਖਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ”। ”ਜੇ ਤੁਸੀਂ ਉਨਟਾਰੀਓ ਵਿੱਚ ਪੱਕੀ ਨੌਕਰੀ ਦੀ ਪੇਸ਼ਕਸ਼ ਨਾਲ ਆ ਰਹੇ ਹੋ, ਤਾਂ ਇਹ ਸਾਡੇ ਲਈ ਲੋੜੀਂਦੀ ਗਾਰੰਟੀ ਹੈ।”
ਉਨਟਾਰੀਓ ਪਰਵਾਸੀ ਨਾਮਜ਼ਦਗੀ ਪ੍ਰੋਗਰਾਮ ਦੁਨੀਆ ਭਰ ਦੇ ਲੋਕਾਂਨੂੰ ਆਕਰਸ਼ਤ ਕਰਦਾ ਹੈ, ਜੋ ਉਨਟਾਰੀਓ ਦੇ ਕਿਰਤ ਬਜ਼ਾਰ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ। ਇਹ ਪ੍ਰੋਗਰਾਮ ਕਾਰੋਬਾਰਾਂ ਲਈ ਉਨ੍ਹਾਂ ਖਾਸ ਕਿਰਤ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਇੱਕ ਢੰਗ ਉਪਲਬਧ ਕਰਾਉਂਦਾ ਹੈ, ਜੋ ਘਰੇਲੂ ਤੌਰ ‘ਤੇ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਜਿਸ ਦਾ ਮੁੱਖ ਕਾਰਨ ਹੈ ਹੁਨਰ ਅਤੇ ਕਿਰਤ ਦੀ ਘਾਟ ਅਤੇ ਇਹ ਪ੍ਰੋਗਰਾਮ ਘਰੇਲੂ ਕਾਮਿਆਂਨੂੰ ਮੁੜ ਸਿਖਲਾਈ ਦੇਣ ਅਤੇ ਮੁੜ ਹੁਨਰਮੰਦ ਬਣਾਉਣ ਦੇ ਮੰਤਰਾਲੇ ਦੇ ਕੰਮ ਨੂੰ ਉਤਸ਼ਾਹਤ ਕਰਦਾ ਹੈ। ਸਵੀਕਾਰ ਕੀਤੇ ਬਿਨੈਕਾਰਾਂ ਨੂੰ ਕੈਨੇਡਾਵਿੱਚ ਪਰਵਾਸੀ, ਸ਼ਰਨਾਰਥੀ ਅਤੇ ਸਥਾਈ ਨਿਵਾਸੀ ਸਥਿਤੀ ਲਈ ਸਿਟੀਜ਼ਨਸ਼ਿਪ ਕੈਨੇਡਾ ਲਈ ਨਾਮਜ਼ਦ ਕੀਤਾ ਜਾਂਦਾ ਹੈ। ਸਮੇਂ ਨਾਲ ਵੱਧ ਰਹੀ ਆਬਾਦੀ ਅਤੇ ਨੌਜਵਾਨਾਂ ਵੱਲੋਂ ਸ਼ਹਿਰੀ ਕੇਂਦਰਾਂ ਵੱਲ ਜਾਣ ਨੇ, ਛੋਟੇ ਅਤੇ ਪੇਂਡੂ ਭਾਈਚਾਰਿਆਂ ਵਿੱਚ ਰੁਜ਼ਗਾਰਦਾਤਾਵਾਂ ਲਈ ਕਾਮੇ ਲੱਭਣਾ ਮੁਸ਼ਕਲ ਬਣਾ ਦਿੱਤਾ ਹੈ। ਇਹ ਤਬਦੀਲੀਆਂ ਗ੍ਰੇਟਰ ਟੋਰਾਂਟੋ ਖੇਤਰ ਤੋਂ ਬਾਹਰ ਲਾਗੂ ਹੁੰਦੀਆਂ ਹਨ, ਜਿੱਥੇ ਨਿਰਮਾਣ ਖੇਤਰ ਵਿੱਚ ਹੁਨਰਮੰਦ ਮਜ਼ਦੂਰਾਂ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਹੈ ਅਤੇ ਰੁਜ਼ਗਾਰਦਾਤਾਵਾਂ ਅਤੇ ਨਗਰ ਪਾਲਿਕਾਵਾਂ ਨੇ ਮਦਦ ਦੀ ਮੰਗ ਕੀਤੀ ਹੈ। ਇਹ ਨਵੀਆਂ ਨੌਕਰੀਆਂ ਰੁਜ਼ਗਾਰਦਾਤਾਵਾਂਨੂੰ ਭਾਈਚਾਰੇ ਵਿੱਚ ਸੂਬੇ ਦੇ ਖੇਤਰੀ ਪਰਵਾਸੀ ਪਾਇਲਟ ਵਿੱਚ ਹਿੱਸਾ ਲੈਣ ਵਿੱਚ ਮਦਦ ਕਰਨਗੀਆਂ। ਪਾਇਲਟ ਦੇ ਜ਼ਰੀਏ,ਉਨਟਾਰੀਓ ਤਿੰਨ ਖੇਤਰਾਂ ਵਿੱਚ ਹੁਨਰਮੰਦ ਮਜ਼ਦੂਰਾਂ ਦੀ ਜ਼ਰੂਰਤ ਪੂਰਾ ਕਰਨ ਲਈ ਰੁਜ਼ਗਾਰਦਾਤਾਵਾਂਨੂੰ ਵਾਧੂ ਮਦਦ ਉਪਲਬਧ ਕਰਵਾ ਰਿਹਾ ਹੈ: Chatham-Kent, cities of Belleville ਅਤੇ Quinte West, ਅਤੇCity of Cornwall। ਪਾਇਲਟ ਨੇ ਸਥਾਨਕ ਮਜ਼ਦੂਰ ਘਾਟ ਨੂੰ ਪੂਰਾ ਕਰਨ ਅਤੇ ਪ੍ਰੋਗਰਾਮ ਪ੍ਰਤੀ ਜਾਗਰੂਕਤਾ ਫੈਲਾ ਕੇ ਆਰਥਿਕ ਵਿਕਾਸ ਵਿੱਚ ਮਦਦ ਕਰਨ ਲਈ ਅਗਲੇ ਦੋ ਸਾਲਾਂ ਵਿੱਚ OINP ਵਿੱਚ 150 ਥਾਵਾਂ ਰਾਖਵੀਆਂ ਰੱਖੀਆਂ ਹਨ।
ਸਭ ਤੋਂ ਵੱਧ ਪ੍ਰਚਲਿਤ ਹੁਨਰ ਸਟ੍ਰੀਮ ਨੇ ਨਵੇਂ ਸ਼ਾਮਲ ਕੀਤੇ ਕਿੱਤਿਆਂ ਹੇਠ ਅਰਜ਼ੀਆਂ ਨੂੰ 6 ਜੁਲਾਈ ਤੋਂ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।, ਅਤੇ OINP ਨੇ ਖੇਤਰੀ ਇਮੀਗ੍ਰੇਸ਼ਨ ਪਾਇਲਟ ਅਧੀਨ ਇਨਟੇਕ 9 ਜੁਲਾਈ ਨੂੰ ਖੋਲ੍ਹ ਦਿੱਤਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …