ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਸ਼ਨੀਵਾਰ 14 ਜੁਲਾਈ ਨੂੰ ਸੈਂਟਰਲ ਆਈਲੈਂਡ ਟੋਰਾਂਟੋ ਦਾ ਟੈਰ ਲਗਾਇਆ ਗਿਆ। ਇਸ ਟੂਰ ਲਈ ਉਨ੍ਹਾਂ ਵੱਲੋਂ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਸ਼ਨੀਵਾਰ ਦੀ ਸਵੇਰ ਨੂੰ ਨੌਂ ਵਜੇ ਕਲੱਬ ਦੇ ਮੈਂਬਰ ਸ਼ਾਅ ਪਬਲਿਕ ਸਕੂਲ ਦੀ ਪਾਰਕਿੰਗ ਵਿਚ ਖੜੀਆਂ ਬੱਸਾਂ ਵਿਚ ਪਹਿਲਾਂ ਹੀ ਅਲਾਟ ਕੀਤੀਆਂ ਗਈਆਂ ਸੀਟਾਂ ‘ਤੇ ਬੈਠ ਗਏ। ਗਰਮੀ ਕਾਫ਼ੀ ਹੋਣ ਕਾਰਨ ਪਾਣੀ ਦੀਆਂ ਬੋਤਲਾਂ ਤੇ ਕੋਲਡ ਡਰਿੰਕਸ ਮੈਂਬਰਾਂ ਨੂੰ ਬੱਸਾਂ ਦੇ ਚੱਲਣ ਵੇਲੇ ਹੀ ਕਰਤਾਰ ਸਿੰਘ ਚਾਹਲ, ਗੁਰਮੇਲ ਸਿੰਘ ਗਿੱਲ ਤੇ ਗੁਰਦੇਵ ਸਿੰਘ ਹੰਸਰਾ ਵੱਲੋਂ ਸਪਲਾਈ ਕਰ ਦਿੱਤੀਆਂ ਗਈਆਂ ਅਤੇ ਟੋਰਾਂਟੋ ਪਹੁੰਚਣ ‘ਤੇ ਸਾਰਿਆਂ ਨੂੰ ਬੀਬੀ ਰਣਬੀਰ ਕੌਰ ਵਿਰਕ ਵੱਲੋਂ ਲਿਆਂਦੀਆਂ ਹੋਈਆਂ ਜਲੇਬੀਆਾਂ ਵਰਤਾਈਆਂ ਗਈਆਂ।
ਉਪਰੰਤ, ਫੈਰੀ ਵਿਚ ਸਵਾਰ ਹੋ ਕੇ ਸਾਰੇ ਮੈਂਬਰ ਸੈਂਟਰਲ ਆਈਲੈਂਡ ਪਹੁੰਚੇ ਅਤੇ ਦਿਨ-ਭਰ ਸੁਹਾਵਣੇ ਮੌਸਮ ਦਾ ਫਿਰ ਤੁਰ ਕੇ ਨਜ਼ਾਰਾ ਲਿਆ। ਆਪੋ ਆਪਣੇ ਗਰੁੱਪਾਂ ਵਿਚ ਸਵਾਰ ਹੋ ਕੇ ਉਨ੍ਹਾਂ ਛੋਟੀ ਟਰੇਨ ਦਾ 45 ਮਿੰਟ ਦਾ ਮਨਮੋਹਕ ਸਫ਼ਰ ਕਰਦਿਆਂ ਸੈਂਟਰਲ ਆਈਲੈਂਡ ਦੇ ਵੱਖ-ਵੱਖ ਸੁਹਾਵਣੇ ਦ੍ਰਿਸ਼ਾਂ ਦਾ ਅਨੰਦ ਮਾਣਿਆਂ। ਸਾਰੇ ਮੈਂਬਰ ਬੜੇ ਖ਼ੁਸ਼ ਦਿਖਾਈ ਦੇ ਰਹੇ ਸਨ। ਉੱਥੋਂ ਸੀ.ਐੱਨ. ਟਾਵਰ ਅਤੇ ਟੋਰਾਂਟੋ ਡਾਊਨ ਟਾਊਨ ਦੀਆਂ ਵੱਖ-ਵੱਖ ਇਮਾਰਤਾਂ ਵੱਖਰਾ ਹੀ ਨਜ਼ਾਰਾ ਪੁਸ਼ ਕਰਦੀਆਂ ਹੋਈਆਂ ਵਿਖਾਈ ਦਿੰਦੀਆਂ ਸਨ। ਸ਼ਾਮ ਨੂੰ ਛੇ ਕੁ ਵਜੇ ਵਾਪਸੀ ਦੀ ਫੈਰੀ ਲੈ ਕੇ ਅਤੇ ਫਿਰ ਬੱਸਾਂ ਵਿਚ ਸਵਾਰ ਹੋ ਕੇ ਘਰਾਂ ਵੱਲ ਚਾਲੇ ਪਾਏ। ਇਸ ਟੂਰ ਨੂੰ ਸਫ਼ਲ ਬਨਾਉਣ ਵਿਚ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਡੱਡਵਾਲ, ਜਨਰਲ ਸਕੱਤਰ, ਬੰਤ ਸਿੰਘ ਰਾਓ, ਕੈਸ਼ੀਅਰ ਗੁਰਮੀਤ ਸਿੰਘ ਕੈਸ਼ੀਅਰ, ਡਾਇਰੈਕਟਰਾਂ ਗੁਰਮੇਲ ਸਿੰਘ ਤੇ ਪਸ਼ੌਰਾ ਸਿੰਘ ਚਾਹਲ, ਹਰੀ ਸਿੰਘ ਗਿੱਲ, ਗੁਰਦੇਵ ਸਿੰਘ ਹੰਸਰਾ ਤੇ ਟਹਿਲ ਸਿੰਘ ਮੁੰਡੀ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਗਿਆ। ਬੱਸਾਂ ਅਤੇ ਵੱਖ-ਵੱਖ ਗਰੁੱਪਾਂ ਦੀ ਅਗਵਾਈ ਦੀ ਸੇਵਾ ਬੰਤ ਸਿੰਘ ਰਾਓ, ਹਰੀ ਸਿੰਘ ਗਿੱਲ, ਹਰਦੀਪ ਸਿੰਘ ਮੋਮੀ, ਅਤੇ ਪਰਮਜੀਤ ਸਿੰਘ ਕਾਲੇਕੇ ਵੱਲੋਂ ਨਿਭਾਈ ਗਈ। ਬੀਬੀਆਂ ਵੱਲੋਂ ਇਹ ਅਗਵਾਈ ਨਿਰਮਲ ਕੌਰ ਡਡਵਾਲ ਤੇ ਮਨਜੀਤ ਸਿੰਘ ਹੰਸਰਾ ਵੱਲੋਂ ਨਿਭਾਈ ਗਈ। ਵਾਪਸੀ ‘ਤੇ ਟੂਰ ਨੂੰ ਸਫ਼ਲਤਾ ਪੂਰਵਕ ਨੇਪੜੇ ਚੜ੍ਹਾਉਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …