ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਕੈਲੀਫੋਰਨੀਆ ਦੇ ਅਸੈਂਬਲੀ ਹਲਕਾ ਡਿਸਟ੍ਰਿਕ-35 ਤੋਂ ਸਿੱਖ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਨੇ ਚੋਣ ਜਿੱਤ ਕੇ ਅਮਰੀਕਾ ਭਰ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਹੈ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੈਲੀਫੋਰਨੀਆ ਸਟੇਟ ਅਸੈਂਬਲੀ ਵਿਚ ਉਸ ਨੇ ਸਹੁੰ ਚੁੱਕ ਲਈ ਹੈ। ਇਸ ਦੌਰਾਨ ਕੈਲੀਫੋਰਨੀਆ ਭਰ ਵਿਚ ਜਿੱਤੇ ਅਸੈਂਬਲੀ ਮੈਂਬਰਾਂ ਨੇ ਵੀ ਸਹੁੰ ਚੁੱਕੀ।
ਜਸਮੀਤ ਕੌਰ ਬੈਂਸ ਦੇ ਸਹੁੰ ਚੁੱਕ ਸਮਾਗਮ ਦੌਰਾਨ ਕੈਲੀਫੋਰਨੀਆ ਭਰ ਤੋਂ 300 ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅਮਰੀਕਾ ਵਿਚ ਪਹਿਲੀ ਸਿੱਖ ਮਹਿਲਾ ਨੂੰ ਅਸੈਂਬਲੀ ਮੈਂਬਰ ਬਣਦਿਆਂ ਹੋਇਆਂ ਦੇਖਿਆ। ਸਹੁੰ ਚੁੱਕ ਸਮਾਗਮ ਦੌਰਾਨ ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਅਤੇ ਭੈਣ-ਭਰਾ ਵੀ ਸ਼ਾਮਲ ਸਨ। ਜਮਮੀਤ ਕੌਰ ਬੈਂਸ ਨੂੰ ਅਧਿਕਾਰਤ ਤੌਰ ‘ਤੇ ਕੈਲੀਫੋਰਨੀਆ ਕੈਪੀਟਲ ਵਿਚ ਆਪਣਾ ਦਫਤਰ ਅਤੇ ਸਟਾਫ ਮਿਲ ਗਿਆ ਹੈ, ਜਿੱਥੋਂ ਹੁਣ ਜਸਮੀਤ ਕੌਰ ਬੈਂਸ ਅਸੈਂਬਲੀ ਦਾ ਕੋਈ ਵੀ ਕੰਮ ਕਰ ਸਕੇਗੀ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …