ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ
ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੁਰਕ ਕਰ ਲਈ ਹੈ। ਇਸ ਪ੍ਰਾਪਰਟੀ ’ਚ ਸ਼ਿਲਪਾ ਸ਼ੈਟੀ ਦਾ ਜੁਹੂ ਵਾਲਾ ਫਲੈਟ ਅਤੇ ਰਾਜ ਕੁੰਦਰਾ ਦੇ ਨਾਮ ’ਤੇ ਰਜਿਸਟਡਰ ਬੰਗਲਾ ਅਤੇ ਸ਼ੇਅਰ ਸ਼ਾਮਲ ਹਨ। ਇਹ ਮਾਮਲਾ 2002 ਦੇ ਬਿੱਟ ਕੁਆਇਨ ਸਕੀਮ ਘੁਟਾਲੇ ਅਤੇ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਇਸ ਤੋਂ ਪਹਿਲਾਂ ਰਾਜ ਕੁੰਦਰਾ ਨੂੰ ਮੋਬਾਇਲ ਐਪ ’ਤੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਅਪਲੋਡ ਕਰਨ ਦੇ ਮਾਮਲੇ ’ਚ ਜੁਲਾਈ 2021 ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਕੁੰਦਰਾ ਨੂੰ ਲਗਭਗ ਦੋ ਮਹੀਨੇ ਮਗਰੋਂ ਇਸ ਮਾਮਲੇ ’ਚ ਜ਼ਮਾਨਤ ਮਿਲੀ ਸੀ।