ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਪਲਟ ਵਾਰ ਕਰਦੇ ਕਿਹਾ ਹੈ ਕਿ ਲਿਬਰਲ ਪਾਰਟੀ ਪਾਖੰਡ ਕਰ ਰਹੀ ਹੈ ਇਸ ਪਾਸੇ ਤਾਂ ਲਿਬਰਲ ਕੈਨੇਡਾ ਦੇ ਤੱਟ-ਤੋਂ-ਤੱਟ ਗੈਸ ਪਾਈਪ ਲਾਈਨਾਂ ਦੇ ਕੋਰੀਡੋਰ ਬਣਾ ਰਹੀ ਹੈ ਅਤੇ ਦੂਸਰੇ ਪਾਸੇ ਵੱਡੀਆਂ ਕੰਪਨੀਆ ਨੂੰ ਫਾਇਦਾ, ਫਿਰ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਵਾਤਾਵਰਨ ਪੱਖੀ ਕਿਵੇਂ ਹੋਏ। ਐਨਡੀਪੀ ਨੇਤਾ ਜਗਮੀਤ ਸਿੰਘ ਨੇ ਵੈਨਕੂਵਰ ‘ਚ ਮਕਾਨ ਲਾਂਡਰਿੰਗ ਅਤੇ ਸੱਟੇਬਾਜ਼ੀ ਨੂੰ ਖਤਮ ਕਰਨ ‘ਤੇ ਆਪਣੀ ਪਾਰਟੀ ਦੇ ਪਲਾਨ ਸਾਂਝੇ ਕੀਤੇ। ਪਾਰਟੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਜਗਮੀਤ ਸਿੰਘ ਨੇ ਵਾਅਦਾ ਕੀਤਾ ਹੈ ਕਿ ਸਾਡੀ ਸਰਕਾਰ ਆਉਣ ‘ਤੇ ਫਰੀ ਡੈਂਟਲ ਕੇਅਰ ਦਿੱਤੀ ਜਾਵੇਂਗੀ ਅਤੇ ਨਾਲ ਹੀ ਛੋਟੇ ਵਪਾਰੀਆਂ ਅਤੇ ਬਿਜ਼ਨੈਸਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਪ੍ਰੋਟੈਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …