Breaking News
Home / ਦੁਨੀਆ / ਟਰੰਪ ਨੇ ਓਬਾਮਾ ਦਾ ‘ਇਕਤਰਫ਼ਾ’ ਕਿਊਬਾ ਸਮਝੌਤਾ ਕੀਤਾ ਰੱਦ

ਟਰੰਪ ਨੇ ਓਬਾਮਾ ਦਾ ‘ਇਕਤਰਫ਼ਾ’ ਕਿਊਬਾ ਸਮਝੌਤਾ ਕੀਤਾ ਰੱਦ

ਵਾਸ਼ਿੰਗਟਨ : ਬਰਾਕ ਓਬਾਮਾ ਦੀ ਵਿਰਾਸਤ ਤੋਂ ਪੈਰ ਪਿੱਛੇ ਖਿੱਚਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਬਾਮਾ ਦੇ ‘ਇਕਤਰਫ਼ਾ’ ਕਿਊਬਾ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਇਸ ਨਾਲ ਸੀਤ ਜੰਗ ਦੌਰ ਦੇ ਦੋ ਵਿਰੋਧੀ ਮੁਲਕ ਮੁੜ ਟਕਰਾਅ ਦੀ ਸਥਿਤੀ ਵਿੱਚ ਆ ਗਏ ਹਨ। ਟਰੰਪ ਨੇ ਰਾਊਲ ਕਾਸਤਰੋ ਦੀ ‘ਫ਼ੌਜੀ ਅਜਾਰੇਦਾਰੀ’ ਦੇ ਸਮਰਥਨ ਵਿਚ ਡਾਲਰ ਦੀ ਵਰਤੋਂ ਨੂੰ ਆਗਿਆ ਨਾ ਦੇਣ ਦਾ ਅਹਿਦ ਲਿਆ। ਦੱਸਣਯੋਗ ਹੈ ਕਿ ਓਬਾਮਾ ਨੇ ਦਸੰਬਰ, 2014 ਵਿੱਚ ਐਲਾਨ ਕੀਤਾ ਸੀ ਕਿ ਉਹ ਤੇ ਕਾਸਤਰੋ ਸਮਝੌਤਿਆਂ ਨੂੰ ਬਹਾਲ ਕਰ ਰਹੇ ਹਨ ਅਤੇ ਇਕ ਸਾਲ ਬਾਅਦ ਤਤਕਾਲੀ ਅਮਰੀਕੀ ਰਾਸ਼ਟਰਪਤੀ ਦੀ ਇਸ ਕਮਿਊਨਿਸਟ ਮੁਲਕ ਦੀ ਇਤਿਹਾਸਕ ਫੇਰੀ ਨਾਲ ਹਵਾਨਾ ਵਿੱਚ ਅਮਰੀਕੀ ਸਫ਼ਾਰਤਖਾਨਾ ਮੁੜ ਖੁੱਲ ਗਿਆ ਸੀ। ઠ
ਦੋ ਮੁਲਕਾਂ ਵਿਚਾਲੇ ਰਿਸ਼ਤੇ ਸੁਧਾਰਨ ਵਾਲੀ ਨੀਤੀ ਨੂੰ ਮੋੜਾ ਦਿੰਦਿਆਂ ਟਰੰਪ ਨੇ ਕਿਹਾ, ‘ਮੈਂ ਪਿਛਲੇ ਪ੍ਰਸ਼ਾਸਨ ਦੀ ਕਿਊਬਾ ਨਾਲ ਨਿਰੋਲ ਇਕਪਾਸੜ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਰਿਹਾ ਹਾਂ। ਮੈਂ ਅੱਜ ਇਕ ਨਵੀਂ ਨੀਤੀ ਐਲਾਨ ਰਿਹਾ ਹਾਂ ਜਿਵੇਂ ਕਿ ਮੈਂ ਚੋਣ ਮੁਹਿੰਮ ਦੌਰਾਨ ਵਾਅਦਾ ਕੀਤਾ ਸੀ।’ ਮਿਆਮੀ ਦੇ ਲਿਟਲ ਹਵਾਨਾ, ਜੋ ਕਿਊਬਨ-ਅਮੈਰਿਕਨ ਭਾਈਚਾਰੇ ਦਾ ਅਧਿਆਤਮਕ ਕੇਂਦਰ ਹੈ, ਵਿੱਚ ਜੈ ਜੈਕਾਰ ਕਰ ਰਹੀ ਭੀੜ ਨੂੰ ਟਰੰਪ ਨੇ ਕਿਹਾ, ‘ਸਾਡੀ ਨੀਤੀ ਕਿਊਬਨ ਲੋਕਾਂ ਅਤੇ ਯੂਐਸਏ ਲਈ ਕਿਤੇ ਬਿਹਤਰ ਹੋਵੇਗੀ। ਅਸੀਂ ਨਹੀਂ ਚਾਹੁੰਦੇ ਕਿ ਅਮਰੀਕੀ ਡਾਲਰ ਫ਼ੌਜੀ ਅਜਾਰੇਦਾਰੀ, ਜਿਸ ਵੱਲੋਂ ਕਿਊਬਾ ਦੇ ਨਾਗਰਿਕਾਂ ਦੀ ਲੁੱਟ-ਘਸੁੱਟ ਕੀਤੀ ਜਾਂਦੀ ਹੋਵੇ, ਦੇ ਸਮਰਥਨ ਲਈ ਵਰਤੇ ਜਾਣ। ਸਾਡੀ ਨਵੀਂ ਨੀਤੀ ਸਖ਼ਤੀ ਨਾਲ ਅਮਰੀਕੀ ਕਾਨੂੰਨ ਲਾਗੂ ਕਰਨ ਨਾਲ ਸ਼ੁਰੂ ਹੋਵੇਗੀ।’ ઠਉਧਰ ਹਵਾਨਾ ਵਿੱਚ ਕਿਊਬਾ ਸਰਕਾਰ ਨੇ ਟਰੰਪ ਵੱਲੋਂ ਅਮਰੀਕਾ ਨਾਲ ਸਮਝੌਤਿਆਂ ‘ਤੇ ਨਵੀਆਂ ਬੰਦਿਸ਼ਾਂ ਲਾਏ ਜਾਣ ਦੀ ਆਲੋਚਨਾ ਕੀਤੀ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …