10.4 C
Toronto
Wednesday, November 5, 2025
spot_img
Homeਦੁਨੀਆਕ੍ਰਿਕਟ ਮੈਚ ਦੇਖਣ ਪਹੁੰਚੇ ਮਾਲਿਆ ਨੂੰ ਦੇਖ ਕੇ ਪਿਆ ਚੋਰ-ਚੋਰ ਦਾ ਰੌਲਾ

ਕ੍ਰਿਕਟ ਮੈਚ ਦੇਖਣ ਪਹੁੰਚੇ ਮਾਲਿਆ ਨੂੰ ਦੇਖ ਕੇ ਪਿਆ ਚੋਰ-ਚੋਰ ਦਾ ਰੌਲਾ

ਲੰਡਨ/ਬਿਊਰੋ ਨਿਊਜ਼ : ਭਾਰਤ ਤੋਂ ਭਗੌੜੇ ਬਿਜ਼ਨਸਮੈਨ ਵਿਜੈ ਮਾਲਿਆ ਖ਼ਿਲਾਫ਼ ਐਤਵਾਰ ਨੂੰ ਓਵਲ ਦੇ ਮੈਦਾਨ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਮੈਚ ਦੇਖਣ ਲਈ ਪਹੁੰਚਣ ਵੇਲੇ ਸਟੇਡੀਅਮ ਦੇ ਬਾਹਰ ‘ਚੋਰ ਚੋਰ’ ਦਾ ਰੌਲਾ ਪਿਆ। ਮਾਲਿਆ ਦੀ ਏਅਰਲਾਈਨਜ਼ ਦਾ ਭਾਰਤੀ ਬੈਂਕਾਂ ਵੱਲ ਨੌਂ ਹਜ਼ਾਰ ਕਰੋੜ ਰੁਪਏ ਬਕਾਇਆ ਹੈ, ਤੇ ਸਾਲ 2016 ਵਿਚ ਉਹ ਭਾਰਤ ਨੂੰ ਛੱਡ ਕੇ ਬਰਤਾਨੀਆ ਚਲਾ ਗਿਆ ਸੀ। ਭਾਰਤੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਸਬੂਤਾਂ ਦੇ ਅਧਾਰ ‘ਤੇ ਇੰਗਲੈਂਡ ਦੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਹਾਲ ਦੀ ਘੜੀ ਉਸ ਦੀ ਹਵਾਲਗੀ ਦੀ ਕਾਰਵਾਈ ‘ਤੇ ਕੰਮ ਕਰ ਰਹੀ ਹੈ। ਮਾਲਿਆ ਦੇ ਲੰਘੇ ਹਫ਼ਤੇ ਭਾਰਤ ਪਾਕਿਸਤਾਨ ਦੇ ਮੈਚ ਦੌਰਾਨ ਬਰਮਿੰਘਮ ਵਿੱਚ ਦੇਖੇ ਜਾਣ ‘ਤੇ ਸਨਸਨੀ ਫੈਲ ਗਈ ਸੀ ਅਤੇ ਮਗਰੋਂ ਉਸ ਨੇ ਕਿਹਾ ਸੀ ਕਿ ਉਹ ਚੈਂਪੀਅਨਜ਼ ਟਰਾਫੀ ਦੇ ਸਾਰੇ ਮੈਚ ਦੇਖੇਗਾ। ਮਾਲਿਆ ਦੇ ਹਾਲ ਹੀ ਵਿੱਚ ਇਕ ਚੈਰਿਟੀ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਉਸ ਪ੍ਰੋਗਰਾਮ ਵਿੱਚ ਮੌਜੂਦ ਕਪਤਾਨ ਵਿਰਾਟ ਕੋਹਲੀ ਅਤੇ ਭਾਰਤੀ ਖਿਡਾਰੀਆਂ ਨੇ ਉਸ ਤੋਂ ਦੂਰੀ ਬਣਾ ਲਈ ਸੀ। ਭਾਰਤੀ ਖਿਡਾਰੀ ਕਿਸੇ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਸਭਨਾਂ ਪ੍ਰੋਗਰਾਮਾਂ ਤੋਂ ਛੇਤੀ ਪਰਤ ਆਏ ਸੀ। ઠ

RELATED ARTICLES
POPULAR POSTS