20.8 C
Toronto
Thursday, September 18, 2025
spot_img
Homeਦੁਨੀਆਟੋਰਾਂਟੋ ਪੀਅਰਸਨ ਏਅਰਪੋਰਟ 'ਤੇ ਲੰਮੀ ਉਡੀਕ ਤੋਂ ਬਾਅਦ ਵੀ ਨਹੀਂ ਲੱਭ ਰਹੇ...

ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਲੰਮੀ ਉਡੀਕ ਤੋਂ ਬਾਅਦ ਵੀ ਨਹੀਂ ਲੱਭ ਰਹੇ ਲੋਕਾਂ ਨੂੰ ਆਪਣੇ ਬੈਗ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਟਰੈਵਲ ਕਰਨ ਵਾਲੇ ਕਈ ਟਰੈਵਲਰਜ਼ ਵੱਲੋਂ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਵੀ ਆਪਣੇ ਬੈਗ ਨਾ ਮਿਲਣ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ।
ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਸੈਂਕੜੇ ਬੈਗ ਟਰਮੀਨਲ 1 ਦੇ ਵੇਟਿੰਗ ਏਰੀਆ ਵਿੱਚ ਪਏ ਨਜ਼ਰ ਆਉਂਦੇ ਹਨ। ਆਪਣਾ ਨਾਂ ਨਾ ਦੱਸਣ ਦੀ ਸ਼ਰਤ ਉੱਤੇ ਇੱਕ ਵਿਅਕਤੀ ਨੇ ਦੱਸਿਆ ਕਿ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਉਹ ਕੁਝ ਤੋਹਫੇ ਲੈ ਕੇ ਏਅਰਪੋਰਟ ਉਤਰਿਆ ਸੀ ਪਰ ਅਜੇ ਤੱਕ ਉਸ ਨੂੰ ਆਪਣਾ ਸਮਾਨ ਨਹੀਂ ਮਿਲਿਆ ਹੈ। ਉਸ ਨੇ ਆਖਿਆ ਕਿ ਬੜੀ ਮਾੜੀ ਗੱਲ ਹੈ ਕਿ ਤੁਹਾਨੂੰ ਆਪਣੀ ਕ੍ਰਿਸਮਸ ਆਪਣਾ ਸਮਾਨ ਲੱਭਦਿਆਂ ਹੋਇਆਂ ਗੁਜ਼ਾਰਨੀ ਪਵੇ, ਇਹ ਬਹੁਤ ਹੀ ਨਿਰਾਸ਼ਾਜਨਕ ਹੈ।
ਇੱਕ ਹੋਰ ਮਹਿਲਾ ਨੇ ਦੱਸਿਆ ਕਿ ਉਹ 24 ਦਸੰਬਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਉਤਰੀ ਸੀ। ਪਰ ਉਹ ਆਪਣੇ ਬੈਗ ਲੈਣ ਲਈ ਏਅਰਪੋਰਟ ਦੇ ਕਈ ਗੇੜੇ ਮਾਰ ਚੁੱਕੀ ਹੈ ਪਰ ਅਜੇ ਵੀ ਚਾਰ ਬੈਗਜ਼ ਵਿੱਚੋਂ ਸਿਰਫ ਇੱਕ ਹੀ ਲੱਭ ਸਕਿਆ ਹੈ। ਉਸ ਨੇ ਦੱਸਿਆ ਕਿ ਛੁੱਟੀਆਂ ਦਾ ਸੀਜ਼ਨ ਹੋਣ ਕਾਰਨ ਬਹੁਤਾ ਸਟਾਫ ਵੀ ਉੱਥੇ ਨਹੀਂ ਹੈ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਹੋਰਨਾਂ ਲੋਕਾਂ ਵੱਲੋਂ ਵੀ ਕੀਤੀਆਂ ਗਈਆਂ ਹਨ ਤੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰੀਆਂ ਨੇ ਟਵਿੱਟਰ ਉੱਤੇ ਵੀ ਇਸ ਸਮੱਸਿਆ ਨੂੰ ਮੰਨਿਆ ਹੈ।

RELATED ARTICLES
POPULAR POSTS