ਟੁਲਟੇਪੇਕ : ਮੈਕਸਿਕੋ ਦੀ ਸੱਭ ਤੋਂ ਵੱਡੀ ਆਤਿਸ਼ਬਾਜ਼ੀ ਮਾਰਕੀਟ ਵਿਚ ਜ਼ੋਰਦਾਰ ਧਮਾਕੇ ਤੋਂ ਬਾਅਦ ਉਥੇ ਭਿਆਨਕ ਅੱਗ ਲੱਗ ਗਈ ਜਿਸ ਵਿਚ 31 ਵਿਅਕਤੀ ਮਾਰੇ ਗਏ ਅਤੇ 72 ਹੋਰ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਟੁਲਟੇਪੇਕ ਵਿਚ ਅੱਗ ਤੋਂ ਬਾਅਦ ਕਈ ਧਮਾਕੇ ਹੋਏ ਅਤੇ ਮੈਕਸਿਕੋ ਸਿਟੀ ਵਿਚ ਧੂੰਏਂ ਦਾ ਗੁਬਾਰ ਛਾ ਗਿਆ। ਅੱਗ ਬੁਝਾਊ ਅਮਲੇ ਨੂੰ ਅੱਗ ‘ਤੇ ਕਾਬੂ ਪਾਉਣ ਲਈ ਤਿੰਨ ਘੰਟਿਆਂ ਤੱਕ ਸੰਘਰਸ਼ ਕਰਨਾ ਪਿਆ। ਧਮਾਕੇ ਵੇਲੇ ਬਾਜ਼ਾਰ ਵਿਚ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ ਜੋ ਸਾਲ ਦੇ ਅਖੀਰ ਵਿਚ ਹੋਣ ਵਾਲੇ ਰਵਾਇਤੀ ਜਸ਼ਨਾਂ ਨੂੰ ਮਨਾਉਣ ਲਈ ਆਤਿਸ਼ਬਾਜ਼ੀ ਖ਼ਰੀਦਣ ਆਏ ਹੋਏ ਸਨ। ਕਈ ਲਾਤੀਨੀ ਅਮਰੀਕੀ ਮੁਲਕਾਂ ਵਿਚ ਕ੍ਰਿਸਮਸ ਅਤੇ ਨਵੇਂ ਵਰ੍ਹੇ ਦੇ ਸਮਾਗਮਾਂ ਦੌਰਾਨ ਅਕਸਰ ਪਟਾਖਿਆਂ ਕਾਰਨ ਕਈ ਹਾਦਸੇ ਹੁੰਦੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਤੋਂ ਬਾਅਦ ਸਾਰੀਆਂ ਥਾਵਾਂ ‘ਤੇ ਅੱਗ ਲਗਣੀ ਸ਼ੁਰੂ ਹੋ ਗਈ ਅਤੇ ਲੋਕ ਬਚਣ ਲਈ ਟਿਕਾਣੇ ਲੱਭਣ ਲੱਗ ਪਏ। ਬਾਜ਼ਾਰ ਵਿਚ ਦੁਪਹਿਰ ਬਾਅਦ 2 ਵੱਜ ਕੇ 50 ਮਿੰਟ ‘ਤੇ ਕਈ ਧਮਾਕੇ ਹੋਏ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …