10.2 C
Toronto
Wednesday, April 29, 2026
spot_img
Homeਦੁਨੀਆਕੈਲੀਫੋਰਨੀਆ ’ਚ ਸਿੱਖ ਪਰਿਵਾਰ ਦੇ ਮੈਂਬਰਾਂ ਦੀਆਂ ਅੰਤਿਮ ਰਸਮਾਂ ਵਿਚ ਸੈਂਕੜੇ ਵਿਅਕਤੀ...

ਕੈਲੀਫੋਰਨੀਆ ’ਚ ਸਿੱਖ ਪਰਿਵਾਰ ਦੇ ਮੈਂਬਰਾਂ ਦੀਆਂ ਅੰਤਿਮ ਰਸਮਾਂ ਵਿਚ ਸੈਂਕੜੇ ਵਿਅਕਤੀ ਸ਼ਾਮਲ ਹੋਏ

ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸੀ ਇਹ ਪਰਿਵਾਰ
ਸਾਨ ਫਰਾਂਸਿਸਕੋ/ਬਿੳੂਰੋ ਨਿੳੂਜ਼
ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਜੀਆਂ, ਜਿਨ੍ਹਾਂ ਵਿੱਚ ਅੱਠ ਮਹੀਨਿਆਂ ਦੀ ਛੋਟੀ ਬੱਚੀ ਵੀ ਸ਼ਾਮਲ ਸੀ, ਦੀਆਂ ਅੰਤਿਮ ਰਸਮਾਂ ਵਿੱਚ ਸੈਂਕੜੇ ਵਿਅਕਤੀ ਸ਼ਾਮਲ ਹੋਏ। ਸਿੱਖ ਪਰਿਵਾਰ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਗਵਾ ਕਰਨ ਮਗਰੋਂ ਕੈਲੀਫੋਰਨੀਆ ’ਚ ਕਤਲ ਕਰ ਦਿੱਤਾ ਗਿਆ ਸੀ। ਅੰਤਿਮ ਰਸਮਾਂ ਲਈ ਸਮਾਗਮ ਕੈਲੀਫੋਰਨੀਆ ਦੇ ਟਰਲੋਕ ਸ਼ਹਿਰ ਵਿੱਚ ਰੱਖਿਆ ਗਿਆ ਸੀ। ਮੁਲਜ਼ਮ ਜੀਸਸ ਸਲਗਾਡੋ ਨੇ ਜਸਦੀਪ ਸਿੰਘ, ਉਸ ਦੀ ਪਤਨੀ ਜਸਲੀਨ ਕੌਰ, ਉਨ੍ਹਾਂ ਦੀ ਬੱਚੀ ਅਰੂਹੀ ਢੇਰੀ ਤੇ ਤਾਇਆ ਅਮਨਦੀਪ ਸਿੰਘ ਨੂੰ 3 ਅਕਤੂਬਰ ਨੂੰ ਬੰਦੂਕ ਦੀ ਨੋਕ ’ਤੇ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ ਸੀ। ਅੰਤਿਮ ਰਸਮਾਂ ਸਿੱਖ ਰਵਾਇਤ ਮੁਤਾਬਕ ਨੇਪਰੇ ਚਾੜ੍ਹੀਆਂ ਗਈਆਂ। ਇਹ ਸਿੱਖ ਪਰਿਵਾਰ ਪੰਜਾਬ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸੀ ਪਿੰਡ ਨਾਲ ਸਬੰਧਤ ਹੈ। ਇਸ ਪਰਿਵਾਰ ਦਾ ਅਮਰੀਕਾ ’ਚ ਟਰੱਕਾਂ ਦਾ ਕਾਰੋਬਾਰ ਹੈ।

 

RELATED ARTICLES
POPULAR POSTS