ਸਾਬਕਾ ਰਾਸ਼ਟਰਪਤੀ ਅਮਰੀਕਾ ਡੋਨਾਲਡ ਟਰੰਪ ਦੀ ਹੋਈ ਗਿਰਫਤਾਰੀ August 25, 2023 ਸਾਬਕਾ ਰਾਸ਼ਟਰਪਤੀ ਅਮਰੀਕਾ ਡੋਨਾਲਡ ਟਰੰਪ ਦੀ ਹੋਈ ਗਿਰਫਤਾਰੀ 20 ਮਿੰਟ ਜੇਲ੍ਹ ’ਚ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਧੋਖਾਧੜੀ ਦੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੁਲਟਨ ਕਾਊਂਟੀ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਅਤੇ ਫੁਲਟਨ ਕਾਊਂਟੀ ਜੇਲ੍ਹ ਲੈ ਗਈ। ਟਰੰਪ ਨੂੰ ਪੁਲਿਸ ਰਿਕਾਰਡ ਵਿਚ ਕੈਦੀ ਦੇ ਰੂਪ ਵਿਚ ਦਰਜ ਕੀਤਾ ਗਿਆ। ਟਰੰਪ ਦੀ ਆਰੋਪੀ ਦੀ ਤਰ੍ਹਾਂ ਫੋਟੋ ਵੀ ਖਿੱਚੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਡੋਨਾਲਡ ਟਰੰਪ 20 ਮਿੰਟ ਬਾਅਦ ਜੇਲ੍ਹ ਵਿਚੋਂ ਬਾਹਰ ਵੀ ਆ ਗਏ। ਇਸੇ ਦੌਰਾਨ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਦੀ ਕੈਦੀਆਂ ਵਾਂਗ ਫੋਟੋ ਖਿੱਚੀ ਗਈ ਹੈ। ਟਰੰਪ ਨੇ ਰਿਹਾਈ ਤੋਂ ਪਹਿਲਾਂ ਸ਼ਰਤਾਂ ਤਹਿਤ ਦੋ ਲੱਖ ਡਾਲਰ ਦਾ ਬੌਂਡ ਵੀ ਭਰਿਆ। ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਟਰੰਪ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ। ਟਰੰਪ ਨੇ ਕਿਹਾ ਕਿ ਮੈਂ ਕੁਝ ਗਲਤ ਨਹੀਂ ਕੀਤਾ। ਧਿਆਨ ਰਹੇ ਕਿ ਟਰੰਪ ’ਤੇ ਜਾਰਜੀਆ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਲਈ ਧੋਖਾਧੜੀ, ਧਮਕੀ ਦੇਣ ਅਤੇ ਜਾਅਲਸਾਜ਼ੀ ਦੇ ਆਰੋਪ ਹਨ। ਇਸ ਮਾਮਲੇ ਵਿਚ ਟਰੰਪ ਤੋਂ ਇਲਾਵਾ ਹੋਰ 18 ਵਿਅਕਤੀਆਂ ਨੂੰ ਆਰੋਪੀ ਠਹਿਰਾਇਆ ਗਿਆ ਹੈ। 2023-08-25 Parvasi Chandigarh Share Facebook Twitter Google + Stumbleupon LinkedIn Pinterest