16.4 C
Toronto
Monday, September 15, 2025
spot_img
Homeਕੈਨੇਡਾਕੈਲੇਡਨ ਈਸਟ ਦੇ ਵਾਰਡ 3-4 'ਚ ਬਣੇ ਪਾਰਕ ਦਾ ਹੋਇਆ ਸ਼ੁਭ-ਉਦਘਾਟਨ

ਕੈਲੇਡਨ ਈਸਟ ਦੇ ਵਾਰਡ 3-4 ‘ਚ ਬਣੇ ਪਾਰਕ ਦਾ ਹੋਇਆ ਸ਼ੁਭ-ਉਦਘਾਟਨ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਕੈਲੇਡਨ ਈਸਟ ਵਿਚ 33 ਅਰਬਰਟ ਸਪੌਂਸਰ ਐਵੀਨਿਊ ਵਿਚ ਬਣੇ ਨਵੇਂ ਪਾਰਕ ਦਾ ਉਦਘਾਟਨ ਕੈਲੇਡਨ ਦੀ ਐਕਟਿੰਗ ਮੇਅਰ ਕ੍ਰਿਸਟੀਨਾ ਅਰਲੀ ਵੱਲੋਂ ਲੰਘੇ ਵੀਰਵਾਰ 2 ਜੂਨ ਨੂੰ ਰਿਬਨ ਕੱਟ ਕੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪਾਰਕ ਦੀ ਉਸਾਰੀ ਲਈ ਕੈਲੇਡਨ ਦੇ ਵਾਰਡ ਨੰਬਰ 3-4 ਦੀ ਰੀਜਨਲ ਕੌਂਸਲਰ ਜੈਨੀਫਰ ਇਨਿਸ ਵੱਲੋਂ ਵਿਸ਼ੇਸ਼ ਉਤਸ਼ਾਹ ਵਿਖਾਇਆ ਗਿਆ ਅਤੇ ਉਨ੍ਹਾਂ ਵੱਲੋਂ ਕਾਫੀ ਕੋਸ਼ਿਸਾਂ ਕਰਕੇ ਇਸ ਦੇ ਲਈ ਲੋੜੀਂਦੇ ਫੰਡਾਂ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਵਿਚ ਸ਼ਾਮਲ ਕੈਲੇਡਨ-ਵਾਸੀਆਂ ਅਤੇ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਐਕਟਿੰਗ ਮੇਅਰ ਕ੍ਰਿਸਟੀਨਾ ਨੇ ਕੈਲਾਡਨ ਸੀਨੀਅਰਜ਼ ਕਲੱਬ ਵੱਲੋਂ ਕੀਤੇ ਜਾ ਰਹੇ ਉਸਾਰੂ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਲੱਬ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਯਕੀਨ ਦਿਵਾਇਆ। ਕੈਲੇਡਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਅਤੇ ਮੀਤ-ਪ੍ਰਧਾਨ ਮੁਖਤਿਆਰ ਸਿੰਘ ਹੁੰਦਲ ਵੱਲੋਂ ਆਪਣੇ ਸੰਬੋਧਨਾਂ ਵਿਚ ਪਾਰਕ ਵਿਚ ਲੋੜੀਂਦੀਆਂ ਸਹੂਲਤਾਂ ਅਤੇ ਹੋਰ ਵਸਤਾਂ ਬਾਰੇ ਐਕਟਿੰਗ ਮੇਅਰ ਨੂੰ ਜਾਣੂੰ ਕਰਵਾਇਆ ਗਿਆ ਅਤੇ ਇਹ ਜਲਦੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਦੇ ਬਾਰੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਕੈਲੇਡਨ ਕਮਿਊਨਿਟੀ ਦੇ ਚੇਅਰਪਰਸਨ ਹੀਦਰ ਸੈਵੇਜ, ਕੌਂਸਲਰ ਨਿੱਕ ਬੋਰ ਅਤੇ ਬਰੈਂਪਟਨ ਦੀਆਂ ਕਈ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨਾਂ, ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਉਦਘਾਟਨੀ ਸਮਾਰੋਹ ਵਿਚ ਸ਼ਮੂਲੀਅਤ ਕਰਕੇ ਇਸ ਦੀ ਰੌਣਕ ਵਿਚ ਵਾਧਾ ਕੀਤਾ। ਸਥਾਨਕ ਕੈਲੇਡਨ-ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਲਈ ਚਾਹ, ਸਮੋਸੇ, ਮਠਿਆਈ ਅਤੇ ਕੋਲਡ-ਡਰਿੰਕਸ ਦਾ ਵਧੀਆ ਪ੍ਰਬੰਧ ਕੀਤਾ ਗਿਆ। ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਵੱਲੋਂ ਕੈਲੇਡਨ ਦੀ ਐਕਟਿੰਗ ਮੇਅਰ, ਰੀਜਨਲ ਕੌਂਸਲਰ, ਕੌਂਸਲਰ, ਸੀਨੀਅਰਜ਼ ਅਤੇ ਸਮੂਹ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ। ਕੈਲੇਡਨ ਸੀਨੀਅਰਜ਼ ਕਲੱਬ ਦੀ ਸਰਗ਼ਰਮੀਆਂ ਸਬੰਧੀ ਵਧੇਰੇ ਜਾਣਕਾਰੀ ਦਰਸ਼ਨ ਸਿੰਘ ਗਰੇਵਾਲ ਨੂੰ 647-614-3501 ‘ਤੇ ਫੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS