ਬਰੈਂਪਟਨ : ਬੀਤੇ ਦਿਨੀਂ ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਬਰੈਂਪਟਨ ਨਾਰਥ ਅਤੇ ਪੂਰੇ ਕੈਨੇਡਾ ਦੇ ਮੁਸਲਮਾਨ ਭਾਈਚਾਰੇ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਈਦ-ਉਲ-ਫਿਤਰ, ਰਮਜ਼ਾਨ ਮਹੀਨੇ ਦੇ ਅੰਤ ਵਿਚ ਮਨਾਈ ਜਾਂਦੀ ਹੈ, ਜਿਸ ‘ਚ ਮੁਸਲਮਾਨ ਪਰਿਵਾਰ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਨਾ ਕੁਝ ਖਾਂਦੇ ਹਨ ਅਤੇ ਨਾ ਹੀ ਕੁਝ ਪੀਂਦੇ ਹਨ। ਸਹੋਤਾ ਨੇ ਕਿਹਾ ਕਿ ਰਮਜ਼ਾਨ ਆਪਣੇ ਆਪ ਨੂੰ ਜਾਣਨ ਅਤੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਣ ਦਾ ਮਹੀਨਾ ਹੈ ਅਤੇ ਆਪਣੇ ਸਮਾਜ ‘ਚ ਕਮਜ਼ੋਰਾਂ ਦੀ ਮਦਦ ਕਰਨ ਦਾ ਮਹੀਨਾ ਹੈ। ਈਦ ਦੌਰਾਨ ਮੁਸਲਿਮ ਮਸਜਿਦਾਂ ‘ਚ ਜਾ ਕੇ ਵਿਸ਼ੇਸ਼ ਨਮਾਜ਼ ਅਦਾ ਕਰਦੇ ਹਨ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਮਾਂ ਬਿਤਾਉਂਦੇ ਹਨ ਅਤੇ ਈਦ ‘ਤੇ ਪਰਿਵਾਰ ਨੂੰ ਨਵੇਂ ਕੱਪੜੇ ਅਤੇ ਤੋਹਫੇ ਦਿੰਦੇ ਹਨ। ਸਹੋਤਾ ਨੇ ਕਿਹਾ ਕਿ ਮੁਸਲਮਾਨ ਕੈਨੇਡੀਅਨ ਲਗਾਤਾਰ ਕੈਨੇਡਾ ਨੂੰ ਹੋਰ ਵਘੇਰੇ ਮਜ਼ਬੂਤ ਅਤੇ ਸੰਪੂਰਨ ਬਣਾਉਣ ‘ਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਮੈਂ ਇਸ ਈਦ ਨੂੰ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ ਮਨਾ ਰਹੀ ਹਾਂ ਅਤੇ ਸਾਰੇ ਈਦ ਨੂੰ ਧੂਮਧਾਮ ਨਾਲ ਮਨਾਈਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …