Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਸ਼ਾਇਰ ਭੁਪਿੰਦਰ ਦੁਲੇ ਨਾਲ ਰੂਬਰੂ 21 ਜਨਵਰੀ ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਸ਼ਾਇਰ ਭੁਪਿੰਦਰ ਦੁਲੇ ਨਾਲ ਰੂਬਰੂ 21 ਜਨਵਰੀ ਨੂੰ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨਵੇਂ ਸਾਲ ਵਿਚ ਪਹਿਲਾ ਸਮਾਗ਼ਮ 21 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਜੀ.ਟੀ.ਏ. ਦੇ ਉੱਘੇ-ਗ਼ਜ਼ਲਗੋ ਭੁਪਿੰਦਰ ਦੁਲੇ ਨਾਲ ਰੂਬਰੂ ਹੋਵੇਗਾ। ਇਸ ਦੌਰਾਨ ਉਹ ਆਪਣੀਆਂ ਗ਼ਜ਼ਲਾਂ ਦੀ ਲਿਖਣ-ਪ੍ਰਕਿਰਿਆ ਬਾਰੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕਰਨਗੇ ਅਤੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਪੇਸ਼ ਕਰਨਗੇ। ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ ਸੱਜਣ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।

ਇਹ ਸਮਾਗ਼ਮ 2250 ਬੋਵੇਰਡ ਡਰਾਈਵ ਵਿਖੇ ‘ਹੋਮਲਾਈਫ਼ ਰਿਐਲਟੀ ਆਫ਼ਿਸ’ ਦੇ ਬੇਸਮੈਂਟ ਸਥਿੱਤ ਮੀਟਿੰਗ ਹਾਲ ਵਿਚ 21 ਜਨਵਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਸਭਾ ਦੇ ਸਮੂਹ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਇਸ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ 647-567-9128 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …