ਮੇਅਰ ਪੈਟਰਿਕ ਬਰਾਊਨ, ਮੰਤਰੀਆਂ ਕਮਲ ਖਹਿਰਾ, ਪ੍ਰਭਮੀਤ ਸਰਕਾਰੀਆ, ਐੱਮ.ਪੀਜ਼ ਸੋਨਿਆ ਸਿੱਧੂ, ਸ਼ਫ਼ਕਤ ਅਲੀ ਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਗਿੱਧਾ, ਭੰਗੜਾ, ਜਾਗੋ, ਨਾਟਕ, ਗੀਤ-ਸੰਗੀਤ ਤੇ ਹੋਰ ਆਈਟਮਾਂ ਨਾਲ ਹੋਇਆ ਸਰੋਤਿਆਂ ਦਾ ਮਨੋਰੰਜਨ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 10 ਅਗਸਤ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਜੋ ਇਸ ਸਮੇਂ ਬਰੈਂਪਟਨ ਦੀਆਂ 44 ਸੀਨੀਅਰਜ਼ ਕਲੱਬਾਂ ਦੀ ‘ਛਤਰੀ’ ਬਣਕੇ ਬਾਖ਼ੂਬੀ ਨੁਮਾਇੰਦਗੀ ਕਰ ਰਹੀ ਹੈ, ਦੀ ਅਗਵਾਈ ਹੇਠ ਆਪਣੇ ਸਲਾਨਾ ਸਮਾਗ਼ਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਬਰੈਂਪਟਨ ਦੇ ‘ਸੇਵ ਮੈਕਸ ਸਪੋਰਟਸ ਸੈਂਟਰ’ ਦੇ ਵਿਸ਼ਾਲ ਹਾਲ ਵਿਖੇ ਸਵੇਰੇ 11.00 ਵਜੇ ਤੋਂ ਆਰੰਭ ਹੋਏ ਸ਼ਾਮ 5.00 ਵਜੇ ਤੱਕ ਚੱਲੇ ਇਸ ਸਮਾਗ਼ਮ ਵਿਚ ਇਹ ਹਾਲ ਸਾਰਾ ਸਮਾਂ ਭਰਿਆ ਰਿਹਾ। ਕੁਰਸੀਆਂ ਨਾ ਮਿਲਣ ਕਰਕੇ ਕਈਆਂ ਨੂੰ ਖਲੋ ਕੇ ਹੀ ਇਸ ਰੌਣਕ ਭਰਪੂਰ ਸਮਾਗ਼ਮ ਦਾ ਅਨੰਦ ਮਾਨਣਾ ਪਿਆ। ਸਮਾਗਮ ਦੀ ਸ਼ੁਰੂਆਤ ਬੇਟੀ ਅਸ਼ਨੀਰ ਕੌਰ ਮਾਂਗਟ ਵੱਲੋਂ ਗਾਏ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਨਾਲ ਕੀਤੀ ਗਈ ਜਿਸ ਨੇ ਉਸ ਤੋਂ ਬਾਅਦ ਆਪਣੀ ਸੁਰੀਲੀ ਆਵਾਜ਼ ਵਿਚ ਗੁਰਬਾਣੀ ਦਾ ਸ਼ਬਦ ‘ਤੁਮ ਕਰੋ ਦਇਆ ਮੇਰੇ ਸਾਈਂ’ ਵੀ ਗਾਇਆ। ਪ੍ਰਧਾਨਗੀ-ਮੰਡਲ ਵਿਚ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ ਮੈਂਬਰਾਂ ਦੇ ਨਾਲ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਓਨਟਾਰੀਓ ਸੂਬਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ਤੇ ਕਈ ਹੋਰ ਸੁਸ਼ੋਭਿਤ ਸਨ।
ਮੇਅਰ ਬਰਾਊਨ ਨੇ ਆਪਣੇ ਸੰਬੋਧਨ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਤੇ ਸਮੂਹ ਸੀਨੀਅਰਾਂ ਨੂੰ ਸਮਾਗਮ ਦੀ ਵਧਾਈ ਦਿੰਦਿਆਂ ਹੋਇਆਂ ਬਰੈਂਪਟਨ ਸਿਟੀ ਵੱਲੋਂ ਸੀਨੀਅਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਖ਼ਾਸ ਕਰਕੇ ਫ਼ਰੀ ਬੱਸ ਪਾਸਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ÷ ਾਂ ਕਿਹਾ ਕਿ ਸੀਨੀਅਰ ਸਾਡੇ ਸਮਾਜ ਦਾ ਅਹਿਮ ਅੰਗ ਹਨ ਅਤੇ ਉਨ÷ ਾਂ ਦੀ ਸੇਵਾ-ਸੰਭਾਲ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਕੈਨੇਡਾ ਦੀਆਂ ਤਿੰਨੇ ਪੱਧਰ ਦੀਆਂ ਸਰਕਾਰਾਂ ਬਾਖ਼ੂਬੀ ਨਿਭਾਅ ਰਹੀਆਂ ਹਨ।
ਮੰਤਰੀ ਪ੍ਰਭਮੀਤ ਨੇ ਓਨਟਾਰੀਓ ਸਰਕਾਰ ਵੱਲੋਂ ਸੀਨੀਅਰਜ਼ ਲਈ ਕੀਤੇ ਜਾ ਰਹੇ ਕੰਮਾਂ ਦਾ ਵਰਨਣ ਕਰਦਿਆਂ ਉਨ÷ ਾਂ ਦੇ ਲਈ ਹਰੇਕ ਕਿਸਮ ਦੀ ਬਣਦੀ ਸਹੂਲਤ ਦੇਣ ਦਾ ਭਰੋਸਾ ਦਿਵਾਇਆ।
ਫ਼ੈੱਡਰਲ ਮਨਿਸਟਰ ਕਮਲ ਖਹਿਰਾ, ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਸ਼ਫ਼ਕਤ ਅਲੀ ਸਮਾਗ਼ਮ ਵਿਚ ਦੇਰ ਨਾਲ ਬਾਅਦ ਦੁਪਹਿਰ 3.30 ਵਜੇ ਪਹੁੰਚੇ, ਕਿਉਂਕਿ ਉਹ ਉਸ ਦਿਨ ਸਵੇਰ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਰੈਂਪਟਨ ਆਉਣ ‘ਤੇ ਉਨ÷ ਾਂ ਦੇ ਨਾਲ ਮੌਜੂਦ ਰਹੇ। ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਮਨਿੰਦਰ ਸਿੱਧੂ ਜ਼ਰੂਰੀ ਰੁਝੇਵਿਆਂ ਕਾਰਨ ਸਮਾਗ਼ਮ ਵਿਚ ਨਾ ਪਹੁੰਚ ਸਕੇ।
ਸਮਾਗ਼ਮ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸਰਵਣ ਸਿੰਘ ਨੇ ਜੀਵਨ ਵਿਚ ਖੇਡਾਂ ਦੀ ਮਹੱਤਤਾ ਬਿਆਨ ਕਰਦੇ ਹੋਏ ਫ਼ਰਾਂਸ ਦੇ ਸ਼ਹਿਰ ਪੈਰਿਸ ਵਿਚ ਪਿਛਲੇ ਹਫ਼ਤੇ ਸੰਪੰਨ ਹੋਈਆਂ ਓਲਿੰਪਕ ਖੇਡਾਂ ਵਿਚ ਫੀਲਡ ਹਾਕੀ, ਨਿਸ਼ਾਨੇਬਾਜ਼ੀ ਤੇ ਪਹਿਲਵਾਨੀ ਖ਼ੇਤਰਾਂ ਵਿਚ ਭਾਰਤੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਵਰਨਣ ਕੀਤਾ। ਉਨ÷ ਾਂ ਕਿਹਾ ਕਿ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨਾਲ ਫਾਈਨਲ ਵਿਚ ਜਾ ਕੇ ਬੜੀ ਬੇਇਨਸਾਫ਼ੀ ਹੋਈ ਹੈ।
ਭਾਰ ਵਿਚ ਮਾਮੂਲੀ ਜਿਹੇ ਵਾਧੇ ਕਾਰਨ ਉਸ ਨੂੰ ਡਿਸਕੁਆਲੀਫ਼ਾਈ ਕਰਨਾ ਉਸਦੇ ਨਾਲ ਘੋਰ ਅਨਿਆਂ ਹੈ। ਇਸ ਦੌਰਾਨ ਉਨ÷ ਾਂ ਆਪਣਾ ਢਾਈ ਤੋਲੇ ਸੋਨੇ ਦਾ ਖੇਡ-ਪੁਰਸਕਾਰ ਵਿਨੇਸ਼ ਫੋਗਾਟ ਨੂੰ ਦੇਣ ਦੀ ਵਚਨਬੱਧਤਾ ਵੀ ਦੁਹਰਾਈ।
ਡਾ. ਸੁਖਦੇਵ ਸਿੰਘ ਝੰਡ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸਮੂਹ ਸੀਨੀਅਰਾਂ ਨੂੰ ਇਸ ਸਲਾਨਾ ਸਮਾਗਮ ਦੀ ਮੁਬਾਕਬਾਦ ਦਿੰਦਿਆਂ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਾਰੀ ਸਰਾਹਨਾ ਕੀਤੀ। ਉਨ÷ ਾਂ ਕਿਹਾ ਕਿ ਇਹ ਐਸੋਸੀਏਸ਼ਨ ਸੀਨੀਅਰਜ਼ ਦੇ ਮਸਲੇ ਅਤੇ ਮੰਗਾਂ ਫ਼ੈੱਡਰਲ, ਪ੍ਰੋਵਿੰਸ਼ੀਅਲ ਅਤੇ ਬਰੈਂਪਟਨ ਸਿਟੀ ਤੱਕ ਬਾਖ਼ੂਬੀ ਪੇਸ਼ ਕਰ ਰਹੀ ਹੈ ਜਿਸ ਸਦਕਾ 75 ਸਾਲ ਤੋਂ ਉੱਪਰ ਵਾਲੇ ਸੀਨੀਅਰਜ਼ ਦੀ ਓਲਡ-ਏਜ ਪੈੱਨਸ਼ਨ ਵਿਚ ਭਾਰੀ ਵਾਧਾ ਹੋਇਆ ਹੈ ਅਤੇ 65 ਸਾਲ ਤੋਂ ਉੱਪਰਲੇ ਸੀਨੀਅਰਾਂ ਨੂੰ ਵੀ ਇਸ ਦਾ ਲਾਭ ਮਿਲਿਆ ਹੈ। ਇਸ ਦੇ ਨਾਲ ਹੀ ਦੰਦਾਂ ਦੀ ਸੰਭਾਲ ਲਈ ਸ਼ੁਰੂ ਕੀਤੀ ਗਈ ਨਵੀਂ ਫ਼ੈਡਰਲ ਡੈਂਟਲ ਕੇਅਰ ਪਲੈਨ ਨਾਲ ਹੁਣ ਸੀਨੀਅਰਜ਼ ਦੇ ਦੰਦਾਂ ਦਾ ਮੁਫ਼ਤ ਇਲਾਜ ਵੀ ਆਰੰਭ ਹੋ ਗਿਆ ਹੈ। ਇਸ ਦੌਰਾਨ ਕਈ ਹੋਰ ਬੁਲਾਰਿਆਂ ਨੇ ਵੀ ਸਮਾਗ਼ਮ ਵਿਚ ਹਾਜ਼ਰ ਸੀਨੀਅਰਾਂ ਨੂੰ ਸੰਬੋਧਨ ਕੀਤਾ। ਸਮਾਗ਼ਮ ਵਿਚ ਹਾਜ਼ਰੀਨ ਦੇ ਮਨੋਰੰਜਨ ਦਾ ਵੀ ਪੂਰਾ ਖਿਆਲ ਰੱਖਿਆ ਗਿਆ।
ਸਤਿੰਦਰ ਸਿੰਧਵਾਂ ਵੱਲੋਂ ਬਾਪੂ ਕਰਨੈਲ ਸਿੰਘ ਪਾਰਸ ਦੀ ਸਦਾ-ਬਹਾਰ ਕਵੀਸ਼ਰੀ ”ਜੱਗ ਜੰਕਸ਼ਨ ਰੇਲਾਂ ਦਾ” ਬੁਲੰਦ ਆਵਾਜ਼ ਵਿਚ ਪੇਸ਼ ਕੀਤੀ ਗਈ ਜਿਸ ਦੀ ਦੂਸਰੀ ਸਤਰ ”ਗੱਡੀ ਇਕ ਆਵੇ ਇਕ ਜਾਵੇ” ਦਾ ਸਾਥ ਆਮ ਲੋਕਾਂ ਵੱਲੋਂ ਮਿਲ ਕੇ ਦਿੱਤਾ ਗਿਆ। ਡਾ. ਦਰਸ਼ਨ ਦੀਪ ਅਰੋੜਾ ਵੱਲੋਂ ਦੇਸ਼-ਪਿਆਰ ਦੀ ਗ਼ਜ਼ਲ ਦੇ ਕੁਝ ਸ਼ੇਅਰ ਪੇਸ਼ ਕੀਤੇ ਗਏ। ਨਾਹਰ ਸਿੰਘ ਔਜਲਾ ਦੇ ਨਿਰਦੇਸ਼ਨ ਹੇਠ ਨੁੱਕੜ ਨਾਟਕ ‘ਵੱਖਰੇ ਰੰਗ ਕਨੇਡਾ ਦੇ’ ਪੇਸ਼ ਖੇਡਿਆ ਗਿਆ ਜਿਸ ਵਿਚ ਕੈਨੇਡਾ-ਵਾਸੀਆਂ ਨੂੰ ਦਰਪੇਸ਼ ਕਈ ਮਸਲਿਆਂ ਨੂੰ ਬਾਖ਼ੂਬੀ ਛੋਹਿਆ ਗਿਆ। ਗਾਇਕਾਂ ਵੱਲੋਂ ਕਈ ਗੀਤ ਗਾਏ।
ਸੀਨੀਅਰ ਬੀਬੀਆਂ ਦੀ ਇਕ ਜੋੜੀ ਨੇ ‘ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬਹਿੰਦੀ’ ਉੱਪਰ ਵਧੀਆ ਡਾਂਸ ਕੀਤਾ। ਇਕ ਹੋਰ ਸੀਨੀਅਰ ਬੀਬੀ ਨੇ ‘ਪਾਕੀਜ਼ਾ’ ਫ਼ਿਲਮ ਦੇ ਮਸ਼ਹੂਰ ਗਾਣੇ ‘ਇਨਹੀਂ ਲੋਗੋਂ ਨੇ ਲੇ ਲੀਨਾ ਦੁਪੱਟਾ ਮੇਰਾ’ ਉੱਪਰ ਬਹੁਤ ਵਧੀਆ ਨਾਚ ਕੀਤਾ।
ਗੁਲਾਬੀ ਪੁਸ਼ਾਕਾਂ ਪਹਿਨੀ ਚੀਨੀ ਸੀਨੀਅਰ ਔਰਤਾਂ ਵੱਲੋਂ ਗੁਲਾਬੀ ਰੰਗ ਦੀਆਂ ਹੀ ਛਤਰੀਆਂ ਨਾਲ ਇਕ ਚੀਨੀ ਗੀਤ ਉੱਪਰ ਸ਼ਾਨਦਾਰ ਡਾਂਸ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਬੀਬੀਆਂ ਦਾ ਗਿੱਧਾ, ਜਾਗੋ ਅਤੇ ਭਗੜੇ ਦੀਆਂ ਵੀ ਖ਼ੂਬਸੂਰਤ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਨ÷ ਾਂ ਦਾ ਸਾਰਿਆਂ ਨੇ ਖ਼ੂਬ ਅਨੰਦ ਮਾਣਿਆਂ।
ਸਮਾਗਮ ਹਾਲ ਦੇ ਪਿਛਲੇ ਹਿੱਸੇ ਵਿਚ ਚਾਹ-ਪਾਣੀ ਦੇ ਸਟਾਲਾਂ ਦੇ ਨਜ਼ਦੀਕ ‘ਸਰੋਕਾਰਾਂ ਦੀ ਆਵਾਜ਼’ ਵੱਲੋਂ ਸ਼ਾਨਦਾਰ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਉਸਾਰੂ ਸਾਹਿਤ ਨਾਲ ਸਬੰਧਿਤ ਪੁਸਤਕਾਂ ਸ਼ਾਮਲ ਕੀਤੀਆਂ ਗਈਆਂ। ਲੋਕ ਬੜੇ ਉਤਸ਼ਾਹ ਨਾਲ ਪੁਸਤਕਾਂ ਵੇਖ ਰਹੇ ਸਨ ਅਤੇ ਕਈ ਇਹ ਪੁਸਤਕਾਂ ਖਰੀਦ ਵੀ ਰਹੇ ਸਨ।
ਇਸ ਉੱਤਮ ਉਪਰਾਲੇ ਲਈ ਹਰਬੰਸ ਸਿੰਘ ਅਤੇ ਉਨ÷ ਾਂ ਦੇ ਸਾਥੀ ਦਵਿੰਦਰ ਸਿੰਘ ਤੂਰ ਵਧਾਈ ਦੇ ਪਾਤਰ ਹਨ। ਸਮਾਗ਼ਮ ਦੌਰਾਨ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਸਮੋਸਿਆਂ, ਪਕੌੜਿਆਂ, ਜਲੇਬੀਆਂ, ਸਲਾਦ ਤੇ ਲਜ਼ੀਜ਼ ਖਾਣੇ ਨਾਲ ਲੈਸ ਇਹ ਸਿਲਸਿਲਾ ਸਵੇਰੇ 11.00 ਵਜੇ ਤੋਂ ਇਸ ਦੇ ਅਖ਼ੀਰ ਤੱਕ ਨਿਰੰਤਰ ਚੱਲਦਾ ਰਿਹਾ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਸਮੂਹ ਬੁਲਾਰਿਆਂ, ਵੱਖ-ਵੱਖ ਆਈਟਮਾਂ ਵਿਚ ਭਾਗ ਲੈਣ ਵਾਲਿਆਂ ਅਤੇ ਆਏ ਹੋਏ ਸੀਨੀਅਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਉਨ÷ ਾਂ ਕਿਹਾ ਕਿ ਸਾਰੀਆਂ ਸੀਨੀਅਰ ਕਲੱਬਾਂ ਦੇ ਸਹਿਯੋਗ ਨਾਲ ਐਸੋਸੀਏਸ਼ਨ ਦੀ ਕਾਰਜਕਾਰਨੀ ਆਪਣਾ ਕੰਮ ਪੂਰੀ ਜ਼ਿੰਮੇਂਵਾਰੀ ਨਾਲ ਨਿਭਾਅ ਰਹੀ ਹੈ ਅਤੇ ਇਹ ਸਿਲਸਿਲਾ ਅੱਗੋਂ ਇੰਜ ਹੀ ਜਾਰੀ ਰਹੇਗਾ। ਮੰਚ-ਸੰਚਾਲਕ ਦੀ ਜ਼ਿੰਮੇਂਵਾਰੀ ਐਸੋਸੀਏਸ਼ਨ ਦੇ ਸਕੱਤਰ ਪ੍ਰੀਤਮ ਸਿੰਘ ਸਰਾਂ ਵੱਲੋਂ ਬਾਖ਼ੂਬੀ ਨਿਭਾਈ ਗਈ ਜਿਨ÷ ਾਂ ਦਾ ਸਾਥ ਮੀਡੀਆ ਸੰਚਾਲਕ ਮੁਹਿੰਦਰ ਸਿੰਘ ਮੋਹੀ ਵੱਲੋਂ ਦਿੱਤਾ ਗਿਆ। ਇਸ ਸਮਾਗ਼ਮ ਦੀ ਸ਼ਾਨਦਾਰ ਸਫ਼ਲਤਾ ਲਈ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਕਾਰਜਕਾਰਨੀ ਦੇ ਉਨ÷ ਾਂ ਦੇ ਸਾਥੀ ਅਤੇ ਸਮੂਹ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰ ਵਧਾਈ ਦੇ ਹੱਕਦਾਰ ਹਨ।