17.5 C
Toronto
Tuesday, September 29, 2026
spot_img
Homeਕੈਨੇਡਾ'ਬਾਰ ਐਂਡ ਗਰਿਲ' ਦੀ ਪਹਿਲੀ ਸਾਲ ਗਿਰ੍ਹਾ ਦੀ ਸੈਲੀਬ੍ਰੇਸ਼ਨ

‘ਬਾਰ ਐਂਡ ਗਰਿਲ’ ਦੀ ਪਹਿਲੀ ਸਾਲ ਗਿਰ੍ਹਾ ਦੀ ਸੈਲੀਬ੍ਰੇਸ਼ਨ

‘ਬਾਰ ਐਂਡ ਗਰਿਲ’ ਦੀ ਪਹਿਲੀ ਸਾਲ ਗਿਰ੍ਹਾ ਦੀ ਸੈਲੀਬ੍ਰੇਸ਼ਨਬਰੈਂਪਟਨ/ਬਾਸੀ ਹਰਚੰਦ : ਕੁਲਜੀਤ ਸਿੰਘ ਜੰਜੂਆ ਅਤੇ ਰਾਹੁਲ ਬਜਾਜ ਨੇ ਆਪਣੇ ਸਫਲਤਾ ਪੂਰਵਕ ਚੱਲ ਰਹੇ ਬਾਰ ਐਂਡ ਗਰਿਲ ਰੈਸਟੋਰੈਂਟ ਦੀ ਪਹਿਲੀ ਐਨੀਵਰਸਰੀ ਬੜੀ ਧੂਮ-ਧਾਮ ਨਾਲ ਦੋ ਅਗਸਤ ਦਿਨ ਸ਼ੁਕਰਵਾਰ ਨੂੰ ਮਨਾਈ। ਪਿਛਲੇ ਸਾਲ ਹੀ ਕੁਲਜੀਤ ਸਿੰਘ ਨੇ ਇਸ ਰੈਸਟੋਰੈਂਟ ਦਾ ਮਾਲਕਾਨ ਹੱਕ ਲਿਆ ਸੀ। ਇੱਕ ਸਾਲ ਵਿੱਚ ਹੀ ਬੜੇ ਸੁਚੱਜੇ ਢੰਗ ਅਤੇ ਮਿਹਨਤ ਦੁਆਰਾ ਇਸ ਨੂੰ ਬਲੰਦੀਆਂ ‘ਤੇ ਪਹੁੰਚਾ ਦਿਤਾ। ਕਮਲ ਖਹਿਰਾ ਨੇ ਵਿਸ਼ੇਸ ਤੌਰ ‘ਤੇ ਪਹੁੰਚ ਕੇ ਰੈਸਟੋਰੈਂਟ ਦੀ ਸਫਲਤਾ ‘ਤੇ ਵਧਾਈਆਂ ਦਿੱਤੀਆਂ।
ਬਰੈਂਪਟਨ ਸਿਟੀ ਦੇ ਮੇਅਰ ਮਾਨਯੋਗ ਪੈਟਰਿਕ ਬਰਾਊਨ ਨੇ ਕੇਕ ਕੱਟ ਕੇ ਫੰਕਸ਼ਨ ਦਾ ਅਗਾਜ਼ ਕੀਤਾ ਅਤੇ ਬਿਜਨਿਸ ਦੀ ਸਫਲਤਾ ‘ਤੇ ਵਧਾਈ ਦਿੱਤੀ। ਇਸ ਸਮੇਂ ‘ਤੇ ਬਰੈਂਪਟਨ ਸਿਟੀ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਕੌਸਲਰ ਰੌਡ ਪਾਵਰ, ਨਵਜੀਤ ਕੌਰ, ਕੁਲਦੀਪ ਸਿੰਘ ਗੋਲੀ ਪੀ ਏ ਮੇਅਰ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ, ਪੰਜਾਬੀ ਸੱਭਿਆਚਾਰ ਮੰਚ ਵੱਲੋਂ ਹਰਚੰਦ ਸਿੰਘ ਬਾਸੀ ਅਤੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਮਿੱਤਰ ਦੋਸਤ ਫੰਕਸ਼ਨ ਵਿੱਚ ਸ਼ਾਮਲ ਹੋਏ। ਗੀਤ ਸੰਗੀਤ ਦੇ ਪ੍ਰੋਗਰਾਮ ਨੇ ਆਪਣਾ ਰੰਗ ਬੰਨ੍ਹਿਆ ਹੋਇਆ ਸੀ।
ਕੁਲਜੀਤ ਸਿੰਘ ਦੇ ਸਫਲ ਬਿਜਨਿਸ ‘ਤੇ ਪਿਤਾ ਕੁਲਵੰਤ ਸਿੰਘ ਜੰਜੂਆ, ਮਾਤਾ ਮਨਜੀਤ ਕੌਰ, ਭਰਾ ਅਜੈਪਾਲ ਸਿੰਘ ਅਤੇ ਸਾਰੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ। ਸਭ ਨੇ ਖਾਣ ਪੀਣ ਦਾ ਖੂਬ ਅਨੰਦ ਮਾਣਿਆ ਅਤੇ ਡਾਂਸ ਕੀਤਾ।

 

 

RELATED ARTICLES
POPULAR POSTS