ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਆਪਣੇ ਮੰਤਰੀਆਂ ਨਾਲ ਪੁੱਜੇ
ਬਰੈਂਪਟਨ/ਬਲਜਿੰਦਰ ਸੇਖਾ : ਬਰੈਂਪਟਨ ਪੱਛਮੀ ਦੇ ਵਿਧਾਇਕ ਅਮਰਜੋਤ ਸੰਧੂ ਵੱਲੋਂ ਸਲਾਨਾ ਬਾਰਬਕਿਊ ਕਰਵਾਇਆ ਗਿਆ। ਇਸ ਮੌਕੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਆਪਣੇ ਸਾਥੀਆਂ ਸਮੇਤ ਪੁੱਜੇ। ਡੱਗ ਫੋਰਡ ਨੇ ਵਿਧਾਇਕ ਅਮਰਜੋਤ ਸੰਧੂ ਤੇ ਉਹਨਾਂ ਦੀ ਟੀਮ ਦੀ ਭਰਵੀਂ ਸ਼ਲਾਘਾ ਕੀਤੀ। ਬਰੈਂਪਟਨ ਤੇ ਇਸ ਹਲਕੇ ਦੇ ਵਸਨੀਕਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਪ੍ਰੀਮੀਅਰ ਤੇ ਉਨਟਾਰੀਓ ਸਰਕਾਰ ਦੇ ਮੰਤਰੀਆਂ ਦਾ ਸ਼ਹਿਰ ਵਿੱਚ ਪੁੱਜਣ ਤੇ ਸਵਾਗਤ ਕੀਤਾ। ਇਸ ਮੌਕੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਵਿਧਾਇਕ ਹਰਦੀਪ ਸਿੰਘ ਗਰੇਵਾਲ ਤੋਂ ਇਲਾਵਾ ਫੈਡਰਲ ਕੰਸਰਵੇਟਿਵ ਦੀ ਨਾਮੀਨੇਸ਼ਨ ਲੜ ਰਹੇ ਉਮੀਦਵਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਤੋਂ ਇਲਾਵਾ ਖਾਣ ਪੀਣ ਤੇ ਖੇਡਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਮੀਡੀਏ ਵੱਲੋਂ ਕਵਰੇਜ ਕੀਤੀ ਗਈ। ਪ੍ਰੀਮੀਅਰ ਡੱਗ ਫੋਰਡ, ਵਿਧਾਇਕ ਅਮਰਜੋਤ ਸੰਧੂ ਤੇ ਉਹਨਾਂ ਦੀ ਟੀਮ ਨੇ ਭਾਰਤ ਤੋਂ ਪੁੱਜੇ ਨਾਵਲਕਾਰ ਦਵਿੰਦਰ ਸਿੰਘ ਸੇਖਾ ਤੇ ਸਤਵਿੰਦਰ ਕੌਰ ਦਾ ਕੈਨੇਡਾ ਆਉਣ ‘ਤੇ ਸਵਾਗਤ ਕੀਤਾ ਗਿਆ।