Breaking News
Home / ਕੈਨੇਡਾ / ਮਾਲਟਨ ਤੋਂ ਰੈਕਸਡੇਲ ਤੱਕ ਸਜਿਆ ਨਗਰ ਕੀਰਤਨ

ਮਾਲਟਨ ਤੋਂ ਰੈਕਸਡੇਲ ਤੱਕ ਸਜਿਆ ਨਗਰ ਕੀਰਤਨ

Nagar Kirtan-5 copy copyਮੀਂਹ ਦੇ ਬਾਵਜੂਦ ਸੰਗਤਾਂ ਦਾ ਭਾਰੀ ਇਕੱਠ, ਵੱਡੀ ਤਾਦਾਦ ਵਿਚ ਨਗਰ ਕੀਰਤਨ ‘ਚ ਲੀਡਰਾਂ ਨੇ ਵੀ ਕੀਤੀ ਸ਼ਮੂਲੀਅਤ
ਮਾਲਟਨ/ਕੰਵਲਜੀਤ ਸਿੰਘ ਕੰਵਲ
ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਨਾ ਦੇ 317ਵੇਂ ਦਿਵਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ 300 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਿਨ ਭਰ ਰੁਕ ਰੁਕ ਕੇ ਹੁੰਦੀ ਬਾਰਸ਼ ਦੇ ਬਾਵਜੂਦ ਓਨਟਾਰੀਓ  ਗੁਰਦੁਆਰਾਜ਼ ਕਮੇਟੀ ਅਤੇ ਉਸ ਦੇ ਸਹਿਯੋਗੀ ਗੁਰਦੁਆਰਾ  ਸਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਆਮ ਨਾਲੋਂ ਥੋੜੀ ਹੌਲੀ ਰਫਤਾਰ ਨਾਲ ਚੱਲਦਾ ਨਗਰ ਕੀਰਤਨ ਰਿਵਾਇਤੀ ਸ਼ਾਨ ਨਾਲ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਤੋਂ ਮੌਰਨਿੰਗ ਸਟਾਰ, ਹੰਬਰਵੁੱਡ ਬੂਲੇਵਾਰਡ, ਹੰਬਰਲਾਈਨ, ਫਿੰਚ, ਵੈਸਮੋਰ ਡਰਾਈਵ ਤੋਂ ਹੁੰਦਾ ਹੋਇਆ ਰੈਕਸਡੇਲ ਗੁਰੁਦਆਰਾ ਸਾਹਿਬ ਪੁੱਜਾ। ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਇਸ ਸਾਲ ਪਾਸ ਕੀਤੇ ਗਏ ਮਤਿਆਂ ਵਿੱਚ ਫੈਡਰਲ, ਪ੍ਰੋਵਿੰਸ਼ੀਅਲ ਅਤੇ ਬਰੈਂਪਟਨ ਵਰਗੇ ਸ਼ਹਿਰਾਂ ਅਤੇ ਅਦਾਰਿਆਂ ਵਿੱਚ ਵਿਸਾਖੀ ਮਨਾਉਣ ਅਤੇ ਨਿਸ਼ਾਨ ਸਾਹਿਬ ਝੁਲਾਉਣ ਦੀਆਂ ਰਸਮਾਂ ਪ੍ਰਤੀ ਸਮੂਹ ਲੋਕਾਂ, ਸਰਕਾਰਾਂ ਦਾ ਧੰਨਵਾਦ ਕਰਨਾ, ਮਤਿਆਂ ਵਿੱਚ ਖਾਲਿਸਤਾਨ ਦੀ ਮੰਗ, ਭਾਰਤ ਵਿੱਚ ਸਿੱਖਾਂ ਉੱਤੇ ਹੁੰਦੀਆਂ ਵਧੀਕੀਆਂ ਸਮੇਤ  ਗੁਰੂ ਗ੍ਰੰਥ ਸਾਹਿਬ ਅਕੈਡਮੀ ਵੱਲੋਂ ਪ੍ਰਸਤਾਵਿਤ ਨਵੀਂ ਅੰਮ੍ਰਿਤ ਸੰਚਾਰ ਵਿਧੀ ਦਾ ਵਿਸ਼ੇਸ਼ ਕਰਕੇ ਨੋਟਿਸ ਲਿਆ ਗਿਆ ਅਤੇ ਕਿਹਾ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਿਰਜਣਾ ਅਤੇ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਨੂੰ ਵੰਗਾਰਨ ਦੀ ਕਿਸੇ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9 ਵਜੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ, ਢਾਡੀਆਂ ਅਤੇ ਕਥਾਵਾਚਕਾਂ ਨੇ ਸੰਗਤਾ ਨੂੰ ਨਿਹਾਲ ਕੀਤਾ। ਇਹਨਾਂ ਵਿੱਚ ਸੰਤ ਹਰੀ ਸਿੰਘ ਰੰਧਾਵੇ ਵਾਲੇ, ਸਟੇਜ ਤੋਂ ਸਿਆਸੀ, ਧਾਰਮਿਕ ਅਤੇ ਸਮਾਜਿਕ ਨੇਤਾਵਾਂ ਜਿਹਨਾਂ ਨੇ ਸੰਬੋਧਨ ਕੀਤਾ ਉਹਨਾਂ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ, ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ, ਸਿਟੀ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਟੋਰੀ ਪਾਰਟੀ ਦੇ ਨੇਤਾ ਪੈਟਰਿਕ ਬਰਾਊਨ, ਮਿਸੀਸਾਗਾ ਕਾਉਂਸਲਰ ਕੈਰੋਲਿਨ ਪੈਰਿਸ਼, ਐਮ ਪੀ ਰਾਮੇਸ਼ਵਰ ਸਿੰਘ ਸੰਘਾ, ਐਮ ਪੀ ਬੌਬ ਸਰੋਆ, ਬ੍ਰਿਟਿਸ਼ ਕੋਲੰਬੀਆ ਤੋਂ ਮਨਿੰਦਰ ਸਿੰਘ, ਦੇ ਨਾਮ ਵਿਸ਼ੇਸ਼ ਕਰਕੇ ਸ਼ਾਮਲ ਹਨ। ਇਸਤੋਂ ਇਲਾਵਾ ਐਮ ਪੀ ਰਿੱਕ ਡੈਕਸਟਰ, ਸਾਬਕਾ ਐਮ ਪੀ ਬਲਜੀਤ ਗੋਸਲ, ਨੇ ਵੀ ਹਾਜ਼ਰੀ ਭਰੀ। ਮਾਲਟਨ ਵਿਖੇ ਸਟੇਜ ਦੀ ਜੁੰਮੇਵਾਰੀ ਜਸਬੀਰ ਸਿੰਘ ਬੋਪਾਰਾਏ ਅਤੇ ਭਗਤ ਸਿੰਘ ਬਰਾੜ ਨੇ ਮਿਲ ਕੇ ਨਿਭਾਈ। ਅਰਦਾਸ ਉਪਰੰਤ ਨਗਰ ਕੀਰਤਨ ਸਹੀ 1 ਵਜੇ ਗੁਰਦੁਆਰਾ ਰੈਕਸਡੇਲ ਸਾਹਿਬ ਵੱਲ ਰਵਾਨਾ ਹੋਇਆ। ਲਗਾਤਾਰ ਥੋੜਾ ਥੋੜਾ ਮੀਂਹ ਪੈਣ ਕਾਰਣ ਸੰਗਤਾਂ ਨੂੰ ਨਗਰ ਕੀਰਤਨ ਦੇ ਨਾਲ ਚੱਲਣ ਵਿੱਚ ਪਰੇਸ਼ਾਨੀ ਆਉਂਦੀ ਰਹੀ ਲੇਕਿਨ ਉਹਨਾਂ ਦੇ ਉਤਾਸ਼ਹ ਵਿੱਚ ਕੋਈ ਕਮੀ ਨਹੀਂ ਆਈ। ਬਾਰਸ਼ ਦੀ ਵਜਹ ਕਰਕੇ ਨਗਰ ਕੀਰਤਨ ਦੇ ਸਫ਼ਰ ਦਾ ਸਮਾਂ ਆਮ ਨਾਲੋਂ ਵੱਧ ਹੋ ਗਿਆ ਜਿਸਦੇ ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਬੱਚੇ ਅਤੇ ਬਜ਼ਰੁਗ ਥੱਕੇ ਵਿਖਾਈ ਦਿੱਤੇ।  ਓਨਟਾਰੀਓ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲਿਨ ਵਿੱਨ ਆਪਣੇ ਸਾਥੀ ਐਮ ਪੀ ਪੀ ਜਿਹਨਾਂ ‘ਚ ਵਿੱਕ ਢਿੱਲੋਂ, ਹਰਿੰਦਰ ਮੱਲੀਂ , ਅੰਮ੍ਰਿਤ ਮਾਂਗਟ ਸਮੇਤ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ। ਅੰਨ ਪਦਾਰਥ ਦੀ ਬਹੁਲਤਾ ਨਗਰ ਕੀਰਤਨ ਦੌਰਾਨ ਲਾਏ ਗਏ ਲੰਗਰਾਂ ਵਿੱਚ ਸਾਫ਼ ਵਿਖਾਈ ਦੇ ਰਹੀ ਸੀ। ਪੀਜ਼ਿਆਂ ਤੋਂ ਲੈ ਕੇ ਆਈਸ ਕ੍ਰੀਮ, ਕੁਲਫੀਆਂ, ਸਰੋਂ ਦਾ ਸਾਗ, ਚਾਟ, ਤਾਜਾ ਜੂਸ, ਜਲੇਬੀਆਂ, ਸਮੋਸੇ, ਰੋਟੀ, ਸਬਜ਼ੀਆਂ ਤੱਕ ਪਦਾਰਥਾਂ ਦੇ ਲੰਗਰ ਸੇਵਦਾਰਾਂ ਵੱਲੋਂ ਵਰਤਾਏ ਜਾ ਰਹੇ ਸਨ। ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਭਾਵਨਾ ਇਸ ਹੱਦ ਤੱਕ ਤੀਬਰ ਸੀ ਕਿ ਉਹ ਲੋਕਾਂ ਨੂੰ ਘੇਰ ਘੇਰ ਕੇ ਲੰਗਰ ਖਾਣ ਲਈ ਅਰਜ਼- ਬੇਨਤੀਆਂ ਕਰਦੇ ਵੇਖੇ ਗਏ।
ਨਗਰ ਕੀਰਤਨ ਆਪਣੇ ਅੰਤਮ ਪੜਾਅ ਉੱਤੇ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਪੁੱਜਿਆ। ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਜਗਮੀਤ ਸਿੰਘ ਜਲਵਾ, ਪਰਦੀਪ ਸਿੰਘ, ਕੁਲਦੀਪ ਕੌਰ ਤਲਵੰਡੀ ਫੱਡੂ ਅਤੇ ਸ਼ਾਨ-ਏ-ਪੰਜਾਬ ਦੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਸਨ। ਇੱਥੇ ਸਟੇਜ ਤੋਂ ਹੋਰਾਂ ਤੋਂ ਇਲਾਵਾ ਸਾਇੰਸ ਮੰਤਰੀ ਕ੍ਰਿਸਟੀ ਡੰਕਨ ਨੇ ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਿੱਖ ਸੰਗਤਾਂ ਦੇ ਨਾਂ ਸੰਦੇਸ਼ ਪੜ੍ਹ ਕੇ ਸੁਣਾਇਆ, ਇਸ ਸਮੇਂ ਉਹਨਾਂ ਨਾਲ ਰਮੇਸ਼ਵਰ ਸਿੰਘ ਸੰਘਾ, ਸੋਨੀਆਂ ਸਿੱਧੂ,ਰੂਬੀ ਸਹੋਤਾ ਅਤੇ ਰਾਜ ਗਰੇਵਾਲ (ਸਾਰੇ ਮੈਂਬਰ ਪਾਰਲੀਮੈਂਟ) ਆਦਿ ਸ਼ਾਮਲ ਸਨ। ਅੇਮ ਪੀ ਪੀ ਹਰਿੰਦਰ ਮੱਲੀ,ਐਨ ਡੀ ਪੀ ਲੀਡਰ ਐਂਡਰੀਆ ਹਾਵਰਥ, ਡਿਪਟੀ ਨੇਤਾ ਜਗਮੀਤ ਸਿੰਘ, ਕੈਲੇਡਾਨ ਦੇ ਮੇਅਰ ਐਲਨ ਥੌਮਸਨ, ਸਿੱਖਸ ਫਾਰ ਜਸਟਿਸ ਦੇ ਜੇਅ ਗਰੇਵਾਲ, ਓਨਟੇਰੀਓ ਗੁਰਦੁਆਰਾਜ਼ ਕਮੇਟੀ ਦੇ ਅਮਰਜੀਤ ਸਿੰਘ ਮਾਨ ਨੇ ਸੰਬੋਧਨ ਕੀਤਾ। ਸਟੇਜ ਦੀ ਜੁੰਮੇਵਾਰੀ ਗੁਰਦੇਵ ਸਿੰਘ, ਮੇਜਰ ਸਿੰਘ ਅਤੇ ਰਣਜੀਤ ਸਿੰਘ ਤੂਰ ਨੇ ਨਿਭਾਈ ਵੀ ਇਸ ਮੌਕੇ ਪੁੱਜੀ ਹੋਈ ਸੀ ਲੇਕਿਨ ਉਸਨੇ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਨਹੀਂ ਕੀਤਾ। ਸਟੇਜ ਸਾਹਮਣੇ ਟੈਲੀਵਿਜ਼ਨ ਚੈਨਲ ਵਾਲਿਆਂ ਦਾ ਐਨਾ ਵੱਡਾ ਝੁਰਮਟ ਸੀ ਕਿ ਸੰਗਤਾਂ ਨੂੰ ਸਟੇਜ ਕਾਰਵਾਈ ਵਿਖਾਈ ਹੀ ਨਹੀਂ ਸੀ ਦੇ ਰਹੀ। ਵੇਖਿਆ ਇਹ ਵੀ ਗਿਆ ਕਿ ਸੰਗਤਾਂ ਦਾ ਸਟੇਜ ਨਾਲੋਂ ਲੰਗਰ ਅਤੇ ਹੋਰ ਗਤੀਵਿਧੀਆਂ ਵੱਲ ਵਧੇਰੇ ਧਿਆਨ ਸੀ।

Check Also

ਕੈਨੇਡਾ ਪਹੁੰਚਣ ਵਾਲੇ ਸੈਂਕੜੇ ਟਰੈਵਲਰਜ਼ ਪਾਏ ਜਾ ਰਹੇ ਹਨ ਕੋਵਿਡ-19 ਪਾਜ਼ੀਟਿਵ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਪਰਤਣ ਵਾਲੇ ਲੋਕਾਂ ਨੂੰ ਫੈਡਰਲ ਸਰਕਾਰ ਵੱਲੋਂ ਹੋਟਲਾਂ ਵਿੱਚ ਲਾਜ਼ਮੀ ਤੌਰ …