Breaking News
Home / ਪੰਜਾਬ / 2015 ‘ਚ ਮਿਲ ਚੁੱਕਾ ਹੈ ਪਦਮਸ੍ਰੀ ਐਵਾਰਡ, ਫਿਲਹਾਲ ਇੰਦੌਰ ਦੇ ਆਦਿਵਾਸੀ ਪਿੰਡ ‘ਚ ਰਹਿ ਰਹੀ ਹੈ

2015 ‘ਚ ਮਿਲ ਚੁੱਕਾ ਹੈ ਪਦਮਸ੍ਰੀ ਐਵਾਰਡ, ਫਿਲਹਾਲ ਇੰਦੌਰ ਦੇ ਆਦਿਵਾਸੀ ਪਿੰਡ ‘ਚ ਰਹਿ ਰਹੀ ਹੈ

ਜਲੰਧਰ ਦੀ ਜਨਕ : 16 ਦੀ ਉਮਰ ‘ਚ ਹਾਰਟ ਸਰਜਰੀ, 60 ‘ਚ ਕੈਂਸਰ ਤੇ 64 ‘ਚ ਐਕਸੀਡੈਂਟ, 70 ‘ਚ ਕਰ ਰਹੀ ਆਦਿਵਾਸੀਆਂ ਦੀ ਸੇਵਾ
ਜਲੰਧਰ/ਬਿਊਰੋ ਨਿਊਜ਼ : 1964 ‘ਚ 16 ਸਾਲ ਦੀ ਉਮਰ ‘ਚ ਓਪਨ ਹਾਰਟ ਸਰਜਰੀ ਨਾਲ ਜਾਨ ਬਚੀ ਤਾਂ ਮਨ ‘ਚ ਧਾਰ ਲਿਆ ਸੀ ਕਿ ਪ੍ਰਮਾਤਮਾ ਦਾ ਧੰਨਵਾਦ ਕਰਨ ਦੇ ਲਈ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ‘ਚ ਲਗਾ ਦੇਵਾਂਗੀ। ਇਸ ਦੌਰਾਨ ਕਈ ਥਾਵਾਂ ‘ਤੇ ਨੌਕਰੀ ਕਰਕੇ ਸਮਾਜ ਸੇਵਾ ਕੀਤੀ। 37 ਸਾਲ ਦੀ ਉਮਰ ‘ਚ ਇੰਦੌਰ ਜਾ ਕੇ ਆਦਿਵਾਸੀ ਮਹਿਲਾਵਾਂ ਦੇ ਭਲੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 60 ਸਾਲ ਦੀ ਉਮਰ ‘ਚ ਕੈਂਸਰ ਹੋਇਆ ਅਤੇ 64 ਸਾਲ ਦੀ ਉਮਰ ‘ਚ ਭਿਆਨਕ ਸੜਕ ਹਾਦਸੇ ‘ਚ ਖੁਦ ਤਾਂ ਬਚ ਗਈ ਪ੍ਰੰਤੂ ਪਤੀ ਨੂੰ ਖੋ ਦਿੱਤਾ ਪ੍ਰੰਤੂ ਆਦਿਵਾਸੀਆਂ ਦੀ ਸੇਵਾ ਨਹੀਂ ਛੱਡੀ। ਅਸੀਂ ਗੱਲ ਕਰ ਰਹੇ ਹਾਂ ਜਲੰਧਰ ਦੀ ਪੁੱਤਰੀ 70 ਸਾਲਾ ਜਨਕ ਪਲਟਾ ਦੀ। ਜਨਕ ਨੇ ਸੌਰ ਊਰਜਾ ਅਤੇ ਸਮਾਜ ਸੇਵਾ ਦੇ ਖੇਤਰ ‘ਚ ਦੇਸ਼-ਵਿਦੇਸ਼ ‘ਚ ਵੀ ਨਾਂ ਕਮਾਇਆ। 2015 ‘ਚ ਜਨਕ ਨੂੰ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ ਗਿਆ। ਜਨਕ ਅਤੇ ਉਨ੍ਹਾਂ ਦੇ ਪਤੀ ਜਿਮੀ ਨੇ ਆਦਿਵਾਸੀ ਲੋਕਾਂ ਨੂੰ ਸੋਲਰ ਕੂਕਰ ਬਣਾਉਣ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਨੂੰ ਪੜ੍ਹਨ ਤੋਂ ਇਲਾਵਾ ਆਰਗੈਨਿਕ ਰੰਗ, ਮੋਮਬੱਤੀ, ਅਗਰਬੱਤੀ ਅਤੇ ਆਰਗੈਨਿਕ ਖੇਤੀ ਦੀ ਟ੍ਰੇਨਿੰਗ ਵੀ ਦਿੱਤੀ। ਅੱਜ ਇਕ ਲੱਖ ਤੋਂ ਜ਼ਿਆਦਾ ਲੋਕ ਇਨ੍ਹਾਂ ਤੋਂ ਟ੍ਰੇਨਿੰਗ ਲੈ ਚੁੱਕੇ ਹਨ। ਉਨ੍ਹਾਂ ਦੇ ਪਤੀ ਜਿਮੀ ਨੂੰ ਬ੍ਰਿਟੇਨ ਦੀ ਮਹਾਰਾਣੀ ਨੇ ਆਰਡਰ ਆਫ਼ ਬ੍ਰਿਟਿਸ਼ ਅੰਪਾਇਰ ਵੀ ਦਿੱਤਾ। ਜਨਕ ਸੰਯੁਕਤ ਰਾਸ਼ਟਰ ਦੇ ਮੰਚਾਂ ‘ਤੇ ਦੋ ਵਾਰ ਭਾਰਤ ਦੀ ਅਗਵਾਈ ਕਰ ਚੁੱਕੀ ਹੈ। ਅੱਜ ਕੱਲ੍ਹ ਇਥੋਂ 1300 ਕਿਲੋਮੀਟਰ ਦੂਰ ਇੰਦੌਰ ਨਾਲ ਲਗਦੇ ਆਦਿਵਾਸੀ ਪਿੰਡ ਸਨਾਵਦਿਆ ‘ਚ ਜਨਕ ਪਲਟਾ ਰਹਿੰਦੀ ਹੈ।
ਨਮਕ, ਤੇਲ, ਸ਼ੱਕਰ ਅਤੇ ਚਾਹਪੱਤੀ ਹੀ ਬਜ਼ਾਰ ਤੋਂ ਲਿਆਉਂਦੇ ਹਾਂ : ਜਨਤਕ ਨੇ ਦੱਸਿਆ ਕਿ ਪਿੰਡ ਦੀ ਅੱਧੀ ਏਕੜ ਜ਼ਮੀਨ ‘ਤੇ ਮੇਰੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ ਹਨ। ਬਾਜ਼ਾਰ ਤੋਂ ਅਸੀਂ ਸਿਰਫ਼ ਨਮਕ, ਤੇਲ, ਸ਼ੱਕਰ ਅਤੇ ਚਾਹਪੱਤੀ ਹੀ ਲਿਆਉਂਦੇ ਹਾਂ। ਅਸੀਂ ਗਊ ‘ਤੇ ਆਧਾਰਤ ਆਰਗੈਨਿਕ ਖੇਤੀ ਕਰਦੇ ਹਾਂ। ਗਊ ਦੇ ਬੱਛੇ ਗੱਡੇ ‘ਚ ਜੁੜਦੇ ਹਨ ਅਤੇ ਖਾਦ ਅਤੇ ਗਊ ਮੂਤਰ ਤੋਂ ਸਾਡੀ ਜ਼ਮੀਨ ਉਪਜਾਊ ਰਹਿੰਦੀ ਹੈ। ਅਸੀਂ ਬਾਜ਼ਾਰ ਘੱਟ ਹੀ ਜਾਂਦੇ ਹਾਂ ਇਸ ਲਈ ਨੋ ਵੇਸਟ ਜ਼ਿੰਦਗੀ ਜਿਊਂਦੇ ਹਾਂ। ਸਰਵੇ ਰਿਪੋਰਟ ‘ਚ ਅੰਕੜੇ ਬਦਲ ਦਿੰਦੇ ਹਾਂ। ਰਾਜਨੇਤਾ ਜਨਕ ਨੇ ਪੀਐਫ, ਹਾਈ ਕੋਰਟ ਅਤੇ ਕਈ ਸੰਸਥਾਵਾਂ ‘ਚ ਕੰਮ ਕੀਤਾ ਹੈ। ਐਮ ਏ ਰਾਜਨੀਤੀ ਸ਼ਾਸ਼ਤਰ ਦੀ ਕੀਤੀ ਹੈ ਅਤੇ 1977 ‘ਚ ਜੇਪੀ ਅੰਦੋਲਨ ਦੇ ਸਮੇਂ ਚੋਣ ਤੋਂ ਪਹਿਲਾਂ ਸਰਵੇਖਣ ਕੀਤਾ। ਪਿੰਡਾਂ, ਮਹਿਲਾਵਾਂ ਅਤੇ ਸਮਾਜਿਕ ਸਮੱਸਿਆਵਾਂ ਨਾਲ ਸਬੰਧਤ ਇਕ ਰਿਪੋਰਟ ਬਣਾਈ। ਉਹ ਰਿਪੋਰਟ ਬਣਾ ਕੇ ਸਰਕਾਰ ਨੂੰ ਦਿੱਤੀ ਅਤੇ ਰਾਜਨੇਤਾ ਅੰਕੜੇ ਬਦਲ ਦਿੰਦੇ ਬਾਅਦ ‘ਚ ਉਨ੍ਹਾਂ ਨੇ ਰਿਪੋਰਟ ਬਣਾਉਣੀ ਹੀ ਬੰਦ ਕਰ ਦਿੱਤੀ।
ਸੇਵਾ ਕਰਕੇ ਪ੍ਰਮਾਤਮਾ ਦਾ ਕਰ ਰਹੀ ਹਾਂ ਧੰਨਵਾਦ
1948 ਨੂੰ ਮਾਈ ਹੀਰਾਂ ਗੇਟ ਦੇ ਕੋਲ ਲਾਵਾਂ ਮੁਹੱਲੇ ‘ਚ ਜਨਮੀਂ ਜਨਕ ਪਲਟਾ ਦੇ ਪਿਤਾ ਵਿਸ਼ੰਬਰ ਦਾਸ ਪਲਟਾ ਜਲੰਧਰ ਦੇ ਵੱਡੇ ਟਰਾਂਸਪੋਰਟਰ ਸਨ। ਜਨਕ ਦੱਸਦੀ ਹੈ ਕਿ 1964 ‘ਚ ਜਿਸ ਦਿਨ ਮੈਂ ਬੇਹੋਸ਼ ਹੋਈ ਉਸ ਦਿਨ ਨਹਿਰੂ ਦੀ ਮੌਤ ਹੋਈ ਨੂੰ 13 ਦਿਨ ਹੀ ਹੋਏ ਸਨ। ਪੀਜੀਆਈ ‘ਚ ਪਤਾ ਲੱਗਿਆ ਕਿ ਦਿਲ ‘ਚ ਸੁਰਾਖ ਹੈ। 9 ਮਹੀਨੇ ਹਸਪਤਾਲ ‘ਚ ਰਹੀ। ਕੈਨੇਡਾ ਤੋਂ ਦੋ ਡਾਕਟਰ ਬੁਲਾਏ ਗਏ। ਅਪ੍ਰੇਸ਼ਨ ਤੋਂ ਬਾਅਦ ਜਦੋਂ ਹੋਸ਼ ਆਈ ਤਾਂ ਪ੍ਰਮਾਤਮਾ ਨੂੰ ਕਿਹਾ ਕਿ ਹੇ ਪ੍ਰਮਾਤਮਾ ਹੁਣ ਪੂਰੀ ਜ਼ਿੰਦਗੀ ਮੈਂ ਤੁਹਾਡਾ ਧੰਨਵਾਦ ਕਰਦੀ ਹੋਈ ਲੋਕਾਂ ਦੀ ਸੇਵਾ ‘ਚ ਲਗਾ ਦੇਵਾਂਗੀ। 1985 ‘ਚ ਇੰਦੌਰ ‘ਚ ਬਰਲੀ ਡਿਵੈਲਪਮੈਂਟ ਸੰਸਥਾ ਦੀ ਸਥਾਪਨਾ ਕੀਤੀ। ਆਦਿਵਾਸੀ ਮਹਿਲਾਵਾਂ ਦੀ ਪੜ੍ਹਾਈ, ਮਹਿਲਾ ਸ਼ਸ਼ਕਤੀਕਰਨ ਦਾ ਕੰਮ ਸ਼ੁਰੂ ਕੀਤਾ। ਅਕਤੂਬਰ 1988 ‘ਚ ਆਇਰਲੈਂਡ ਤੋਂ ਜਿਮੀ ਮੇਰਾ ਇੰਸਟੀਚਿਊਟ ਦੇਖਣ ਆਏ। ਮੇਰੀ ਤਰ੍ਹਾਂ ਉਹ ਵੀ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪ੍ਰੰਤੂ ਨਵੰਬਰ 1988 ‘ਚ ਅਸੀਂ ਵਿਆਹ ਕਰ ਲਿਆ ਪ੍ਰੰਤੂ ਤਹਿ ਕਰ ਲਿਆ ਕਿ ਬੱਚਾ ਪੈਦਾ ਨਹੀਂ ਕਰਾਂਗੇ ਅਤੇ ਪੂਰੀ ਜ਼ਿੰਦਗੀ ਮੈਂ ਆਦਿਵਾਸੀ ਮਹਿਲਾਵਾਂ ਦੀ ਭਲਾਈ ਦੇ ਲਈ ਕੰਮ ਕਰਾਂਗੀ।

Check Also

ਵਿਜੇ ਸਾਂਪਲਾ ਛੱਡ ਸਕਦੇ ਹਨ ਭਾਜਪਾ!

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਰਕੇ ਹੋਏ ਨਰਾਜ਼ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਭਾਜਪਾ ਦੇ ਦਿੱਗਜ਼ …