4.7 C
Toronto
Saturday, April 4, 2026
spot_img
Homeਪੰਜਾਬਭਾਰਤ ਜੋੜੋ ਯਾਤਰਾ ਦੌਰਾਨ ਭਾਜਪਾ ਅਤੇ ਆਰਐਸਐਸ ’ਤੇ ਵਰ੍ਹੇ ਰਾਹੁਲ ਗਾਂਧੀ 

ਭਾਰਤ ਜੋੜੋ ਯਾਤਰਾ ਦੌਰਾਨ ਭਾਜਪਾ ਅਤੇ ਆਰਐਸਐਸ ’ਤੇ ਵਰ੍ਹੇ ਰਾਹੁਲ ਗਾਂਧੀ 

ਕਿਹਾ : ਦੇਸ਼ ਦਾ ਮੀਡੀਆ ਅਤੇ ਚੋਣ ਕਮਿਸਨ ਵੀ ਭਾਜਪਾ ਤੇ ਆਰਐਸਐਸ ਦੇ ਦਬਾਅ ਹੇਠ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿਚ ਅੱਜ ਛੇਵਾਂ ਦਿਨ ਸੀ। ਇਸੇ ਤਹਿਤ ਰਾਹੁਲ ਗਾਂਧੀ ਇਕ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ’ਤੇ ਜਮ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ’ਤੇ ਆਰਐਸਐਸ ਅਤੇ ਭਾਜਪਾ ਦਾ ਕੰਟਰੋਲ ਅਤੇ ਦੇਸ਼ ਦਾ ਮੀਡੀਆ ਅਤੇ ਚੋਣ ਕਮਿਸ਼ਨ ਵੀ ਇਨ੍ਹਾਂ ਦਬਾਅ ਹੇਠ ਹੀ ਕੰਮ ਕਰ ਰਿਹਾ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ ਆਗੂ ਵਰੁਣ ਗਾਂਧੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਹ ਵਰੁਣ ਗਾਂਧੀ ਨੂੰ ਤਾਂ ਗਲੇ ਲਗਾ ਸਕਦੇ ਹਨ ਪ੍ਰੰਤੂ ਉਹ ਉਨ੍ਹਾਂ ਦੀ ਵਿਚਾਰਧਾਰਾ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਦੀ ਅਲੱਗ ਵਿਚਾਰਧਾਰਾ ਹੈ ਜਦਕਿ ਵਰੁਣ ਗਾਂਧੀ ਨੇ ਅਲੱਗ ਵਿਚਾਰਧਾਰਾ ਨੂੰ ਚੁਣਿਆ ਹੈ ਅਤੇ ਮੈਂ ਵਰੁਣ ਗਾਂਧੀ ਵਾਲੀ ਵਿਚਾਰਧਾਰਾ ਕਦੇ ਵੀ ਨਹੀਂ ਅਪਣਾ ਸਕਦਾ। ਮੀਡੀਆ ਰਿਪੋਰਟਾਂ ਅਨੁਸਾਰ ਯਾਤਰਾ ਦੌਰਾਨ ਹੁਸ਼ਿਆਰਪੁਰ ’ਚ ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਅਣਗਹਿਲੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਦਿੱਲੀ ਵਿਚ ਵੀ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਅਣਗਹਿਲੀ ਹੋਈ ਸੀ।

RELATED ARTICLES
POPULAR POSTS