Breaking News
Home / ਕੈਨੇਡਾ / ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਬੈਕ ਟੂ ਸਕੂਲ ਪਿਕਨਿਕ ਮੇਲਾ

ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਬੈਕ ਟੂ ਸਕੂਲ ਪਿਕਨਿਕ ਮੇਲਾ

ਬਰੈਂਪਟਨ : ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਦਿਨ ਸ਼ੁੱਕਰਵਾਰ 1 ਸਿਤੰਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਮਾਉਂਟੇਨਐਸ਼ ਪਾਰਕ ਵਿੱਚ (ਸੰਡਲਵੁੱਡ ਅਤੇ ਮਾਉਂਟੇਨਐਸ਼ ਕਾਰਨਰ) ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਮੇਲਾ ਅਤੇ ਬੈਕ ਟੂ ਸਕੂਲ ਪਿਕਨਿਕ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਖੁੱਲੇ ਰੰਗਾ-ਰੰਗ ਮਨੋਰੰਜਨ ਨਾਲ ਭਰਪੂਰ ਹੋਵੇਗਾ। ਬੀਬੀਆਂ, ਮਰਦਾਂ ਅਤੇ ਬੱਚਿਆਂ ਦੇ ਖੇਡ ਮੁਕਾਬਲੇ ਹੋਣਗੇ। ਬੱਚਿਆਂ ਲਈ 100 ਮੀਟਰ ਰੇਸ (ਉਮਰ 8-14), ਬੀਬੀਆਂ ਦੀ ਮਿਉਜਕਲ ਚੇਅਰ 30 ਸਾਲ ਤੋਂ ਉੱਪਰ, ਮਰਦਾਂ ਦੀ 100 ਮੀਟਰ ਰੇਸ(55-65 ਤੋਂ ਉਪਰ) ਅਤੇ ਵਾਕ (65-75 ਤੋਂ ਉੱਪਰ, ਪਾਰਕ ਦੇ ਦੋ ਰਾਉਂਡ) ਹੋਣਗੇ। ਖੇਡ ਮੁਕਾਬਲਿਆਂ ਲਈ 5 ਤੋਂ ਉੱਪਰ ਮੈਂਬਰਾਂ ਦਾ ਹੋਣਾਂ ਜਰੂਰੀ ਹੈ। ਸੀਨੀਅਰਜ਼ ਦੇ ਤਾਸ਼ (ਸੀਪ) ਮੁਕਾਬਲਿਆਂ ਲਈ ਟੀਮ ਮੈਂਬਰ ਫੀਸ 10 ਡਾਲਰ ਰੱਖੀ ਗਈ ਹੈ। ਖਿਡਾਰੀਆਂ ਲਈ ਨੋਟ:ਫੋਟੋ ਆਈ ਡੀ ਜਰੂਰੀ ਹੈ। ਸੇਫਟੀઠ ਲਈ ਆਪਣੀ ਜਿੰਮੇਵਾਰੀ ਦੀ ਹਿਦਾਇਤ ਹੈ। ਪਹਿਲੇ,ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਖੇਡ ਜੇਤੂਆਂ ਨੂੰ (ਕੱਪ) ਇਨਾਮ ਸ਼ਾਮ 6 ਵਜੇ ਦਿੱਤੇ ਜਾਣਗੇ।ਮਨੋਰੰਜਨ ਲਈ ਗੀਤ-ਸੰਗੀਤ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਸਾਰੇ ਐਮ ਪੀ,ਐਮ ਪੀ ਪੀ, ਸਕੂਲ ਟਰੱਸਟੀ, ਕੌਂਸਲਰਾਂ ਅਤੇ ਦੂਸਰੇ ਲੀਡਰਾਂ ਸਮੇਤ ਟੀਚਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸਾਰੇ ਪਰਿਵਾਰਾਂ ਨੂੰ ਬੱਚਿਆਂ ਸਮੇਤ ਅਤੇ ਸਾਰੀਆਂ ਸੀਨੀਅਰ ਕਲੱਬਾਂ ਨੂੰ ਵੀ ਖੁੱਲਾ ਸੱਦਾ ਹੈ। ਗਾਇਕ ਰਣਜੀਤ ਮਣੀਂ, ਜਯੋਤੀ ਸ਼ਰਮਾਂ, ਸੁਖਦੇਵ ਸਿੰਘ, ਅਜਮੇਰ ਪਰਦੇਸੀ ਅਤੇ ਨੀਲ ਕਮਲ ਭੈਣਾਂ ਦੁਆਰਾ ਮਨੋਰੰਜਨ ਦੇ ਨਾਲ-ਨਾਲ ਬੋਲੀਆਂ, ਗੀਤ-ਸੰਗੀਤ, ਗਾਇਕ, ਕਵੀ ਅਤੇ ਪਤਵੰਤੇ ਸੱਜਣ ਆਪਣੇਂ-ਆਪਣੇ ਵਿਚਾਰ ਰੱਖਣਗੇ। ਦੁਪਹਿਰ 2 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਖਾਣ-ਪੀਣ ਅਟੁੱਟ ਚੱਲੇਗਾ। ਪ੍ਰੋਗਰਾਮ ਵਿੱਚ ਤਬਦੀਲੀ ਅਤੇ ਵਿਵਾਦਕ ਫੈਸਲੇ ਦਾ ਅਧਿਕਾਰ ਕਲੱਬ ਦੇ ਹੱਥ ਹੋਵੇਗਾ। ਹੋਰ ਜਾਣਕਾਰੀ ਲਈ ਪ੍ਰੰਬਧਕ ਕਮੇਟੀ ਮੈਂਬਰ ਨਿਰਮਲ ਸਿੰਘ ਸੀਰਾ 416 451 7895, ਪਰਮਜੀਤ ਸਿੰਘ ਬੈਂਸ 647 688 0481, ਇਕਬਾਲ ਸਿੰਘ ਢਿੱਲੋਂ 647 766 9181,ਅਜੈਬ ਸਿੰਘ ਸੰਘਾ 647 274 0877, ਕਮਲਜੀਤ ਸਿੰਘ 289 654 9997 ਨਾਲ ਸਪੰਰਕ ਕੀਤਾ ਜਾ ਸਕਦਾ ਹੈ। (ਰਿਪੋਰਟ: ਦੇਵ ਝੱਮਟ)

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …