10.9 C
Toronto
Friday, October 9, 2026
spot_img
Homeਕੈਨੇਡਾ22 ਦੇਸ਼ਾਂ 'ਚ ਇੱਕੇ ਹੀ ਦਿਨ ਹੋਣ ਵਾਲੀ 'ਬਿੰਬੋ ਗਲੋਬਲ ਰੇਸ' ਵਿੱਚ...

22 ਦੇਸ਼ਾਂ ‘ਚ ਇੱਕੇ ਹੀ ਦਿਨ ਹੋਣ ਵਾਲੀ ‘ਬਿੰਬੋ ਗਲੋਬਲ ਰੇਸ’ ਵਿੱਚ ਟੀ.ਪੀ.ਏ.ਆਰ. ਕਲੱਬ ਦੇ 25 ਮੈਂਬਰਾਂ ਨੇ 10 ਕਿਲੋਮੀਟਰ ਦੌੜ ‘ਚ ਭਾਗ ਲਿਆ

ਇਸ ਈਵੈਂਟ ‘ਚ 10 ਕਿਲੋਮੀਟਰ, 5 ਕਿਲੋਮੀਟਰ ਤੇ 3 ਕਿਲੋਮੀਟਰ ਦੌੜਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਦੌੜਾਕਾਂ ਨੇ ਹਿੱਸਾ ਲਿਆ
ਬਰੈਂਪਟਨ/ਡਾ. ਝੰਡ : ਅਮਰੀਕਾ, ਕੈਨੇਡਾ, ਇੰਗਲੈਂਡ, ਚੀਨ, ਚਿੱਲੀ, ਭਾਰਤ ਤੇ ਸਪੇਨ, ਆਦਿ 22 ਦੇਸ਼ਾਂ ਵਿੱਚ ਇੱਕੇ ਹੀ ਦਿਨ ਹੋਣ ਵਾਲੀ 10 ਕਿਲੋਮੀਟਰ, 5 ਕਿਲੋਮੀਟਰ ਅਤੇ 3 ਕਿਲੋਮੀਟਰ ਦੌੜ ਵਿੱਚ ਲੱਖਾਂ ਦੀ ਗਿਣਤੀ ਵਿੱਚ ਦੌੜਾਕ ਤੇ ਵਾੱਕਰ ਭਾਗ ਲੈਂਦੇ ਹਨ। ਲੰਘੇ ਐਤਵਾਰ 4 ਅਕਤੂਬਰ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ 1561 ਲੇਕਸ਼ੋਰ ਬੁਲੇਵਾਰਡ (ਈਸਟ) ਵਿਖੇ ਹੋਏ ਦੌੜ ਦੇ ਇਸ ਅੰਤਰਰਾਸ਼ਟਰੀ ਈਵੈਂਟ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਉਪਰੋਕਤ ਤਿੰਨਾਂ ਦੌੜਾਂ ਵਿੱਚ ਬੜੇ ਸ਼ੌਕ ਤੇ ਉਤਸ਼ਾਹ ਨਾਲ ਹਿੱਸਾ ਲਿਆ।
‘ਡੈਂਪਸਟਰ ਫ਼ੂਡ ਕੰਪਨੀ’ ਵੱਲੋਂ ਆਯੋਜਿਤ ਕੀਤੇ ਗਏ ਇਸ ਈਵੈਂਟ ਵਿੱਚ ਟੀ.ਪੀ.ਏ.ਆਰ. ਕਲੱਬ ਦੇ 25 ਮੈਂਬਰਾਂ ਵੱਲੋਂ ਸੱਭ ਤੋਂ ਲੰਮੀ 10 ਕਿਲੋਮੀਟਰ ਦੌੜ ਵਿੱਚ ਸ਼ਮੂਲੀਅਤ ਕੀਤੀ ਗਈ। ਉਹ ਸਵੇਰੇ 6.30 ਵਜੇ ਬੋਵੇਰਡ ਡਰਾਈਵ ਤੇ ਏਅਰਪੋਰਟ ਰੋਡ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਦੀ ਪਾਰਕਿੰਗ ਵਿੱਚ ‘ਟਿਮ ਹੋਲਟਨ’ ਦੇ ਸਾਹਮਣੇ ਇਕੱਠੇ ਹੋਏ ਅਤੇ ਉੱਥੋਂ ਸਕੂਲ ਬੱਸ ਵਿੱਚ ਇਸ ਦੌੜ ਦੇ ਆਰੰਭ ਹੋਣ ਵਾਲੇ ਸਥਾਨ ਵੱਲ ਰਵਾਨਾ ਹੋਏ।
ਰਸਤੇ ਵਿੱਚ ਉਨ÷ ਾਂ ਨੇ ਗੋਰਵੇਅ ਤੇ ਡੈਰੀ ਰੋਡ ਇੰਟਰਸੈੱਕਸ਼ਨ ਨੇੜਿਉਂ ਆਪਣੇ ਕੁਝ ਸਾਥੀਆਂ ਨੂੰ ਨਾਲ ਲਿਆ, ਜਦਕਿ ਕਲੱਬ ਦੇ ਤਿੰਨ ਮੈਂਬਰ ਨਿੱਜੀ ਕਾਰ ਵਿੱਚ ਸਵਾਰ ਹੋ ਕੇ ਸਿੱਧੇ ਹੀ ਦੌੜ ਵਾਲੇ ਸਥਾਨ ‘ਤੇ ਪਹੁੰਚੇ।
ਇਸ ਈਵੈਂਟ ਦੇ 10 ਕਿਲੋਮੀਟਰ ਦੌੜ ਦੇ ਈਵੈਂਟ ਜਿਸ ਵਿੱਚ ਇਸ ਕਲੱਬ ਦੇ ਇਨ÷ ਾਂ ਮੈਂਬਰਾਂ ਨੇ ਭਾਗ ਲੈਣਾ ਸੀ, ਦੇ ਆਰੰਭ ਹੋਣ ਦਾ ਸਮਾਂ ਸਵੇਰੇ 8.00 ਵਜੇ ਦਾ ਸੀ ਅਤੇ ਇਹ ਸਾਰੇ ਮੈਂਬਰ 7.30 ਵਜੇ ਦੌੜ ਦੇ ਨਿਸਚਿਤ ਸਥਾਨ ‘ਤੇ ਹਾਜ਼ਰ ਹੋ ਗਏ।
ਸਵੇਰੇ 7.45 ਉਤੇ ਸਟੇਜ ਤੋਂ ਦੌੜਾਕਾਂ ਨੂੰ ‘ਵਾਰਮ-ਅੱਪ’ ਕਰਵਾਉਣ ਦੀ ਕਾਰਵਾਈ ਆਰੰਭ ਹੋ ਗਈ ਅਤੇ ਕਲੱਬ ਦੇ ਸਾਰੇ ਮੈਂਬਰਾ ਇਸ ਵਿੱਚ ਸ਼ਾਮਲ ਹੋ ਗਏ। 10 ਕੁ ਮਿੰਟ ‘ਵਾਰਮ-ਅੱਪ’ ਤੇ ‘ਸਟਰੈੱਚਿੰਗ’ ਦੀਆਂ ਇਨ÷ ਾਂ ਵਰਜਿਸ਼ਾਂ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਦੌੜ ਦੇ ਸ਼ੁਰੂ ਹੋਣ ਵਾਲੇ ‘ਸਟਾਰਟਿੰਗ ਪੋਆਇੰਟ’ ਵੱਲ ਚੱਲ ਪਏ। ਪ੍ਰਬੰਧਕਾਂ ਵੱਲੋਂ 10 ਕਿਲੋਮੀਟਰ ਦੀ ਇਹ ਦੌੜ ਨਿਸ਼ਚਿਤ ਸਮੇਂ ‘ਤੇ ਠੀਕ 8.00 ਵਜੇ ਆਰੰਭ ਕਰ ਦਿੱਤੀ ਗਈ। ਇੱਥੋਂ ਇਸ ਈਵੈਂਟ ਦੌਰਾਨ ਕੀਤੀ ਗਈ ਸਮੇਂ ਦੀ ਪਾਬੰਦੀ ਦਾ ਸਹਿਜੇ ਹੀ ਅੰਦਾਜ਼ਾ ਲਗਆਇਆ ਜਾ ਸਕਦਾ ਹੈ। ਇਸ ਤੋਂ ਅਗਲੀਆਂ 5 ਕਿਲੋਮੀਟਰ ਤੇ 3 ਕਿਲੋਮੀਟਰ ਦੀਆਂ ਦੌੜਾਂ ਵੀ ਪ੍ਰਬੰਧਕਾਂ ਵੱਲੋਂ ਸਮੇਂ-ਸਿਰ ਕ੍ਰਮਵਾਰ 9.30 ਵਜੇ ਅਤੇ 10.00 ਵਜੇ ਸ਼ੁਰੂ ਕਰਵਾਈਆਂ ਗਈਆਂ।
10.00 ਕਿਲੋਮੀਟਰ ਦੌੜ ਦਾ ਰਸਤਾ ਲੇਕਸ਼ੋਰ ਦੇ ਕਿਨਾਰੇ ‘ਬੋਰਡਵਾਕ’ ਉੱਪਰ ਦੋ ਕਿਲੋਮੀਟਰ ਜਾ ਕੇ ਨਾਲ ਲੱਗਦੀ ਸੜਕ ਉੱਪਰ ‘ਯੂ-ਟਰਨ’ ਲੈਣ ਅਤੇ ਇਸ ਉੱਪਰ ਦੋ ਕਿਲੋਮੀਟਰ ਜਾ ਕੇ ਦੂਸਰੀ ਵਾਰ ਫਿਰ ਓਸੇ ਰਸਤੇ ਜਾਣ ਤੇ ਵਾਪਸ ਮੁੜ ਕੇ ਸਟਾਰਟਿੰਗ-ਪੋਆਇੰਟ ਤੋਂ ਅੱਗੇ ਜਾ ਕੇ ਨਿਰਧਾਰਿਤ ‘ਘੁੰਮਣ-ਘੇਰੀ’ ਵਾਲੇ ਰਸਤੇ ਉੱਪਰ ਜਾਣ ਤੋਂ ਬਾਅਦ ‘ਫਿਨਿਸ਼-ਪੋਆਇੰਟ’ ਉਤੇ ਪਹੁੰਚਣ ਦਾ ਸੀ। ਪੰਜ ਕਿਲੋਮੀਟਰ ਦੌੜ ਲਈ ਦੌੜਾਕਾਂ ਨੇ ਇੱਕੇ ਵਾਰ ਹੀ ਬੋਰਡਵਾਕ ਉੱਪਰ ਜਾਣਾ ਤੇ ਵਾਪਸ ਮੁੜਨਾ ਸੀ ਅਤੇ ਇਸ ਵਿੱਚ ਘੁੰਮਣ-ਘੇਰੀ ਵਾਲਾ ਰਸਤਾ ਸ਼ਾਮਲ ਨਹੀਂ ਸੀ। ਤਿੰਨ ਕਿਲੋਮੀਟਰ ਦੌੜ ਲਈ ਪ੍ਰਬੰਧਕਾਂ ਵੱਲੋਂ ਇਸ ਰਸਤੇ ਨੂੰ ਹੋਰ ਵੀ ਛੋਟਾ ਕੀਤਾ ਗਿਆ ਸੀ।
ਟੀ.ਪੀ.ਏ.ਆਰ. ਕਲੱਬ ਦੇ ਤੇਜ਼-ਤਰਾਰ ਦੌੜਾਕਾਂ ਜੱਸੀ ਧਾਲੀਵਾਲ ਤੇ ਅਮਰਜੀਤ ਸਿੰਘ ਨੇ 10 ਕਿਲੋਮੀਟਰ ਦੌੜ ਇਕੱਠਿਆਂ 55 ਮਿੰਟ 48 ਮਿੰਟ ਵਿੱਚ ਪੂਰੀ ਕੀਤੀ। ਕਲੱਬ ਦੇ ਤੇਜ਼ ਦੌੜਾਕ ਧਰਮ ਰੰਧਾਵਾ ਨੇ ਇਹ ਦੌੜ ਇੱਕ ਘੰਟਾ 37 ਸਕਿੰਟਾਂ ਵਿੱਚ ਸੰਪੰਨ ਕੀਤੀ, ਜਦ ਕਿ ਇੱਕ ਹੋਰ ਤੇਜ਼ ਦੌੜਾਕ ਕਰਮਜੀਤ ਗਿੱਲ ਨੇ ਇਸ ਦੇ ਲਈ ਇਸ ਤੋਂ ਥੋੜ÷ ਾ ਜਿਹਾ ਵਧੇਰੇ ਇੱਕ ਘੰਟਾ 58 ਸਕਿੰਟ ਸਮਾਂ ਲਿਆ। ਕਲੱਬ ਦੇ ਇਨ÷ ਾਂ ਤੇਜ਼ ਦੌੜਾਕਾਂ ਵਿੱਚ ਹੌਲ਼ੀ-ਹੌਲ਼ੀ ਆਰਾਮ ਨਾਲ ਚੱਲਣ ਵਾਲੇ ਇਸ ਦੇ ਸੀਨੀਅਰ ਮੈਂਬਰ ਇੰਜ. ਈਸ਼ਰ ਸਿੰਘ, ਡਾ. ਸੁਖਦੇਵ ਸਿੰਘ ਝੰਡ, ਕੇਸਰ ਸਿੰਘ ਬੜੈਚ ਤੇ ਜੱਸੀ ਭੁੱਲਰ ਢਪਾਲੀ ਵੀ ਸ਼ਾਮਲ ਸਨ, ਜਿਨ÷ ਾਂ ਨੇ ਇਹ 10 ਕਿਲੋਮੀਟਰ ‘ਪੰਧ’ ਇੱਕ ਘੰਟਾ 7 ਮਿੰਟਾਂ ਵਿੱਚ ਪੂਰਾ ਕੀਤਾ ਅਤੇ ਇਸ ਤਰ÷ ਾਂ ਉਹ ਵੀ ਇਸ ਦੌੜ ਦੇ ‘ਬਿੰਗੋ ਮੈਡਲ’ ਪ੍ਰਾਪਤ ਕਰਨ ਦੇ ‘ਹੱਕਦਾਰ’ ਬਣੇ।
ਅਜਿਹੀਆਂ ਅੰਤਰਰਾਸ਼ਟਰੀ ਦੌੜਾਂ ਵਿੱਚ ਤੇਜ਼-ਤਰਾਰ ਦੌੜਾਕ ਆਪਣਾ ਘੱਟ ਤੋਂ ਘੱਟ ਸਮਾਂ ਲੈਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸਦੇ ਨਾਲ ਹੀ ਇਨ÷ ਾਂ ਵਿੱਚ ਦੌੜਾਕਾਂ ਵੱਲੋ ਭਾਗ ਲੈਣਾ ਹੀ ਬੜੀ ਵੱਡੀ ਗੱਲ ਹੁੰਦੀ ਹੈ। ਦੌੜ ਦੇ ਪ੍ਰਬੰਧਕਾਂ ਵੱਲੋਂ ਇਸ ਵਿੱਚ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਵੱਖ-ਵੱਖ ਸਟਾਲਾਂ ਵਿੱਚ ਹਲਕਾ-ਫੁਲਕਾ ਖਾਣ-ਪੀਣ ਦਾ ਸਮਾਨ ਸਜਿਆ ਹੋਇਆ ਸੀ ਅਤੇ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਦੌੜਾਕ ਇਸਦਾ ਮਜ਼ਾ ਲੈ ਰਹੇ ਸਨ। ਦੌੜ ਦੇ ਸੰਪੰਨ ਹੋਣ ‘ਤੇ ਡੈਂਪਸਟਰ ਕੰਪਨੀ ਵੱਲੋਂ ਚਿਕਨ, ਟਰਕੀ ਤੇ ਹੈਮ ਬਰਗਰਾਂ ਦਾ ਬਹੁਤ ਵਧੀਆ ਇੰਤਜ਼ਾਮ ਸੀ। ਦੌੜ ਤੋਂ ਬਾਅਦ ਸਾਰੇ ਦੌੜਾਕ ਲੰਮੀ ਲਾਈਨ ਵਿੱਚ ਖਲੋ ਕੇ ਇਹ ਗਰਮ-ਗਰਮ ਪ੍ਰਾਪਤ ਕਰ ਰਹੇ ਸਨ ਅਤੇ ਨਾਲ ਲੱਗਦੇ ਸਟਾਲ ਵਿੱਚ ਰੱਖੀਆਂ ਗਈਆਂ ਵੱਖੋ-ਵੱਖਰੀਆਂ ਸੌਸਾਂ ਤੇ ਸਲਾਦ ਲੈ ਕੇ ਬੈਂਚਾਂ ਤੇ ਹਰੇ ਘਾਹ ਉੱਪਰ ਬੈਠ ਕੇ ਕੋਲਡ-ਡਰਿੰਕਸ ਨਾਲ ਇਨ÷ ਾਂ ਦੇ ਚਟਖਾਰੇ ਲੈ ਰਹੇ ਸਨ। ਖਾਣ-ਪੀਣ ਦਾ ਇਹ ‘ਸਿਲਸਿਲਾ’ ਸਮਾਪਤ ਕਰਨ ਤੋਂ ਬਾਅਦ ਕਲੱਬ ਦੇ ਮੈਂਬਰ ਸਕੂਲ ਬੱਸ ਅਤੇ ਆਪਣੀ ਕਾਰ ਵਿੱਚ ਸਵਾਰ ਹੋ ਕੇ ਵਾਪਸ ਬਰੈਂਪਟਨ ਪਹੁੰਚ ਗਏ।
ਬੱਸ ਦੇ ਆਖ਼ਰੀ ਪੜਾਅ ਬੋਵੇਰਡ ਡਰਾਈਵ ਤੇ ਏਅਰਪੋਰਟ ਰੋਡ ਦੇ ਪਲਾਜ਼ੇ ‘ਚ ਪਹੁੰਚ ਕੇ ਕੇਸਰ ਸਿੰਘ ਬੜੈਚ ਵੱਲੋਂ ਇਸ ਵਿੱਚ ਸਥਿਤ ਟਿਮ ਹੌਲਟਨ ਵਿਚ ਸਾਰੇ ਮੈਂਬਰਾਂ ਨੂੰ ਗਰਮ-ਗਰਮ ਕੌਫ਼ੀ ਪਿਆਈ ਗਈ ਅਤੇ ਅਤੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੇ ਸਰਪ੍ਰਸਤ ਇੰਜ. ਈਸ਼ਰ ਸਿੰਘ ਵੱਲੋਂ ਦੌੜ ਦੇ ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਗਿਆ। ਇਸਦੇ ਨਾਲ ਹੀ ਕਲੱਬ ਵੱਲੋਂ ਅਗਲੇ ਸਾਲ 2027 ਵਿੱਚ ਹੋਣ ਵਾਲੇ ਦੌੜ ਦੇ ਈਵੈਂਟਾਂ ਵਿੱਚ ਹਿੱਸਾ ਲੈਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਲੱਬ ਦੇ ਸਾਰੇ ਮੈਂਬਰਾਂ ਵਿੱਚ ਹੀ ਅਗਲੇ ਸਾਲ ਫਿਰ ਇਨ÷ ਾਂ ਦੌੜਾਂ ਵਿੱਚ ਭਾਗ ਲੈਣ ਬਾਰੇ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀ ਅਤੇ ਇਸ ਦੇ ਲਈ ਉਹ ਕਲੱਬ ਦੇ ਸਰਗਰਮ ਮੈਂਬਰ ਮਨਜੀਤ ਸਿੰਘ ਨੌਟਾ ਨੂੰ ਹੁਣ ਤੋਂ ਹੀ ਲੋੜੀਂਦੀ ਕਾਰਵਾਈ ਆਰੰਭ ਕਰਨ ਲਈ ਕਹਿ ਰਹੇ ਸਨ।

RELATED ARTICLES
POPULAR POSTS