15.5 C
Toronto
Sunday, September 21, 2025
spot_img
Homeਕੈਨੇਡਾਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ

ਕੈਲਗਰੀ/ਬਿਊਰੋ ਨਿਊਜ਼
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਮਈ 2017 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਉਰਦੂ ਸ਼ਾਇਰ ਅਸ਼ਰਫ਼ ਖ਼ਾਨ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ।
ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਅੱਜ ਦਾ ਸਾਹਿਤਕ ਦੌਰ ਸ਼ੁਰੂ ਕਰਨ ਤੋਂ ਪਹਿਲਾਂ ਕੈਲਗਰੀ ਦੇ ਨੌਰਥ-ਈਸਟ ਇਲਾਕੇ ਦੇ ਭਖਦੇ ਸਮਾਜਕ ਮਸਲੇ ਤੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੈਨੇਸਿਸ ਸੈਂਟਰ ਦੇ ਨਾਲ ਲਗਦੀ ਜ਼ਮੀਨ ਜੋ ਕਿ ਮਨੋਰੰਜਨ/ਖੇਡਾਂ ਵਾਲੀਆਂ ਗਤੀਵਿਧੀਆਂ ਲਈ ਰੱਖੀ ਗਈ ਸੀ, ਨੂੰ ਬਹੁ-ਮੰਜਿਲੀ ਇਮਾਰਤ ਬਨਾਉਣ ਲਈ ਨਾ ਵਰਤਣ ਦਿੱਤਾ ਜਾਵੇ। ਇਹ ਜ਼ਮੀਨ ਸਾਡੀ ਅੱਜ ਦੀ ਨੌਜਵਾਨ ਪੀੜੀ ਅਤੇ ਆਉਣ ਵਾਲੀ ਪੀੜੀ ਦੀ ਅਮਾਨਤ ਹੈ। ਸਿਟੀ ਕਾਊਂਸਲ ਨੂੰ ਇਸ ਦੀ ਜ਼ੋਨਿੰਗ ਬਦਲਕੇ, ਏਥੇ ਏਨੇ ਸਾਰੇ ਮਕਾਨ ਬਣਾਕੇ ਪਹਿਲੋਂ ਹੀ ਸ਼ਹਿਰ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਹੋਰ ਵੀ ਖਚਾਖੱਚ ਭਰਨ ਦਾ ਫ਼ੈਸਲਾ ਬਦਲਣਾ ਚਾਹੀਦਾ ਹੈ। ਇਸ ਲਈ ਸਾਨੂੰ ਸਭ ਨੂੰ, ਚਾਹੇ ਅਸੀਂ ਕਿਸੇ ਵੀ ਕਮਿਊਨਟੀ ਤੋਂ ਹਾਂ, ਮਿਲਕੇ “ਸੇਵ ਦ ਜੈਨੇਸਿਸ ਪਾਰਕ” (Save the Genesis Park) ਮੁਹਿਮ ਦਾ ਹਿੱਸਾ ਬਣਕੇ, ਜਾਂ ਆਪਣੇ ਕੋਈ ਹੋਰ ਸ਼ਾਂਤਮਈ ਤਰੀਕੇ ਨਾਲ, ਇਸ ਨੂੰ ਬਚਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਪਰੰਤ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦਿਆਂ ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਇਸੇ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਇਹ ਸਾਡੀ ਕਮਜ਼ੋਰੀ ਹੈ ਕਿ ਅਸੀਂ ਲੋਕ ਧਾਰਮਿਕ, ਸਾਹਿਤਕ, ਗਾਉਣ-ਬਜਾਉਣ ਤੇ ਹੋਰ ਪਰੰਪਰਾਗਤ ਸਰਗਰਮੀਆਂ ਵਿੱਚ ਤਾਂ ਵਧ-ਚੜ ਕੇ ਹਿੱਸਾ ਲੈਂਦੇ ਹਾਂ, ਪਰ ਏਥੋਂ ਦੇ ਸਿਸਟਮ ਦੇ ਨਾਲ ਰਲਣ-ਮਿਲਣ ਵਿੱਚ ਹਮੇਸ਼ਾ ਹੀ ਹਿਚਕਿਚਾਉਂਦੇ ਹਾਂ। ਅਸੀਂ ਲੋਕ ਕਦੇ ਵੀ ਸਿਟੀ ਵਲੋਂ ਕੀਤੇ ਜਾਂਦੇ Open Houses ਵਿੱਚ ਸ਼ਾਮਿਲ ਨਹੀਂ ਹੁੰਦੇ ਤੇ ਇਹੋ ਜਿਹੇ ਮੁੱਦਿਆਂ ਤੇ ਸਮਾਂ ਰਹਿੰਦਿਆਂ ਵਿਚਾਰ-ਚਰਚਾ ਨਹੀਂ ਕਰਦੇ। ਨਤੀਜ਼ਾ ਸਾਡੇ ਸਾਹਮਣੇ ਹੈ।  ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 3 ਜੂਨ 2017 ਨੂੰ 2.00 ਤੋਂ 5.00 ਤੱਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ।
ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਤੇ ਰੰਗ-ਬਰੰਗੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਪ੍ਰੋ.ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 ਜਾਂ 587-716-5609 ਤੇ ਅਤੇ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ‘ਤੇ Writers Forum, Calgary  ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ।

RELATED ARTICLES
POPULAR POSTS