ਬਰੈਂਪਟਨ/ਡਾ. ਝੰਡ : ਬਰੈਂਪਟਨ, ਮਿਸੀਸਾਗਾ, ਅਤੇ ਟੋਰਾਂਟੋ ਦੇ ਆਸ-ਪਾਸ ਸ਼ਹਿਰਾਂ ਵਿੱਚ ਰਹਿ ਰਹੇ ਪੰਜਾਬ ਐਂਡ ਸਿੰਧ ਬੈਂਕ ਦੇ 60 ਦੇ ਲੱਗਭੱਗ ਸਾਬਕਾ-ਕਰਮਚਾਰੀ ਬੀਤੇ ਹਫ਼ਤੇ ਬਰੈਮਲੀ ਤੇ ਡਿਊ-ਸਾਈਡ ਇੰਟਰਸੈੱਕਸ਼ਨ ਨੇੜੇ ਸਥਿਤ ‘ਨੈਸ਼ਨਲ ਸਵੀਟਸ ਰੈਸਟੋਰੈਂਟ’ ਵਿੱਚ ਇਕੱਠੇ ਹੋਏ ਅਤੇ ਰਲ-ਮਿਲ ਕੇ ਰਾਤ ਦੇ ਖਾਣੇ ਦਾ ਅਨੰਦ ਮਾਣਿਆ। ਮੀਟਿੰਗ ਵਿੱਚ ਇੱਥੇ ਟੋਰਾਂਟੋ ਏਰੀਏ ਵਿੱਚ ਵਿਚਰ ਰਹੇ ਇਸ ਬੈਂਕ ਦੇ ਸਾਬਕਾ-ਕਰਮਚਾਰੀਆਂ ਦੀ ਜੱਥੇਬੰਦੀ ‘ਪੀ. ਐੱਸ. ਬੀ. ਐੱਕਸ- ਸਟਾਫ ਕੈਨੇਡਾ’ ਬਨਾਉਣ ਦਾ ਫ਼ੈਸਲਾ ਕੀਤਾ ਗਿਆ ਜੋ ਹਰੇਕ ਤਿੰਨਾਂ ਮਹੀਨਿਆਂ ਬਾਅਦ ਬਾ-ਕਾਇਦਾ ਮੀਟਿੰਗ ਕਰਿਆ ਕਰੇਗੀ। ਇਸ ਫ਼ੈਸਲੇ ਨੂੰ ਉਚਿਤ ਅਤੇ ਉਸਾਰੂ ਢੰਗ ਨਾਲ ਲਾਗੂ ਕਰਨ ਲਈ ਇੱਕ ਸੱਤ-ਮੈਂਬਰੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਵ-ਸ਼੍ਰੀ ਗੁਰਚਰਨ ਸਿੰਘ ਖੱਖ, ਮਨਜੀਤ ਸਿੰਘ ਗਿੱਲ, ਹਰਚਰਨ ਸਿੰਘ, ਗਿਆਨ ਪਾਲ, ਮਲੂਕ ਸਿੰਘ ਕਾਹਲੋਂ, ਸੂਰੀਆ ਜੀ. ਵਿਆਸ ਅਤੇ ਸੁਖਦੇਵ ਸਿੰਘ ਬੇਦੀ ਦੇ ਨਾਂ ਸ਼ਾਮਲ ਕੀਤੇ ਗਏ। ਕਾਰਜਕਾਰਨੀ ਦੇ ਇਹ ਮੈਂਬਰ ਆਪਸ ਵਿੱਚ ਤਾਲ-ਮੇਲ ਕਰਕੇ ਜੱਥੇਬੰਦੀ ਦੇ ਭਵਿੱਖ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਤੇ ਸਮਾਗ਼ਮਾਂ ਅਤੇ ਉਨ੍ਹਾਂ ਦੀਆਂ ਮਿਤੀਆਂ ਬਾਰੇ ਫੈਸਲਾ ਲਿਆ ਕਰਨਗੇ। ਇਸ ਡਿਨਰ ਮੀਟਿੰਗ ਵਿੱਚ ਅਗੱਸਤ ਮਹੀਨੇ ਵਿੱਚ ਜੱਥੇਬੰਦੀ ਦੇ ਮੈਂਬਰਾਂ ਦੀ ਪਰਿਵਾਰਿਕ ਪਿਕਨਿਕ ਅਤੇ ਇੰਜ ਹੀ ਦਸੰਬਰ ਮਹੀਨੇ ਵਿੱਚ ਸਲਾਨਾ ਫੈਮਿਲੀ ਡਿਨਰ ਰੱਖਣ ਦਾ ਵੀ ਫ਼ੈਸਲਾ ਹੋਇਆ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …