ਬਰੈਂਪਟਨ : ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਉਣ ਲਈ ਤਾਸ਼ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿਤੀ ਗਈ ਕਿ 20 ਫਰਵਰੀ ਦਿਨ ਸੋਮਵਾਰ (ਫੈਮਲੀ ਡੇ) ਨੂੰ ਸੌਕਰ ਸੈਂਟਰ ਬਰੈਂਪਟਨ (ਡਿਕਸੀ ਰੋਡ ਅਤੇ ਸੈਂਦਲਵੁਡ ਪਾਰਕਵੇ) ਵਿਖ਼ੇ ਸਵੀਪ ਦੇ ਮੈਚ ਕਰਵਾਏ ਜਾਣਗੇ । ਐਂਟਰੀਆਂ 11.30 ਤੋਂ 12 ਵਜੇ ਤਕ ਹੋਣਗੀਆਂ ਅਤੇ ਸਹੀ 12 ਵਜੇ ਮੈਚ ਸ਼ੁਰੂ ਹੋ ਜਾਣਗੇ । ਐਟਰੀ ਫੀਸ 10 ઠਡਾਲਰ ਹੋਵੇਗੀ । ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ ਅਤੇ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਦਿਤੇ ਜਾਣਗੇ ઠ। ਸਵੀਪ ਦੇ ਮਹਾਂਰਥੀਆਂ ਨੂੰ ਮੁਕਾਬਲਿਆਂ ਵਿਚ ਭਾਗ ਲੈਣ ਲਈ ਖੁੱਲ੍ਹਾ ਸੱਦਾ ਦਿਤਾ ਜਾਂਦਾ ਹੈ । ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਤਰਸੇਮ ਸਿਂਘ ਜੌਹਲ (647 766 1477) ਅਤੇ ਦੀਪਾ (647 702 6697) ਮੋਹਨ ਸਿੰਘ ਢਿੱਲੋਂ (416 452 7871) ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਸਮੇਂ ਦੇ ਪਾਬੰਦ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …