ਬਰੈਂਪਟਨ/ਹਰਜੀਤ ਸਿੰਘ ਬਾਜਵਾ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਵੱਲੋਂ ਬੀਤੇ ਦਿਨੀ 23 ਮਾਰਚ ਦੇ ਸ਼ਹੀਦਾਂ (ਸ਼ਹੀਦ ਸ੍ਰ. ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਯਾਦ ਅਤੇ ਨਾਰੀ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਜਿੱਥੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਉੱਥੇ ਹੀ ਭਾਰਤ ਸਮੇਤ ਦੁਨੀਆਂ ਦੇ ਹਰ ਦੇਸ਼ ਵਿੱਚ ਔਰਤਾਂ ਤੇ ਹੁੰਦੇ ਜ਼ੁਲਮਾਂ ਅਤੇ ਅੱਤਿਆਚਾਰਾਂ ਬਾਰੇ ਵੀ ਖੁਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਮੌਕੇ ਪ੍ਰਧਾਂਨਗੀ ਮੰਡਲ ਵਿੱਚ ਉੱਘੇ ਕਹਾਣੀਕਾਰ ਅਤੇ ਵਿਦਵਾਨ ਲੇਖਕ ਸ੍ਰ. ਕੁਲਜੀਤ ਸਿੰਘ ਮਾਨ, ਬਲਰਾਜ ਚੀਮਾ, ਪ੍ਰੋ.ਰਾਮ ਸਿੰਘ, ਅਤੇ ਬੀਬੀ ਇੰਦਰਜੀਤ ਕੌਰ ਢਿੱਲੋਂ ਅਤੇ ਪਿਆਰਾ ਸਿੰਘ ਕੁੱਦੋਵਾਲ ਆਦਿ ਸ਼ਸ਼ੋਬਤ ਸਨ ਜਦੋਂ ਕਿ ਸਟੇਜ ਦੀ ਕਾਰਵਾਈ ਸ੍ਰ. ਮਲੂਕ ਸਿੰਘ ਕਾਹਲੋਂ ਨੇ ਨਿਭਾਈ ਇਸ ਮੌਕੇ ਜਿੱਥੇ ਇਨਕਲਾਬੀ ਕਵਿਤਾਵਾਂ ਅਤੇ ਗੀਤਾਂ ਦਾ ਚੰਗਾ ਦੌਰ ਚੱਲਿਆ ਉੱਥੇ ਹੀ ਭਾਰਤ ਅਤੇ ਪਾਕਿਸਤਾਨ ਨਾਲ ਸਬੰਧਤ ਇੱਥੇ ਇਕੱਠੇ ਹੋਏ ਲੇਖਕਾਂ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਬਾਰੇ ਆਪੋ- ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਸਿਰਦਾਰ ਕਪੂਰ ਸਿੰਘ ਦੀ ਪੁਸਤਕ ਸੱਚੀ ਸਾਖੀ ਸਮੇਤ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਦੇ ਹਵਾਲੇ ਨਾਲ ਕੀਤੀਆਂ ਗੱਲਾਂ ਨਾਲ ਵੀ ਆਪਣੀਆਂ ਸਾਂਝਾਂ ਪਾਈਆਂ।
ਸਮਾਗਮ ਦੌਰਾਨ ਗੱਲ ਕਰਦਿਆਂ ਪ੍ਰੋ. ਰਾਮ ਸਿੰਘ ਵੱਲੋਂ ਦੱਸਿਆ ਗਿਆ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਿੰਘ ਸਭਾ ਲਹਿਰ, ਕੂਕਾ ਲਹਿਰ ਅਤੇ ਅਹਿਮਦੀਆ ਲਹਿਰ ਵੱਲੋਂ ਆਪੋ-ਆਪਣਾ ਪੂਰਾ ਯੋਗਦਾਨ ਪਾਇਆ ਗਿਆ ਭਾਵੇਂ ਕਿ ਇਹਨਾਂ ਲਹਿਰਾਂ ਨੂੰ ਤਾਰਪੀਡੋ ਕਰਨ ਅਤੇ ਉਹਨਾਂ ਦੀਆਂ ਦੇਸ਼ ਭਗਤੀ ਦੀ ਗਤੀਵਿਧੀਆਂ ਤੇ’ ਕਾਬੂ ਰੱਖਣ ਲਈ ਸਮੇਂ ਦੀ ਸਰਕਾਰ ਪੂਰਾ ਵਾਹ ਲਾਅ ਰਹੀ ਸੀ ਇਸ ਤੋਂ ਇਲਾਵਾ ਹਜ਼ਾਰਾਂ ਹੋਰ ਹੀ ਦੇਸ਼ ਭਗਤ ਆਜ਼ਾਦੀ ਦੀ ਇਸ ਲੜਾਈ ਵਿੱਚ ਜਾਨਾਂ ਵਾਰ ਗਏ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹਨਾਂ ਸ਼ਹੀਦ ਹੋਏ ਲੋਕਾਂ ਦੇ ਸੁਪਨਿਆਂ ਦਾ ਭਾਰਤ ਅਜੇ ਤੱਕ ਵੀ ਨਹੀ ਸਿਰਜਿਆ ਜਾ ਸਕਿਆ ਔਰਤਾਂ ਬਾਰੇ ਗੱਲ ਕਰਦਿਆਂ ਸ੍ਰ. ਕੁਲਜੀਤ ਮਾਨ ਨੇ ਆਖਿਆ ਕਿ ਔਰਤ ਦਿਵਸ ਤਾਂ ਰੋਜ ਹੀ ਮਨਾਉਂਣਾ ਚਾਹੀਦਾ ਹੈ ਕਿਉਂਕਿ ਔਰਤ ਦਾਦੀ, ਮਾਂ, ਭੈਣ, ਪਤਨੀ ਅਤੇ ਧੀ ਦੇ ਰੂਪ ਵਿੱਚ ਜ਼ਿੰਦਗੀ ਭਰ ਬੰਦੇ ਦਾ ਸਾਥ ਦਿੰਦੀ ਹੈ ਅਤੇ ਹਰ ਦੁੱਖ-ਸੁੱਖ ਵਿੱਚ ਬੰਦੇ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੀ ਹੈ ਅਤੇ ਜ਼ਿੰਦਗੀ ਵਿੱਚ ਔਰਤ ਬਿਨਾਂ ਮਰਦ ਹਮੇਸ਼ਾਂ ਹੀ ਅਧੂਰਾ ਹੈ। ਲੇਖਕ ਪਿਆਰਾ ਸਿੰਘ ਕੁੱਦੋਵਾਲ ਵਲੋਂ ਆਪਣੀ ਲੇਖਣੀ ਬਾਰੇ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆ।
ਇਸ ਮੌਕੇ ਚੱਲੇ ਕਵੀ ਦਰਬਾਰ ਦੌਰਨ ਇਕਬਾਲ ਬਰਾੜ, ਤਲਵਿੰਦਰ ਮੰਡ, ਹਰਜੀਤ ਬੇਦੀ, ਪਿਆਰਾ ਸਿੰਘ, ਪ੍ਰੋ. ਜੰਗੀਰ ਸਿੰਘ ਕਾਹਲੋਂ,ਜਨਾਬ ਅਬਦੁਲ ਬਾਤਿਸ਼, ਅੰਮ੍ਰਿਤ ਢਿੱਲੋਂ, ਲਖਬੀਰ ਸਿੰਘ ਕਾਹਲੋਂ, ਜਗਮੋਹਨ ਸਿੰਘ ਸੰਘਾ, ਪਰਮ ਸਰਾਂ, ਹਰਜੀਤ ਸਿੰਘ ਗਿੱਲ, ਕੁਲਦੀਪ ਕੌਰ, ਅਬਦੁਲ ਹਮੀਦੀ, ਪੰਕਜ ਸ਼ਰਮਾ, ਸਰਬਜੀਤ ਕੌਰ ਕਾਹਲੋਂ, ਮਕਸੂਦ ਚੌਧਰੀ, ਜੋਗਿੰਦਰ ਸਿੰਘ ਅਰੋੜਾ, ਸੁਰਿੰਦਰ ਸ਼ਰਮਾ, ਸੁਰਜੀਤ ਕੌਰ, ਜੋਗਿੰਦਰ ਸਿੰਘ ਅਣਖੀਲਾ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਹਿਤ ਪ੍ਰੇਮੀ ਮੌਜੂਦ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …