0.9 C
Toronto
Tuesday, January 6, 2026
spot_img
HomeਕੈਨੇਡਾFront11 ਜੂਨ ਤੋਂ ਓਨਟਾਰੀਓ 'ਚ ਮਾਸਕ ਲਾਉਣ ਦੇ ਨਿਯਮ ਨੂੰ ਕੀਤਾ ਜਾਵੇਗਾ...

11 ਜੂਨ ਤੋਂ ਓਨਟਾਰੀਓ ‘ਚ ਮਾਸਕ ਲਾਉਣ ਦੇ ਨਿਯਮ ਨੂੰ ਕੀਤਾ ਜਾਵੇਗਾ ਖ਼ਤਮ

ਉਨਟਾਰੀਓ ਦੇ ਲੋਕਾਂ ਨੂੰ ਜਲਦ ਮਾਸਕ ਲਗਾਉਣ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ | ਓਨਟਾਰੀਓ ਦੇ ਉੱਘੇ ਡਾਕਟਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਸਬੰਧੀ ਮਾਸਕ ਦੀ ਲਾਜ਼ਮੀ ਸ਼ਰਤ ਨੂੰ ਇਸ ਵੀਕੈਂਡ ਯਾਨੀ ਕੇ 11 ਜੂਨ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਨੇ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ 11 ਜੂਨ, 2022 ਤੋਂ ਰਾਤੀਂ 12:00 ਵਜੇ ਮਾਸਕ ਸਬੰਧੀ ਨਿਯਮ ਖ਼ਤਮ ਕਰ ਦਿੱਤਾ ਜਾਵੇਗਾ।

ਉਨ੍ਹਾਂ ਆਖਿਆ ਕਿ ਓਨਟਾਰੀਓ ਵਿੱਚ ਕੋਵਿਡ-19 ਦੇ ਹਾਲਾਤ ਵਿੱਚ ਹੋ ਰਹੇ ਲਗਾਤਾਰ ਸੁਧਾਰ ‘ਤੇ ਵੈਕਸੀਨੇਸ਼ਨ ਦੀ ਬਿਹਤਰ ਦਰ ਕਾਰਨ ਹੁਣ ਪਬਲਿਕ ਬੱਸਾਂ ਸਮੇਤ ਹੋਰਨਾਂ ਥਾਂਵਾਂ ਉੱਤੇ ਮਾਸਕ ਲਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ। ਇੱਥੇ ਦੱਸਣਾ ਬਣਦਾ ਹੈ ਕਿ ਲਾਂਗ ਟਰਮ ਕੇਅਰ ਤੇ ਰਿਟਾਇਰਮੈਂਟ ਹੋਮਜ਼ ਵਿੱਚ ਮਾਸਕ ਪਾਉਣੇ ਜਾਰੀ ਰੱਖੇ ਜਾਣਗੇ।

ਇਸ ਦੌਰਾਨ ਟੋਰਾਂਟੋ ਦੇ ਕਈ ਵੱਡੇ ਹਸਪਤਾਲਾਂ ਨੇ ਆਖਿਆ ਹੈ ਕਿ ਇਸ ਨਿਯਮ ਨੂੰ ਖ਼ਤਮ ਕੀਤੇ ਜਾਣ ਦੇ ਬਾਵਜੂਦ ਉਹ ਮਾਸਕ ਲਾਉਣ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਕਰਨਗੇ ਯਾਨੀ ਕੇ ਹਸਪਤਾਲਾਂ ਦੇ ਵਿਚ ਹਾਲੇ ਵੀ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ |

RELATED ARTICLES
POPULAR POSTS