10.3 C
Toronto
Saturday, November 8, 2025
spot_img
HomeਕੈਨੇਡਾFrontਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਲਈ ਦੁਪਹਿਰ ਤਿੰਨ ਵਜੇ 55 ਫੀਸਦੀ...

ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਲਈ ਦੁਪਹਿਰ ਤਿੰਨ ਵਜੇ 55 ਫੀਸਦੀ ਹੋਈ ਵੋਟਿੰਗ

ਅਸ਼ੋਕ ਗਹਿਲੋਤ ਨੇ ਸਰਦਾਰਪੁਰਾ ’ਚ ਅਤੇ ਵਸੁੰਧਰਾ ਰਾਜੇ ਨੇ ਝਾਲਵਾੜਾ ’ਚ ਪਾਈ ਵੋਟ


ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਲਈ ਵੋਟਿੰਗ ਖਬਰ ਲਿਖੇ ਜਾਣ ਤੱਕ ਜਾਰੀ ਸੀ। ਮੁੱਖ ਚੋਣ ਅਧਿਕਾਰੀ ਰਾਜਸਥਾਨ ਅਨੁਸਾਰ ਦੁਪਹਿਰ 3 ਵਜੇ ਤੱਕ ਸੂਬੇ ’ਚ 55.63 ਫੀਸਦੀ ਵੋਟਿੰਗ ਹੋ ਚੁੱਕੀ ਸੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਵਿਧਾਨ ਸਭਾ ਹਲਕੇ ਸਰਦਾਰਪੁਰਾ ਪੋਲਿੰਗ ਬੂਥ ’ਤੇ ਵੋਟ ਪਾਈ ਜਦਕਿ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਦਰਾ ਰਾਜੇ ਨੇ ਝਾਲਵਾੜਾ ’ਚ ਵੋਟ ਪਾਈ।  ਸ਼ਹਿਰਾਂ ਤੋਂ ਲੈ ਕੇ ਪਿੰਡਾਂ ਦੇ ਬੂਥਾਂ ’ਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਕ-ਦੋ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਸ਼ਾਂਤੀਪੂਰਨ ਚੱਲ ਰਿਹਾ ਸੀ। ਧੌਲਪੁਰ ਜ਼ਿਲ੍ਹੇ ਦੇ ਬਾੜੀ ਵਿਧਾਨ ਸਭਾ ਦੇ ਰਜਈ ਕਲਾ ਪਿੰਡ ’ਚ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆਹੈ। ਕੰਚਨਪੁਰ ਦੇ ਇਕ ਵੋਟਿੰਗ ਕੇਂਦਰ ’ਤੇ ਬਸਪਾ ਉਮੀਦਵਾਰ ਜਸਵੰਤ ਗੁੱਜਰ ਅਤੇ ਭਾਜਪਾ ਉਮੀਦਵਾਰ ਗਿਰਰਾਜ ਮਲਿੰਗਾ ਦੇ ਸਮਰਥਕ ਆਪਸ ਵਿਚ ਭਿੜ ਗਏ ਜਦਕਿ ਅਬਦੁੱਲਪੁਰ ਪਿੰਡ ’ਚ ਦੋ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਉਨ੍ਹਾਂ ਵੱਲੋਂ ਪਥਰਾਅ ਕੀਤਾ ਗਿਆ। ਦੁਪਹਿਰ 3 ਵਜੇ ਤੱਕ ਸਭ ਤੋਂ ਜ਼ਿਆਦਾ ਵੋਟਿੰਗ ਜੈਸਲਮੇਰ ਜ਼ਿਲ੍ਹੇ ’ਚ 63.48 ਫੀਸਦੀ ਹੋਈ। ਉਥੇ ਹੀ ਸਭ ਤੋਂ ਘੱਟ ਵੋਟਿੰਗ ਪਾਲੀ ਜ਼ਿਲ੍ਹੇ ’ਚ 49.79 ਫੀਸਦੀ ਹੋਈ। ਕੁੱਲ ਮਿਲਾ ਕੇ ਰਾਜਸਥਾਨ ’ਚ ਦੁਪਹਿਰ 3 ਵਜੇ ਤੱਕ 55.63 ਫੀਸਦੀ ਵੋਟਿੰਗ ਹੋਈ ਅਤੇ ਖ਼ਬਰਾਂ ਲਿਖੇ ਜਾਣ ਤੱਕ ਇਹ ਵੋਟਿੰਗ ਜਾਰੀ ਸੀ। ਇਨ੍ਹਾਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦਰਮਿਆਨ ਸਖਤ ਮੁਕਾਬਲਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਆਉਂਦੀ 3 ਦਸੰਬਰ ਐਲਾਨੇ ਜਾਣਗੇ ਅਤੇ ਉਸ ਦਿਨ ਹੀ ਪਤਾ ਲੱਗੇਗਾ ਕਿ ਜਿੱਤ ਦਾ ਸਿਹਰਾ ਕਿਸ ਪਾਰਟੀ ਸਿਰ ਸਜਦਾ ਹੈ।

RELATED ARTICLES
POPULAR POSTS