Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਬੈਂਕਿੰਗ ਪ੍ਰਣਾਲੀ ਨੂੰ ਦੱਸਿਆ ਮਜ਼ਬੂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਬੈਂਕਿੰਗ ਪ੍ਰਣਾਲੀ ਨੂੰ ਦੱਸਿਆ ਮਜ਼ਬੂਤ

ਕਿਹਾ : ਜਦੋਂ ਨੀਤੀ ਸਹੀ ਹੁੰਦੀ ਹੈ ਤਾਂ ਫੈਸਲੇ ਸਹੀ ਹੁੰਦੇ ਨੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ ਦੇ 90 ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਮੈਂ 2014 ਵਿਚ ਰਿਜ਼ਰਵ ਬੈਂਕ ਦੇ 80ਵੇਂ ਸਾਲ ਦੇ ਪ੍ਰੋਗਰਾਮ ਵਿਚ ਆਇਆ ਤਾਂ ਸਥਿਤੀ ਪੂਰੀ ਤਰ੍ਹਾਂ ਵੱਖਰੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦਾ ਪੂਰਾ ਬੈਂਕਿੰਗ ਖੇਤਰ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਜੂਝ ਰਿਹਾ ਸੀ। ਭਾਰਤ ਦੀ ਬੈਂਕਿੰਗ ਪ੍ਰਣਾਲੀ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੀ ਬੈਂਕਿੰਗ ਪ੍ਰਣਾਲੀ ਨੂੰ ਵਿਸ਼ਵ ਵਿਚ ਇਕ ਮਜ਼ਬੂਤ ਅਤੇ ਟਿਕਾਊ ਪ੍ਰਣਾਲੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੈਂਕਿੰਗ ਪ੍ਰਣਾਲੀ ਜੋ ਕਦੇ ਢਹਿ-ਢੇਰੀ ਹੋਣ ਦੀ ਕਗਾਰ ’ਤੇ ਸੀ, ਹੁਣ ਮੁਨਾਫ਼ੇ ਵਾਲੀ ਬਣ ਗਈ ਹੈ ਅਤੇ ਕ੍ਰੈਡਿਟ ਵਿਚ ਰਿਕਾਰਡ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇਸ਼ ਦੇਖ ਰਿਹਾ ਹੈ ਕਿ ਜਦੋਂ ਨੀਅਤ ਸਹੀ ਹੁੰਦੀ ਹੈ ਤਾਂ ਨੀਤੀ ਸਹੀ ਹੁੰਦੀ ਹੈ। ਜਦੋਂ ਨੀਤੀ ਸਹੀ ਹੁੰਦੀ ਹੈ ਤੇ ਫ਼ੈਸਲੇ ਸਹੀ ਹੁੰਦੇ ਹਨ ਅਤੇ ਜਦੋਂ ਫੈਸਲੇ ਸਹੀ ਹੁੰਦੇ ਹਨ ਤਾਂ ਨਤੀਜੇ ਵੀ ਸਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜਿਹੀਆਂ ਨੀਤੀਆਂ ਬਣਾਉਣ ਦੀ ਲੋੜ ਹੈ ਤਾਂ ਕਿ ਬੈਂਕਿੰਗ ਵਿਚ ਸੁਧਾਰ ਹੋਵੇ ਅਤੇ ਕਰਜ਼ਾ ਹਰ ਕਿਸੇ ਤੱਕ ਉਨ੍ਹਾਂ ਦੀ ਲੋੜ ਅਨੁਸਾਰ ਪਹੁੰਚ ਸਕੇ।

Check Also

ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਟਰਾਇਲ ਕੋਰਟ ਨੇ ਦੋ ਦਿਨ ਪਹਿਲਾਂ ਪਟੀਸ਼ਨ ਕੀਤੀ ਸੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ …