ਪ੍ਰਤਿਭਾ ਪਾਟਿਲ ਤੋਂ ਬਾਅਦ ਅਜਿਹਾ ਕਰਨ ਵਾਲੀ ਮੁਰਮੂ ਦੂਜੀ ਮਹਿਲਾ ਰਾਸ਼ਟਰਪਤੀ ਬਣੀ
ਗੁਹਾਟੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਨੇ ਅੱਜ ਸ਼ਨੀਵਾਰ ਨੂੰ ਅਸਾਮ ਦੇ ਤੇਜਪੁਰ ਏਅਰਫੋਰਸ ਸਟੇਸ਼ਨ ਤੋਂ ਸੁਖੋਈ 30 ਐਮਕੇਈਆਈ ਫਾਈਟਲ ਜੈਟ ਨਾਲ ਉਡਾਣ ਭਰੀ। ਦਰੋਪਦੀ ਮੁਰਮੂ ਤੋਂ ਪਹਿਲਾਂ ਦੇਸ਼ ਦੀ 12ਵੀਂ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ 2009 ’ਚ ਸੁਖੋਈ ਜੈਟ ’ਚ ਉਡਾਣ ਭਰੀ ਸੀ। ਪ੍ਰਤਿਭਾ ਪਾਟਿਲ ਤੋਂ ਪਹਿਲਾਂ ਡਾ. ਏ ਪੀ ਜੇ ਅਬਦੁਲ ਕਲਾਮ ਨੇ ਰਾਸ਼ਟਰਪਤੀ ਅਹੁਦੇ ’ਤੇ ਰਹਿੰਦੇ ਹੋਏ 8 ਜੂਨ 2006 ’ਚ ਸੁਖੋਈ ਲੜਾਕੂ ਜਹਾਜ਼ ’ਚ ਉਡਾਣ ਭਰ ਚੁੱਕੇ ਹਨ। ਅਜਿਹਾ ਕਰਨ ਵਾਲੇ ਡਾ. ਏ ਪੀ ਜੇ ਅਬਦੁਲ ਕਲਾਮ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ ਉਨ੍ਹਾਂ ਤੋਂ ਬਾਅਦ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਸੁਖੋਈ ਲੜਾਕੂ ਜਹਾਜ਼ ’ਚ ਉਡਾਣ ਭਰੀ ਸੀ ਅਤੇ ਹੁਣ ਰਾਸ਼ਟਰਪਤੀ ਦਰੋਪਦੀ ਮੁਰਮੂ ਅਜਿਹਾ ਕਰਨ ਵਾਲੇ ਦੇਸ਼ ਦੇ ਤੀਜੇ ਰਾਸ਼ਟਰਪਤੀ ਬਣ ਗਏ ਹਨ।