4.2 C
Toronto
Sunday, October 18, 2026
spot_img
Homeਭਾਰਤਪ੍ਰਧਾਨ ਮੰਤਰੀ ਮੋਦੀ ਚੀਨ ਦੇ ਦੌਰੇ ਲਈ ਹੋਏ ਰਵਾਨਾ

ਪ੍ਰਧਾਨ ਮੰਤਰੀ ਮੋਦੀ ਚੀਨ ਦੇ ਦੌਰੇ ਲਈ ਹੋਏ ਰਵਾਨਾ

ਪ੍ਰਧਾਨ ਮੰਤਰੀ ਮੋਦੀ ਚੀਨ ਦੇ ਦੌਰੇ ਲਈ ਹੋਏ ਰਵਾਨਾ30 ਸਾਲ ਪਹਿਲਾਂ ਰਾਜੀਵ ਗਾਂਧੀ ਨੇ ਕੀਤੀ ਸੀ ਕੁੜੱਤਣ ਦੂਰ ਕਰਨ ਦੀ ਕੋਸ਼ਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਦਿਨ ਦੇ ਚੀਨ ਦੌਰੇ ‘ਤੇ ਰਵਾਨਾ ਹੋ ਗਏ ਹਨ। ਮੋਦੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਚੀਨ ਵਿਚ ਹੀ ਰਹਿਣਗੇ। ਮੱਧ ਚੀਨ ਦੇ ਬੁਹਾਨ ਸ਼ਹਿਰ ਵਿਚ ਮੋਦੀ ਦੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਹੋਣੀ ਹੈ। ਮੋਦੀ ਦੇ ਇਸ ਦੌਰੇ ਦੀ ਤੁਲਨਾ 1988 ਵਿਚ ਹੋਏ ਰਾਜੀਵ ਗਾਂਧੀ ਦੇ ਚੀਨ ਦੌਰੇ ਨਾਲ ਕੀਤੀ ਜਾ ਰਹੀ ਹੈ। ਉਦੋਂ 1962 ਦੀ ਭਾਰਤ-ਚੀਨ ਜੰਗ ਦੇ 26 ਸਾਲ ਬਾਅਦ ਰਾਜੀਵ ਗਾਂਧੀ ਨੇ ਦੋਵੇਂ ਦੇਸ਼ਾਂ ਵਿਚ ਆਈ ਕੁੜੱਤਣ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਪ੍ਰਧਾਨ ਮੰਤਰੀ ਮੋਦੀ ਦੀ ਕੋਸ਼ਿਸ਼ ਵੀ ਡੋਕਲਾਮ ਵਿਵਾਦ ਤੋਂ ਬਾਅਦ ਪਈਆਂ ਦੂਰੀਆਂ ਘੱਟ ਕਰਨ ਦੀ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਮੋਦੀ ਨੇ ਸ਼ੀ ਜਿਨਪਿੰਗ ਨਾਲ ਗੁਜਰਾਤ ਦੇ ਸਾਬਰਮਤੀ ਆਸ਼ਰਮ ਵਿਚ ਪਹਿਲੀ ਵਾਰ ਮੁਲਾਕਾਤ ਕੀਤੀ ਸੀ।

RELATED ARTICLES
POPULAR POSTS