ਸਜ਼ਾ ਸੁਣਦਿਆਂ ਹੀ ਫੁੱਟ ਫੁੱਟ ਕੇ ਰੋਣ ਲੱਗਾ ਆਸਾ ਰਾਮ
ਦੋ ਦੋਸ਼ੀਆਂ ਨੂੰ 20-20 ਸਾਲ ਦੀ ਸਜ਼ਾ ਅਤੇ ਦੋ ਬਰੀ
ਜੋਧਪੁਰ/ਬਿਊਰੋ ਨਿਊਜ਼
ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਨੇ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਮਾਮਲੇ ਦੇ ਦੋ ਦੋਸ਼ੀਆਂ ਸ਼ਿਲਪੀ ਤੇ ਸ਼ਰਦ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੋ ਆਰੋਪੀਆਂ ਸ਼ਿਵਾ ਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਹੈ। ਸਜ਼ਾ ਦਾ ਐਲਾਨ ਹੁੰਦਿਆਂ ਹੀ ਆਸਾ ਰਾਮ ਫੁੱਟ-ਫੁੱਟ ਕੇ ਰੋ ਪਿਆ। ਉੱਤਰ ਪ੍ਰਦੇਸ਼ ਦੀ ਸ਼ਾਹਜਹਾਂਪੁਰ ਦੀ ਇਕ ਨਾਬਾਲਗ਼ ਲੜਕੀ ਨੇ ਆਸਾ ਰਾਮ ਉੱਤੇ ਜੋਧਪੁਰ ਆਸ਼ਰਮ ‘ਚ ਕੁਕਰਮ ਦੇ ਆਰੋਪ ਲਾਏ ਸਨ। 6 ਨਵੰਬਰ 2013 ਨੂੰ ਪੁਲਿਸ ਨੇ ਆਸਾ ਰਾਮ ਤੇ ਉਸ ਦੇ 4 ਸਾਥੀਆਂ ਸ਼ਿਵਾ, ਸ਼ਿਲਪੀ, ਸ਼ਰਦ ਤੇ ਪ੍ਰਕਾਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਆਸਾ ਰਾਮ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ।
ਲੱਗ ਰਿਹਾ ਸੀ ਕਿ ਆਸਾ ਰਾਮ ਨੂੰ 10 ਸਾਲ ਦੀ ਸਜ਼ਾ ਸੁਣਾਈ ਜਾਏਗੀ ਪਰ ਅਦਾਲਤ ਨੇ ਕਿਹਾ ઠਕਿ ਇਹ ਘਿਨੌਣਾ ਅਪਰਾਧ ਹੈ। ਆਸਾ ਰਾਮ ਦੇ ਵਕੀਲਾਂ ਨੇ 77 ਸਾਲ ਦੀ ਉਮਰ ਦਾ ਵਾਸਤਾ ਪਾਇਆ ਪਰ ਅਦਾਲਤ ਨੇ ਸਖ਼ਤ ਸਜ਼ਾ ਸੁਣਾ ਦਿੱਤੀ। ਆਸਾ ਰਾਮ ਦੇ ਵਕੀਲਾਂ ਨੇ ਕਿਹਾ ਹੈ ઠਕਿ ਉਹ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣਗੇ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …