Breaking News
Home / ਕੈਨੇਡਾ / Front / ਭਾਰਤ ਨੇ ਜਿੱਤਿਆ 8ਵਾਂ ਏਸ਼ੀਆ ਕ੍ਰਿਕਟ ਕੱਪ

ਭਾਰਤ ਨੇ ਜਿੱਤਿਆ 8ਵਾਂ ਏਸ਼ੀਆ ਕ੍ਰਿਕਟ ਕੱਪ

ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਨੇ 8ਵਾਂ ਏਸ਼ੀਆ ਕ੍ਰਿਕਟ ਕੱਪ ਜਿੱਤ ਲਿਆ ਹੈ। ਸ੍ਰੀਲੰਕਾ ਵਿਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ 17 ਸਤੰਬਰ ਦਿਨ ਐਤਵਾਰ ਨੂੰ ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਵਾਲੇ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਇਕ ਰੋਜ਼ਾ ਮੁਕਾਬਲੇ ਦੌਰਾਨ ਸ੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਸਦੇ ਚੱਲਦਿਆਂ ਸ੍ਰੀਲੰਕਾ ਦੀ ਪੂਰੀ ਟੀਮ 15.2 ਓਵਰਾਂ ਵਿਚ ਸਿਰਫ 50 ਦੌੜਾਂ ਬਣਾ ਹੀ ਆਊਟ ਹੋ ਗਈ ਅਤੇ ਭਾਰਤ ਨੂੰ ਜਿੱਤਣ ਲਈ 51 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤੀ ਟੀਮ ਨੇ ਅਸਾਨੀ ਨਾਲ ਫਾਈਨਲ ਮੁਕਾਬਲਾ ਜਿੱਤ ਲਿਆ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ਼ ਨੇ ਸ੍ਰੀਲੰਕਾ ਦੇ 6 ਖਿਡਾਰੀਆਂ ਨੂੰ ਆਊਟ ਕੀਤਾ। ਇਸੇ ਤਰ੍ਹਾਂ ਹਾਰਦਿਕ ਪਾਂਡਿਆ ਨੂੰ 3 ਅਤੇ ਜਸਪ੍ਰੀਤ ਬੁਮਰਾਹ ਨੂੰ ਇਕ ਵਿਕਟ ਮਿਲੀ। ਇਸ ਤੋਂ ਬਾਅਦ ਭਾਰਤ ਵਲੋਂ ਖੇਡਦਿਆਂ ਇਸ਼ਾਨ ਕਿਸ਼ਨ ਨੇ 23 ਅਤੇ ਸ਼ੁਭਮ ਗਿੱਲ ਨੇ 27 ਬਣਾਈਆਂ। ਭਾਰਤ ਨੇ ਬਿਨਾ ਕੋਈ ਵਿਕਟ ਗੁਆਏ 6.1 ਓਵਰਾਂ ਵਿਚ 8ਵਾਂ ਕ੍ਰਿਕਟ ਏਸ਼ੀਆ ਕੱਪ ਬਹੁਤ ਹੀ ਅਸਾਨੀ ਨਾਲ ਜਿੱਤ ਲਿਆ ਹੈ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …