Breaking News
Home / ਭਾਰਤ / ਦਿੱਲੀ ਚੋਣਾਂ ਤੋਂ 3 ਦਿਨ ਪਹਿਲਾਂ ਕੇਂਦਰ ਨੇ ਮੰਦਰ ਨਿਰਮਾਣ ਲਈ ਬਣਾਇਆ ਟਰੱਸਟ

ਦਿੱਲੀ ਚੋਣਾਂ ਤੋਂ 3 ਦਿਨ ਪਹਿਲਾਂ ਕੇਂਦਰ ਨੇ ਮੰਦਰ ਨਿਰਮਾਣ ਲਈ ਬਣਾਇਆ ਟਰੱਸਟ

67 ਏਕੜ ਜ਼ਮੀਨ ਟਰੱਸਟ ਨੂੰ ਸੌਂਪੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦੇ 9 ਨਵੰਬਰ ਦੇ ਫੈਸਲੇ ਤੋਂ 88 ਦਿਨ ਬਾਅਦ ਮੋਦੀ ਸਰਕਾਰ ਨੇ ਰਾਮ ਮੰਦਿਰ ਬਣਾਉਣ ਲਈ ਟਰੱਸਟ ਬਣਾਉਣ ਦਾ ਐਲਾਨ ਕਰ ਦਿੱਤਾ। ਇਸ ਟਰੱਸਟ ਵਿਚ 15 ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਦਿੱਲੀ ਚੋਣਾਂ ਤੋਂ ਠੀਕ 3 ਦਿਨ ਪਹਿਲਾਂ ਅਤੇ ਕੈਬਨਿਟ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪਹੁੰਚੇ। ਲੋਕ ਸਭਾ ਵਿਚ ਉਨ੍ਹਾਂ ਪ੍ਰਸ਼ਨ ਕਾਲ ਤੋਂ ਪਹਿਲਾਂ ਹੀ ਟਰੱਸਟ ਬਣਾਏ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਟਰੱਸਟ ਦਾ ਨਾਮ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਹੋਵੇਗਾ। ਇਸ ਦੇ ਨਾਲ ਕੇਂਦਰ ਸਰਕਾਰ ਨੇ ਆਪਣੇ ਕਬਜ਼ੇ ਵਾਲੀ 67 ਏਕੜ ਜ਼ਮੀਨ ਵੀ ਟਰੱਸਟ ਨੂੰ ਸੌਂਪ ਦਿੱਤੀ ਹੈ ਅਤੇ ਇਹ ਪੂਰਾ ਇਲਾਕਾ ਮੰਦਰ ਦਾ ਖੇਤਰ ਹੋਵੇਗਾ। ਧਿਆਨ ਰਹੇ ਕਿ ਸੁਪਰੀਮ ਕੋਰਟ ਨੇ 134 ਸਾਲ ਪੁਰਾਣੇ ਅਯੁੱਧਿਆ ਮੰਦਰ – ਮਸਜਿਦ ਵਿਵਾਦ ‘ਤੇ ਪਿਛਲੇ ਸਾਲ 9 ਨਵੰਬਰ ਨੂੰ ਫੈਸਲਾ ਸੁਣਾਇਆ ਸੀ।

Check Also

ਦੁਨੀਆ ਭਰ ‘ਚ ਕਰੋਨਾ ਦਾ ਕਹਿਰ ਅਮਰਵੇਲ ਵਾਂਗ ਵਧਿਆ

39 ਹਜ਼ਾਰ ਤੋਂ ਵੱਧ ਮੌਤਾਂ, ਇਟਲੀ ‘ਚ 12 ਅਪ੍ਰੈਲ ਤੱਕ ਲੌਕਡਾਊਨ ਵਧਾਇਆ ਪੂਰੇ ਵਿਸ਼ਵ ‘ਚ …