ਗਾਜ਼ੀਆਬਾਦ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਮੋਦੀਨਗਰ ਵਿਚ ਅੱਜ ਸਵੇਰੇ ਪੁਲਿਸ ਨੇ ਚੈਕਿੰਗ ਦੌਰਾਨ ਇਕ ਵੈਨ ਵਿਚੋਂ 109 ਕਿਲੋਗਰਾਮ ਸੋਨਾ ਬਰਾਮਦ ਕੀਤਾ ਹੈ। ਬਜ਼ਾਰ ਵਿਚ ਇਸ ਸੋਨੇ ਦੀ ਕੀਮਤ ਕਰੀਬ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਲੋਕ ਸਭਾ ਚੋਣਾਂ ਕਰਕੇ ਲੱਗੇ ਚੋਣ ਜ਼ਾਬਤੇ ਤੋਂ ਬਾਅਦ ਪੁਲਿਸ ਨੇ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਅਭਿਆਨ ਚਲਾਇਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵੈਨ ਕਿਸਦੀ ਹੈ ਅਤੇ ਬਰਾਮਦ ਕੀਤੇ ਗਏ ਇਸ ਸੋਨੇ ਦਾ ਮਾਲਕ ਕੌਣ ਹੈ। ਪੁਲਿਸ ਨੇ ਵੈਨ ਦੇ ਡਰਾਈਵਰ ਅਤੇ ਗਾਰਡ ਸਮੇਤ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨ ਵਿਚ ਦੋ ਨਿੱਜੀ ਗਾਰਡਾਂ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਹ ਵੈਨ ਅਤੇ ਸੋਨਾ ਹਰਿਦੁਆਰ ਲਿਜਾਇਆ ਜਾ ਰਿਹਾ ਸੀ।
Check Also
ਨੈਸ਼ਨਲ ਹੈਰਾਲਡ : ਸੋਨੀਆ ਤੇ ਰਾਹੁਲ ਖਿਲਾਫ ਬਣਦਾ ਹੈ ਭ੍ਰਿਸ਼ਟਾਚਾਰ ਦਾ ਮਾਮਲਾ : ਈਡੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਹੈਰਾਲਡ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ਅਦਾਲਤ …