8.2 C
Toronto
Friday, November 7, 2025
spot_img
Homeਭਾਰਤਮੁਲਾਇਮ ਸਿੰਘ ਯਾਦਵ ਨੇ ਆਪਣੇ-ਆਪ ਨੂੰ 'ਸਪਾ' ਦਾ ਦੱਸਿਆ ਪ੍ਰਧਾਨ

ਮੁਲਾਇਮ ਸਿੰਘ ਯਾਦਵ ਨੇ ਆਪਣੇ-ਆਪ ਨੂੰ ‘ਸਪਾ’ ਦਾ ਦੱਸਿਆ ਪ੍ਰਧਾਨ

Mulyam and Akihlesh copy copyਨਵੀਂ ਦਿੱਲੀ : ਸਮਾਜਵਾਦੀ ਪਾਰਟੀ ‘ਤੇ ਕਬਜ਼ੇ ਦੀ ਲੜਾਈ ਵਿਚ ਯਾਦਵ ਪਰਿਵਾਰ ਹੁਣ ਖੇਰੂੰ-ਖੇਰੂੰ ਹੁੰਦਾ ਦਿਖਾਈ ਦੇ ਰਿਹਾ ਹੈ। ਮੁਲਾਇਮ ਸਿੰਘ  ਨੇ ਐਲਾਨ ਕਰ ਦਿੱਤਾ ਕਿ ਉਹ ਅਜੇ ਵੀ ਪਾਰਟੀ ਦੇ ਪ੍ਰਧਾਨ ਹਨ ਤੇ ਪੁੱਤਰ ਅਖਿਲੇਸ਼ ਯਾਦਵ ਨੂੰ ਪ੍ਰਧਾਨ ਬਣਾਉਣ ਵਾਲੀ ਕਨਵੈਨਸ਼ਨ ਵੀ ਗ਼ੈਰਕਾਨੂੰਨੀ ਸੀ। ਉਨ੍ਹਾਂ ਕਿਹਾ ਕਿ ਰਾਮਗੋਪਾਲ ਨੂੰ 30 ਦਸੰਬਰ ਨੂੰ ਹੀ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਅਮਰ ਸਿੰਘ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,”ਮੈਂ ਸਮਾਜਵਾਦੀ ਪਾਰਟੀ ਦਾ ਕੌਮੀ ਪ੍ਰਧਾਨ ਹਾਂ ਅਤੇ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹਨ। ਸ਼ਿਵਪਾਲ ਯਾਦਵ (ਛੋਟਾ ਭਰਾ) ਯੂਪੀ ਇਕਾਈ ਦੇ ਅਜੇ ਵੀ ਪ੍ਰਧਾਨ ਹਨ।” ਉਨ੍ਹਾਂ ਕਿਹਾ ਕਿ ਰਾਮਗੋਪਾਲ ਯਾਦਵ ਨੂੰ ਪਹਿਲਾਂ ਹੀ ਪਾਰਟੀ ਵਿਚੋਂ ਛੇ ਸਾਲਾਂ ਲਈ ਕੱਢਿਆ ਜਾ ਚੁੱਕਿਆ ਹੈ। ਇਸ ਲਈ ਉਸ ਵੱਲੋਂ ਪਹਿਲੀ ਜਨਵਰੀ ਨੂੰ ਸੱਦੀ ਗਈ ਕੌਮੀ ਕਨਵੈਨਸ਼ਨ ਗ਼ੈਰਕਾਨੂੰਨੀ ਸੀ। ਰਾਮਗੋਪਾਲ ਵੱਲੋਂ ਅਖਿਲੇਸ਼ ਦੀ ਹਮਾਇਤ ਕੀਤੀ ਜਾ ਰਹੀ ਹੈ ਜਿਸ ਨੇ ਸਪਾ ਦੇ ਜਨਰਲ ਸਕੱਤਰ ਵਜੋਂ ਇਹ ਬੈਠਕ ਸੱਦੀ ਸੀ।
‘ਸਾਈਕਲ’ ਹੋ ਸਕਦੈ ਜਾਮ
ਸਪਾ ਦਾ ਚੋਣ ਨਿਸ਼ਾਨ ‘ਸਾਈਕਲ’ ਜਾਮ ਹੋ ਸਕਦਾ ਹੈ। ਚੋਣ ਕਮਿਸ਼ਨ ਵੱਲੋਂ 17 ਜਨਵਰੀ ਤੋਂ ਪਹਿਲਾਂ ਇਹ ਫ਼ੈਸਲਾ ਕਰਨਾ ਪਏਗਾ ਕਿ ‘ਸਾਈਕਲ’ ਕਿਸ ਧੜੇ ਨੂੰ ਦਿੱਤਾ ਜਾਵੇ। ਚੋਣਾਂ ਦੇ ਪਹਿਲੇ ਪੜਾਅ ਦਾ ਨੋਟੀਫਿਕੇਸ਼ਨ 17 ਜਨਵਰੀ ਨੂੰ ਜਾਰੀ ਹੋਣਾ ਹੈ। ਉਸ ਤੋਂ ਪਹਿਲਾਂ ਕਮਿਸ਼ਨ ਨੂੰ ਚੋਣ ਨਿਸ਼ਾਨ ਦਾ ਨਿਬੇੜਾ ਕਰਨਾ ਪਏਗਾ।

RELATED ARTICLES
POPULAR POSTS