5.3 C
Toronto
Sunday, April 12, 2026
spot_img
Homeਭਾਰਤਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸਿਹਤ ਖਰਾਬ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸਿਹਤ ਖਰਾਬ

ਏਮਜ਼ ‘ਚ ਭਰਤੀ ਵਾਜਪਈ ਨੂੰ ਮਿਲਣ ਪਹੁੰਚੇ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਹੈ। ਵਾਜਪਈ ਲੰਬੇ ਸਮੇਂ ਤੋਂ ਬੀਮਾਰ ਹਨ। 93 ਸਾਲਾਂ ਦੇ ਅਟਲ ਬਿਹਾਰੀ ਵਾਜਪਈ ਨੂੰ ਡਾਕਟਰਾਂ ਦੀ ਸਲਾਹ ‘ਤੇ ਚੈਕਅੱਪ ਲਈ ਦਿੱਲੀ ਦੇ ਏਮਜ਼ ਵਿਚ ਭਰਤੀ ਕਰਵਾਇਆ ਗਿਆ ਹੈ। ਏਮਜ਼ ਦੇ ਡਾਕਟਰ ਰਣਦੀਪ ਗੁਲੇਰੀਆ ਦੀ ਨਿਗਰਾਨੀ ਵਿਚ ਵਾਜਪਈ ਹੋਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਾਜਪਈ ਨੂੰ ਏਮਜ਼ ਹਸਪਤਾਲ ਮਿਲਣ ਪੁੱਜੇ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਵਾਜਪਾਈ ਹੋਰਾਂ ਨੂੰ ਮਿਲਣ ਲਈ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਵਾਜਪਈ ਦੀ ਹਾਲਤ ਸਥਿਰ ਹੈ, ਪਰ ਉਨ੍ਹਾਂ ਨੂੰ ਅਜੇ ਤੱਕ ਛੁੱਟੀ ਦੇਣ ਦਾ ਫੈਸਲਾ ਨਹੀਂ ਕੀਤਾ ਗਿਆ।

RELATED ARTICLES
POPULAR POSTS