ਰਾਹੁਲ ਗਾਂਧੀ ਦਾ ਕਹਿਣਾ – ਭਾਰਤ ਆ ਸਕਦਾ ਹੈ ਮੰਦੀ ਦੀ ਲਪੇਟ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਲੰਬੀ ਅਤੇ ਸਖ਼ਤ ਤਾਲਾਬੰਦੀ ਬਾਅਦ ਭਾਰਤੀ ਅਰਥਚਾਰੇ ਦੀ ਸਥਿਤੀ ਵਿੱਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕੁਝ ਹੋਰ ਪੈਕੇਜ ਦੇਣ ਦੇ ਐਲਾਨ ਲਈ ਸੱਦੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹੁਣ ਆਰਥਿਕ ਸਥਿਤੀ ਸੁਧਾਰ ਵੱਲ ਨੂੰ ਜਾ ਰਹੀ ਹੈ। ਸੀਤਾਰਮਨ ਨੇ ਅਰਥ ਵਿਵਸਥਾ ਵਿਚ ਸੁਧਾਰ ਲਈ ਨਵੇਂ ਆਰਥਿਕ ਪੈਕੇਜ ‘ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ’ ਦਾ ਐਲਾਨ ਕੀਤਾ। ਇਸ ਪੈਕੇਜ ਰਾਹੀਂ ਦੇਸ਼ ਵਿਚ ਤੇਜ਼ੀ ਨਾਲ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਉਧਰ ਦੂਜੇ ਪਾਸੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਭਾਰਤ ਦੀ ਆਰਥਿਕਤਾ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ 2020-21 ਦੀ ਪਹਿਲੀ ਤਿਮਾਹੀ ਦੌਰਾਨ ਮੰਦੀ ਦੀ ਲਪੇਟ ਵਿਚ ਆ ਸਕਦਾ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਕਸ਼ਨ ਨੇ ਭਾਰਤ ਦੀ ਤਾਕਤ ਨੂੰ ਕਮਜ਼ੋਰੀ ਵਿਚ ਤਬਦੀਲ ਕਰ ਦਿੱਤਾ ਹੈ।
Check Also
‘ਆਪ’ ਨੇ 9 ਉਮੀਦਵਾਰਾਂ ਦੇ ਨਾਵਾਂ ਵਾਲੀ ਦੂੁਜੀ ਸੂਚੀ ਕੀਤੀ ਜਾਰੀ
ਹਰਿਆਣਾ ’ਚ ਕਾਂਗਰਸ ਤੇ ‘ਆਪ’ ਦੇ ਗਠਜੋੜ ਦੀਆਂ ਸੰਭਾਵਨਾਵਾਂ ਮੱਧਮ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਵਿਧਾਨ …